ਫਾਜ਼ਿਲਕਾ, 23 ਫਰਵਰੀ (ਪੰਜਾਬੀ ਖ਼ਬਰਨਾਮਾ):ਖੇਡ ਵਿਭਾਗ ਪੰਜਾਬ ਵੱਲੋਂ ਪੀ.ਆਈ.ਐਸ. ਵਿੱਚ ਸੈਸ਼ਨ 2024-25 ਦੌਰਾਨ ਅੰਡਰ 14,17, ਤੇ 19 ਉਮਰ ਵਰਗ ਦੇ ਖਿਡਾਰੀਆਂ ਦੇ ਸਿਲੈਕਸ਼ਨ ਟ੍ਰਾਇਲ ਪੰਜਾਬ ਰਾਜ ਦੇ ਵੱਖ-ਵੱਖ ਜਿਲ੍ਹਿਆ ਵਿੱਚ ਵੱਖ-ਵੱਖ ਖੇਡਾਂ ਦੇ ਟ੍ਰਾਇਲ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਜਿਲ੍ਹਾ ਖੇਡ ਅਫਸਰ ਫਾਜਿਲਕਾ ਸ. ਗੁਰਪ੍ਰੀਤ ਸਿੰਘ ਬਾਜਵਾ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਸੇ ਤਹਿਤ ਮਿਤੀ 24 ਫਰਵਰੀ 2024 ਤੋਂ 25 ਫਰਵਰੀ 2024 ਤੱਕ ਸ਼ਹੀਦ ਭਗਤ ਸਿੰਘ ਬੁਹਮੰਤਵੀ ਖੇਡ ਸਟੇਡੀਅਮ, ਫਾਜਿਲਕਾ ਵਿਖੇ ਐਥਲੇਟਿਕਸ ਦੇ ਟ੍ਰਾਇਲ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਚਾਹਵਾਨ ਖਿਡਾਰੀ ਉਪਰੋਕਤ ਮਿਤੀਆਂ ਨੂੰ ਸਵੇਰੇ 9 ਵਜੇ ਖੇਡ ਸ਼ਹੀਦ ਭਗਤ ਸਿੰਘ ਬੁਹਮੰਤਵੀ ਖੇਡ ਸਟੇਡੀਅਮ, ਫਾਜਿਲਕਾ ਵਿੱਚ ਰਿਪੋਰਟ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਸਮੂਹ ਖਿਡਾਰੀ ਆਪਣਾ ਜਨਮ ਤੇ ਰਿਹਾਇਸ਼ੀ ਸਬੂਤ ਨਾਲ ਲੈ ਕੇ ਆਉਣਾ ਯਕੀਨੀ ਬਣਾਉਣ।
![](https://punjabikhabarnama.com/wp-content/uploads/2024/02/download-1-4.jpg)