ਬਟਾਲਾ, 28 ਮਈ(ਪੰਜਾਬੀ ਖਬਰਨਾਮਾ) : ਪਹਿਲਾ ਫੈਡਰੇਸ਼ਨ ਕੱਪ, ਨੈਸ਼ਨਲ ਅਥਲੈਟਿਕਸ ਮਾਸਟਰ ਖੇਡਾਂ 22,23 ਅਤੇ 24 ਮਈ ਨੂੰ ਹੈਦਰਾਬਾਦ ਵਿਖੇ ਕਰਵਾਈਆਂ ਗਈਆਂ ਸਨ, ਜਿਸ ਵਿੱਚ ਜ਼ਿਲ੍ਹਾ ਗੁਰਦਾਸਪੁਰ ਅਤੇ ਬਟਾਲਾ ਦੇ ਅਥਲੀਟ ਹਰਭਜਨ ਸਿੰਘ, ਸੁਰਿੰਦਰ ਸਿੰਘ ਫੌਜੀ, ਜੋਗਾ ਸਿੰਘ, ਬਲਵੰਤ ਸਿੰਘ ਵੱਖ-ਵੱਖ ਐਥਲੈਟਿਕਸ ਈਵੰਟ ਵਿੱਚ ਗੋਲਡ ਮੈਡਲ ਜਿੱਤ ਕੇ ਲਿਆਂਦੇ। ਕੁੱਲ 11 ਮੈਡਲ ਹਾਸਲ ਕਰਕੇ ਜਿਲ੍ਹੇ ਦਾ ਮਾਣ ਵਧਾਇਆ।
ਇਸ ਸਬੰਧੀ ਸਥਾਨਕ ਰਾਜੀਵ ਗਾਂਧੀ ਸਟੇਡੀਅਮ ਵਿਖੇ ਇਨ੍ਹਾਂ ਖਿਡਾਰੀਆਂ ਦਾ ਪਹੁੰਚਣ ਤੇ ਇਨ੍ਹਾਂ ਦਾ ਭਰਵਾ ਸਵਾਗਤ ਕੀਤਾ ਗਿਆ। ਮਾਸਟਰ ਅਥਲੈਟਿਕਸ ਐਸੋਸ਼ੀਏਸ਼ਨ ਬਟਾਲਾ, ਜਿਸ ਵਿੱਚ ਇੰਟਰਨੈਸ਼ਨਲ ਅਥਲੀਟ ਜਸਵੰਤ ਸਿੰਘ ਢਿੱਲੋਂ, ਪ੍ਰਧਾਨ ਚਰਨਜੀਤ ਸਿੰਘ ਚਾਬਾ, ਅਸ਼ੋਕ ਕੁਮਾਰ ਸੈਕਟਰੀ, ਦੀਪ ਠੇਕੇਦਾਰ, ਜਸਪਾਲ ਸਿੰਘ ਗੁਰੂ ਕ੍ਰਿਪਾ ਟ੍ਰਾਂਸਪੋਰਟ,ਰਾਜ ਕਾਹਲੋਂ, ਬਲਰਾਜ ਸਿੰਘ, ਜੋਤਾ ਮੰਮਰਾਏ, ਲਖਵਿੰਦਰ ਸਿੰਘ ਕੋਚ, ਬਿੱਟੂ, ਮੁਕਲ, ਮੇਜਰ ਸਿੰਘ, ਹੈਪੀ ਖਹਿਰਾ, ਪੱਡਾ ਸਾਬ, ਲੱਕੀ ਢਿੱਲੋਂ, ਅਵਤਾਰ ਬੁੱਟਰ, ਰੁਪਿੰਦਰ ਸਿੰਘ, ਬੰਟੀ ਅੋਲਖ ਬਾਜਵਾ ਆਦਿ ਵਲੋਂ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਮਨੋਹਰ ਸਿੰਘ ਅਥਲੀਟ ਕੋਚ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਡੇ ਸਾਰਿਆਂ ਲਈ ਮਾਣ ਵਾਲੇ ਪਲ ਹਨ।