ਬਲਦੇਵ ਸਿੰਘ ਭੰਮ, ਸਰੀ ਕੈਨੇਡਾ( ਪੰਜਾਬੀ ਖਬਰਨਾਮਾ): ਅਲਬਰਟਾ ਸੂਬੇ ਦੇ ਸ਼ਹਿਰ ਐਡਮਿੰਟਨ ਵਿਚ ਇੱਕ ਨਾਮੀ ਬਿਲਡਰ ਅਤੇ ਸ਼ਹਿਰ ਦੇ ਗੁਰਦਵਾਰਾ ਗੁਰੂ ਨਾਨਕ ਸਿੱਖ ਟੈਂਪਲ ਦੇ ਪ੍ਰਧਾਨ ਬੂਟਾ ਸਿੰਘ ਗਿੱਲ ਦੀ ਅੱਜ ਦਿਨ ਦਿਹਾੜੇ ਗੋਲੀਆਂ ਮਾਰਕੇ ਕਤਲ ਕੀਤੇ ਜਾਣ ਦਾ ਸਮਾਚਾਰ ਹੈ। ਇਹ੍ਹ ਘਟਨਾ ਮਿਰਤਕ ਬੂਟਾ ਸਿੰਘ ਗਿੱਲ ਜਿਸਦਾ ਪਿਛਲਾ ਪਿੰਡ ਲਾਂਧੜਾ (ਨੇੜੇ ਫਿਲੌਰ) ਹੈ, ਦੇ ਕਾਰੋਬਾਰ ਨਾਲ ਜੁੜੀ ਇੱਕ ਕੰਸਟ੍ਰਕਸ਼ਨ ਸਾਈਟ ਤੇ ਵਾਪਰੀ ਦੱਸੀ ਜਾ ਰਹੀ ਹੈ ਜੋ ਮਿਲਵੁੱਡ ਰਿੱਕ ਸੈਂਟਰ ਦੇ ਨੇੜੇ ਸਥਿੱਤ ਹੈ। ਮਿਲੀਆਂ ਖਬਰਾਂ ਅਨੁਸਾਰ ਹਮਲਾਵਰ ਜਿਸਦਾ ਨਾਮ ਨਿੱਕ ਧਾਲੀਵਾਲ ਹੈ ਵੀ ਕੰਸਟ੍ਰਕਸ਼ਨ ਦੇ ਕਿੱਤੇ ਨਾਲ ਬਤੌਰ ‘ਰੂਫਰ’ ਜੁੜਿਆ ਹੋਇਆ ਸੀ। ਇਸ ਘਟਨਾ ਦਾ ਤੀਜਾ ਸ਼ਿਕਾਰ ਸਰਬਜੀਤ ਸਿੰਘ ਦੱਸਿਆ ਗਿਆ ਹੈ ਜੋ ਇੱਕ ਸਿਵਲ ਇੰਜਨੀਅਰ ਹੈ ਜੋ ਸਖ਼ਤ ਜਖ਼ਮੀ ਹਾਲਤ ਵਿਚ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ।