27 ਜੂਨ (ਪੰਜਾਬੀ ਖਬਰਨਾਮਾ):ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਫੂਡ ਸਪਲਾਈ ਵਿਭਾਗ, ਪੰਜਾਬ ਵੱਲੋਂ ਸ੍ਰੀ ਅਸ਼ੀਸ਼ ਕੁਮਾਰ ਗਰੋਵਰ ਦੀ ਨਿਯੁਕਤੀ ਬਤੌਰ ਪ੍ਰੈਜ਼ੀਡੈਂਟ, ਜ਼ਿਲ੍ਹਾ ਖਪਤਕਾਰ ਕਮਿਸ਼ਨ, ਬਰਨਾਲਾ ਵੱਜੋਂ ਕੀਤੀ ਗਈ ਹੈ। ਸ੍ਰੀ ਅਸ਼ੀਸ਼ ਕੁਮਾਰ ਗਰੋਵਰ ਨੇ ਪ੍ਰੈਜ਼ੀਡੈਂਟ, ਜ਼ਿਲ੍ਹਾ ਖਪਤਕਾਰ ਕਮਿਸ਼ਨ, ਬਰਨਾਲਾ ਦਾ ਆਹੁੱਦਾ ਸਭਾਂਲਦੇ ਹੋਏ ਕਿਹਾ ਕਿ ਉਹ ਉੱਪਭੋਗਤਾਵਾਂ ਨੂੰ ਨਿਆਂ ਦਵਾਉਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ।