ਏਐਨਆਈ, ਪੁਣੇ( ਪੰਜਾਬੀ ਖਬਰਨਾਮਾ) : ਮਹਾਰਾਸ਼ਟਰ ਦੇ ਪੁਣੇ ਤੋਂ ਅਜੀਬ ਖਬਰ ਸਾਹਮਣੇ ਆਈ ਹੈ। ਇੱਥੇ ਪਿੰਪਰੀ ਚਿੰਚਵਾੜ ਖੇਤਰ ‘ਚ ਇਕ ਨਾਮੀ ਆਟੋਮੋਬਾਈਲ ਕੰਪਨੀ ਨੂੰ ਸਪਲਾਈ ਕੀਤੇ ਗਏ ਸਮੋਸੇ ‘ਚ ਕਥਿਤ ਤੌਰ ‘ਤੇ ਕੰਡੋਮ, ਗੁਟਖਾ ਤੇ ਪੱਥਰ ਮਿਲੇ ਹਨ। ਘਟਨਾ ਸਾਹਮਣੇ ਆਉਣ ਤੋਂ ਬਾਅਦ ਪੰਜ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਪੁਲਿਸ ਨੇ ਦੱਸਿਆ ਕਿ ਜਿਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ਵਿਚ ਸਬ-ਕੰਟਰੈਕਟਰ ਫਰਮ ਦੇ ਦੋ ਮੁਲਾਜ਼ਮ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਸਮੋਸੇ ਸਪਲਾਈ ਕਰਨ ਲਈ ਕਿਹਾ ਗਿਆ ਸੀ। ਬਾਕੀ ਤਿੰਨ ਮੁਲਜ਼ਮ ਵੀ ਅਜਿਹੀ ਫਰਮ ਦੇ ਹਿੱਸੇਦਾਰ ਸਨ, ਜਿਨ੍ਹਾਂ ਨੂੰ ਪਹਿਲਾਂ ਮਿਲਾਵਟਖੋਰੀ ਦੇ ਦੋਸ਼ ਹੇਠ ਹਟਾ ਦਿੱਤਾ ਗਿਆ ਸੀ। ਪੁਲਿਸ ਅਨੁਸਾਰ ਮੁਲਜ਼ਮਾਂ ਦੀ ਪਛਾਣ ਰਹੀਮ ਸ਼ੇਖ, ਅਜ਼ਹਰ ਸ਼ੇਖ, ਮਜ਼ਹਰ ਸ਼ੇਖ, ਫਿਰੋਜ਼ ਸ਼ੇਖ ਅਤੇ ਵਿੱਕੀ ਸ਼ੇਖ ਵਜੋਂ ਹੋਈ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।