ਮੋਹਾਲੀ 03 ਮਈ 2024 (ਪੰਜਾਬੀ ਖਬਰਨਾਮਾ) ਵਿਸ਼ਵ ਦੇ ਸਭ ਤੋਂ ਉੱਚੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਯਾਤਰਾ ਦੌਰਾਨ ਰੋਜ਼ਾਨਾ ਸੈਂਕੜੇ ਸ਼ਰਧਾਲੂ ਮੱਥਾ ਟੇਕ ਰਹੇ ਹਨ। ਗੁਰਦੁਆਰਾ ਸ੍ਰੀ ਗੋਵਿੰਦ ਧਾਮ ਤੋਂ ਸ੍ਰੀ ਹੇਮਕੁੰਟ ਸਾਹਿਬ ਤੱਕ ਪਹੁੰਚਣ ਲਈ ਲੋੜੀਂਦੇ ਗਲੇਸ਼ੀਅਰ ਨੇੜੇ ਸੰਗਤਾਂ ਦੀ ਮਦਦ ਫ਼ੌਜ ਦੇ ਜਵਾਨ ਕਰ ਰਹੇ ਹਨ। ਇੱਥੇ ਹਰ ਸ਼ਾਮ ਅਤੇ ਰਾਤ ਨੂੰ ਬਰਫ਼ਬਾਰੀ ਹੋ ਰਹੀ ਹੈ ਜਿਸ ਕਾਰਨ ਰਸਤੇ ’ਤੇ ਬਰਫ਼ ਦੀ ਪਰਤ ਜਮ੍ਹਾ ਹੋ ਜਾਂਦੀ ਹੈ ਜਿਸ ਕਾਰਨ ਇੱਥੇ ਆਉਣ ਵਾਲੇ ਲੋਕਾਂ ਦੇ ਬਰਫ਼ ਤੋਂ ਤਿਲਕਣ ਦਾ ਖ਼ਤਰਾ ਬਣਿਆ ਹੋਇਆ ਹੈ। ਇਸ ਦੇ ਲਈ ਫ਼ੌਜ ਦੇ ਜਵਾਨ ਆਪਣੇ ਹੱਥਾਂ ’ਚ ਬੇਲਚਾ ਲੈ ਕੇ ਯਾਤਰਾ ਦੇ ਰਸਤੇ ਤੋਂ ਬਰਫ਼ ਹਟਾਉਂਦੇ ਰਹਿੰਦੇ ਹਨ। ਇੱਥੇ ਤਿੰਨ ਕਿਲੋਮੀਟਰ ਦਾ ਰਸਤਾ ਗਲੇਸ਼ੀਅਰਾਂ ਨਾਲ ਭਰਿਆ ਹੋਇਆ ਹੈ ਜਿੱਥੇ ਬਰਫ਼ ਦੀਆਂ ਉੱਚੀਆਂ ਕੰਧਾਂ ਖੜ੍ਹੀਆਂ ਹਨ ਅਤੇ ਰਸਤੇ ’ਚ ਬਰਫ਼ ਪਈ ਹੈ।

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਅਨੁਸਾਰ ਯਾਤਰਾ ਦੌਰਾਨ ਪੂਰੀ ਸਾਵਧਾਨੀ ਵਰਤੀ ਜਾਵੇ ਅਤੇ ਗੁਰੂ ਜੀ ਦੇ ਦਰਸ਼ਨ ਕੀਤੇ ਜਾਣ। ਇਸ ਵਾਰ ਟਰੱਸਟ ਵੱਲੋਂ ਰੋਜ਼ਾਨਾ 3500 ਸੰਗਤਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਉੱਥੇ ਅਜੇ ਵੀ ਬਰਫ਼ਬਾਰੀ ਜ਼ਿਆਦਾ ਹੈ। ਟਰੱਸਟ ਵੱਲੋਂ ਬੱਚਿਆਂ ਅਤੇ ਬਜ਼ੁਰਗਾਂ ਨੂੰ ਯਾਤਰਾ ’ਤੇ ਨਾ ਲਿਆਉਣ ਲਈ ਕਿਹਾ ਜਾ ਰਿਹਾ ਹੈ।

ਰਾਤ ਨੂੰ ਬਰਫ਼ਬਾਰੀ ਤੇ ਦਿਨ ਵੇਲੇ ਸੁਹਾਵਣਾ ਮੌਸਮ

ਟਰੱਸਟ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸ੍ਰੀ ਹੇਮਕੁੰਟ ਸਾਹਿਬ ਵਿਖੇ ਹਰ ਰਾਤ ਬਰਫ਼ਬਾਰੀ ਹੁੰਦੀ ਹੈ ਅਤੇ ਦਿਨ ਵੇਲੇ ਚਮਕਦੇ ਸੂਰਜ ਕਾਰਨ ਮੌਸਮ ਸੁਹਾਵਣਾ ਹੋ ਜਾਂਦਾ ਹੈ। ਸੰਗਤਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।