4 ਜੁਲਾਈ (ਪੰਜਾਬੀ ਖਬਰਨਾਮਾ):ਅਰਮਾਨ ਮਲਿਕ ਨੇ ਆਪਣੀਆਂ ਦੋ ਪਤਨੀਆਂ ਪਾਇਲ ਅਤੇ ਕ੍ਰਿਤਿਕਾ ਨਾਲ ‘ਬਿੱਗ ਬੌਸ ਓਟੀਟੀ’ ਵਿੱਚ ਹਿੱਸਾ ਲਿਆ। ਇਹ ਤਿੰਨੇ ਸ਼ੋਅ ਦੀ ਸ਼ੁਰੂਆਤ ਤੋਂ ਹੀ ਸੁਰਖੀਆਂ ਵਿੱਚ ਹਨ। ਹਾਲ ਹੀ ‘ਚ ਅਰਮਾਨ ਮਲਿਕ ਦੀ ਪਹਿਲੀ ਪਤਨੀ ਪਾਇਲ ਨੂੰ ਘਰੋਂ ਕੱਢ ਦਿੱਤਾ ਗਿਆ ਸੀ। ਸ਼ੋਅ ਛੱਡਣ ਤੋਂ ਬਾਅਦ, ਪਾਇਲ ਨੇ ETimes ਨੂੰ ਦਿੱਤੇ ਆਪਣੇ ਤਾਜ਼ਾ ਇੰਟਰਵਿਊ ਵਿੱਚ ਆਪਣੇ ਪਤੀ ਦੇ ਦੂਜੇ ਵਿਆਹ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਇਸ ਗੱਲਬਾਤ ਵਿੱਚ ਉਨ੍ਹਾਂ ਨੇ YouTuber ਦੇ ਡਬਲ ਸਟੈਂਡਰਡ ਉੱਤੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ।
ਅਸਲ ‘ਚ ਅਰਮਾਨ ਮਲਿਕ ਨੇ ‘ਬਿੱਗ ਬੌਸ’ ਦੇ ਘਰ ‘ਚ ਬਿਆਨ ਦਿੱਤਾ ਸੀ ਕਿ ਭਾਵੇਂ ਉਹ ਦੋ ਵਾਰ ਵਿਆਹ ਕਰ ਚੁੱਕੇ ਹਨ ਪਰ ਉਹ ਆਪਣੀ ਪਤਨੀ ਪਾਇਲ ਨੂੰ ਕਿਸੇ ਹੋਰ ਮਰਦ ਨਾਲ ਨਹੀਂ ਦੇਖ ਸਕਦੇ। ਜਦੋਂ ਪਾਇਲ ਨੂੰ ਉਨ੍ਹਾਂ ਦੇ ਪਤੀ ਦੇ ਇਸ ਬਿਆਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਤੁਸੀਂ ਇਸ ਨੂੰ ਡਬਲ ਸਟੈਂਡਰਡ ਕਹਿ ਸਕਦੇ ਹੋ।
ਉਹ ਕਹਿੰਦੀ ਹਨ ਕਿ ਮੈਨੂੰ ਲੱਗਦਾ ਹੈ ਕਿ ਕੋਈ ਵੀ ਆਦਮੀ ਆਪਣੀ ਪਤਨੀ ਨੂੰ ਕਿਸੇ ਹੋਰ ਆਦਮੀ ਨਾਲ ਨਹੀਂ ਦੇਖ ਸਕਦਾ ਹੈ ਅਤੇ ਅਰਮਾਨ ਨੇ ਇਹ ਵੀ ਕਿਹਾ ਮੈਂ ਉਸਦਾ ਦੂਜਾ ਵਿਆਹ ਬਰਦਾਸ਼ਤ ਨਹੀਂ ਕਰ ਸਕਦਾ। ਇਸ ਲਈ ਕ੍ਰਿਤਿਕਾ ਨਾਲ ਦੂਜੇ ਵਿਆਹ ਤੋਂ ਬਾਅਦ ਮੈਂ ਆਪਣੇ ਬੇਟੇ ਨਾਲ ਵੱਖ ਰਹਿਣ ਲੱਗ ਪਈ। ਜਦੋਂ ਮੈਨੂੰ ਮਹਿਸੂਸ ਹੋਇਆ ਕਿ ਮੈਂ ਉਨ੍ਹਾਂ ਤੋਂ ਦੂਰ ਨਹੀਂ ਰਹਿ ਸਕਦੀ ਅਤੇ ਮੈਂ ਆਪਣੇ ਬੇਟੇ ਨੂੰ ਉਨ੍ਹਾਂ ਦੇ ਪਿਤਾ ਤੋਂ ਵੱਖ ਨਹੀਂ ਕਰ ਸਕਦੀ, ਤਦ ਮੈਂ ਅਰਮਾਨ ਅਤੇ ਕ੍ਰਿਤਿਕਾ ਦੇ ਰਿਸ਼ਤੇ ਨੂੰ ਸਵਿਕਾਰ ਕੀਤਾ।
ਤੁਹਾਨੂੰ ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਕੰਟੈਸਟੇਂਟ ਸਨਾ ਮਕਬੂਲ ਨੇ ਯੂਟਿਊਬਰ ਅਰਮਾਨ ਮਲਿਕ ਨੂੰ ਦੋਂ ਵਿਆਹਾਂ ਬਾਰੇ ਸਵਾਲ ਪੁੱਛਿਆ ਸੀ। ਇਸ ਸਵਾਲ ਦੇ ਜਵਾਬ ਵਿੱਚ ਅਰਮਾਨ ਮਲਿਕ ਨੇ ਕਿਹਾ ਸੀ ਕਿ ਪਾਇਲ ਨੇ ਉਨ੍ਹਾਂ ਨੂੰ ਕ੍ਰਿਤਿਕਾ ਨਾਲ ਮਵਿਕਾਰ ਕਰ ਲਿਆ ਸੀ ਜੇਕਰ ਉਹ ਉਨ੍ਹਾਂ ਦੀ ਜਗ੍ਹਾ ਹੰਦੇ ਤਾਂ ਉਹ ਕਦੇ ਵੀ ਇਸ ਨੂੰ ਸਵੀਕਾਰ ਨਹੀਂ ਕਰਦੇ।
ਅਰਮਾਨ ਮਲਿਕ ਨੇ ਪਹਿਲਾ ਵਿਆਹ 2011 ਵਿੱਚ ਪਾਇਲ ਨਾਲ ਕੀਤਾ ਸੀ। ਉਨ੍ਹਾਂ ਦਾ ਇੱਕ ਬੇਟਾ ਵੀ ਹੋਇਆ ਜਿਸ ਦਾ ਨਾਂ ਚੀਕੂ ਹੈ। ਇਸ ਤੋਂ ਬਾਅਦ ਅਰਮਾਨ ਨੇ ਪਾਇਲ ਦੀ ਸਭ ਤੋਂ ਚੰਗੀ ਦੋਸਤ ਕ੍ਰਿਤਿਕਾ ਨਾਲ ਦੂਜਾ ਵਿਆਹ ਕਰਵਾ ਲਿਆ। ਅਰਮਾਨ ਮਲਿਕ ਦਾ ਪੂਰਾ ਪਰਿਵਾਰ ਉਸ ਸਮੇਂ ਸੁਰਖੀਆਂ ਵਿੱਚ ਆਇਆ ਜਦੋਂ ਯੂਟਿਉਬਰ ਦੀਆਂ ਦੋਵੇਂ ਪਤਨੀਆਂ ਇੱਕਠੇ ਪ੍ਰੇਗਨੇਂਟ ਹੋਈਆਂ। ਇਸ ਖ਼ਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ।