Arbi Benefits: ਅਰਬੀ ਇੱਕ ਅਜਿਹੀ ਸਬਜ਼ੀ ਹੈ ਜੋ ਸਵਾਦ ਦੇ ਨਾਲ-ਨਾਲ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਦਸ ਦਈਏ ਕਿ ਇਸ ਤੋਂ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾ ਸਕਦੇ ਹਨ। ਪਰ ਕਈ ਲੋਕ ਇਸ ਨੂੰ ਫਰੂਟ ਸਨੈਕ ਦੇ ਤੌਰ ‘ਤੇ ਖਾਣਾ ਪਸੰਦ ਕਰਦੇ ਹਨ। ਇਸ ਲਈ ਕੁਝ ਲੋਕ ਅਰਬੀ ਦੀ ਸਬਜ਼ੀ ਬਹੁਤ ਪਸੰਦ ਕਰਦੇ ਹਨ। ਪਰ ਕੁਝ ਲੋਕ ਅਜਿਹੇ ਵੀ ਹਨ ਜੋ ਇਸ ਸਬਜ਼ੀ ਨੂੰ ਪਸੰਦ ਨਹੀਂ ਕਰਦੇ।
ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਇਸ ‘ਚ ਭਰਪੂਰ ਮਾਤਰਾ ‘ਚ ਕਾਰਬੋਹਾਈਡਰੇਟ, ਫਾਈਬਰ, ਵਿਟਾਮਿਨ ਏ, ਵਿਟਾਮਿਨ ਸੀ, ਵਿਟਾਮਿਨ ਈ, ਵਿਟਾਮਿਨ ਬੀ6, ਫੋਲੇਟ, ਆਇਰਨ, ਪੋਟਾਸ਼ੀਅਮ, ਮੈਗਨੀਸ਼ੀਅਮ, ਜ਼ਿੰਕ, ਕਾਪਰ, ਫਾਸਫੋਰਸ ਅਤੇ ਮੈਂਗਨੀਜ਼ ਵਰਗੇ ਕਈ ਪੋਸ਼ਕ ਤੱਤ ਵੀ ਪਾਏ ਜਾਣਦੇ ਹਨ, ਜੋ ਸਰੀਰ ਨੂੰ ਕਈ ਤਰਾਂ ਦੇ ਸਿਹਤ ਲਾਭ ਪ੍ਰਧਾਨ ਕਰਦੇ ਹਨ।