14 ਜੂਨ (ਪੰਜਾਬੀ ਖਬਰਨਾਮਾ):ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਿਰਨ ਖੇਰ ਅੱਜ 14 ਜੂਨ ਨੂੰ ਆਪਣਾ 72ਵਾਂ ਜਨਮਦਿਨ ਮਨਾ ਰਹੀ ਹੈ। ਇਸ ਖ਼ਾਸ ਦਿਨ ‘ਤੇ ਉਨ੍ਹਾਂ ਦੇ ਪ੍ਰਸ਼ੰਸਕ, ਸੈਲੇਬਸ ਤੇ ਪਰਿਵਾਰਕ ਮੈਂਬਰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ। ਹੁਣ ਅਦਾਕਾਰਾ ਦੇ ਪਤੀ ਅਤੇ ਅਦਾਕਾਰ ਅਨੁਪਮ ਖੇਰ ਨੇ ਵੀ ਜਨਮਦਿਨ ‘ਤੇ ਉਨ੍ਹਾਂ ਨੂੰ ਖ਼ਾਸ ਤਰੀਕੇ ਨਾਲ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਅਨੁਪਮ ਖੇਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ‘ਚ ਉਨ੍ਹਾਂ ਨੇ ਆਪਣੀ ਪਤਨੀ ਤੇ ਅਦਾਕਾਰਾ ਕਿਰਨ ਖੇਰ ਨਾਲ ਕਈ ਤਸਵੀਰਾਂ ਦਿਖਾਈਆਂ ਹਨ। ਕਿਸੇ ‘ਚ ਅਦਾਕਾਰਾ ਅਮਿਤਾਭ ਬੱਚਨ ਨਾਲ ਨਜ਼ਰ ਆ ਰਹੀ ਹੈ ਤੇ ਕਿਸੇ ‘ਚ ਉਹ ਵੱਖਰੇ ਅੰਦਾਜ਼ ਵਿਚ ਮਸਤੀ ਕਰਦੀ ਨਜ਼ਰ ਆ ਰਹੀ ਹੈ।

ਵੀਡੀਓ ਨਾਲ ਉਸ ਨੇ ਕੈਪਸ਼ਨ ਵਿਚ ਲਿਖਿਆ ਜਨਮਦਿਨ ਮੁਬਾਰਕ ਪਿਆਰੀ ਕਿਰਨ। ਪ੍ਰਮਾਤਮਾ ਤੁਹਾਨੂੰ ਲੰਬੀ ਉਮਰ, ਤੰਦਰੁਸਤੀ ਤੇ ਸ਼ਾਂਤੀ ਭਰਿਆ ਜੀਵਨ ਬਖਸ਼ੇ। ਚੰਡੀਗੜ੍ਹ ਦੇ ਲੋਕਾਂ ਪ੍ਰਤੀ ਸੰਸਦ ਮੈਂਬਰ ਵਜੋਂ ਤੁਹਾਡਾ ਸਮਰਪਣ ਮਿਸਾਲੀ ਹੈ।

ਇਸ ਤੋਂ ਅੱਗੇ ਅਨੁਪਮ ਖੇਰ ਨੇ ਲਿਖਿਆ ਕਿ ਤੁਸੀਂ ਜ਼ਿੰਦਗੀ ਦੀਆਂ ਸਾਰੀਆਂ ਚੁਣੌਤੀਆਂ ਦਾ ਬਹੁਤ ਹਿੰਮਤ ਨਾਲ ਸਾਹਮਣਾ ਕੀਤਾ ਹੈ। ਸ਼ਾਇਦ ਇਹੀ ਵਾਕ ਹੈ ਜਿਸ ਦਾ ਤੁਸੀਂ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹੋ, ‘ਹੁਣ ਜੇ ਸਿਕੰਦਰ ਦਾ ਵਿਆਹ ਹੋਇਆ ਤਾਂ ਮੈਂ ਸੁੱਖ ਦਾ ਸਾਹ ਲਵਾਂਗੀ’। ਕਾਸ਼ ਅਜਿਹਾ ਜਲਦੀ ਹੋਵੇ, ਤੁਹਾਡੀ ਜ਼ਿੰਦਗੀ ਖੁਸ਼ਹਾਲ ਹੋਵੇ। ਹਮੇਸ਼ਾ ਪਿਆਰ ਤੇ ਦੁਆਵਾਂ।

ਅਨੁਪਮ ਖੇਰ ਅਤੇ ਕਿਰਨ ਖੇਰ ਨੇ ਸਾਲ 1985 ਵਿਚ ਸੱਤ ਫੇਰੇ ਲਏ। ਦੋਵੇਂ ਪਹਿਲੀ ਵਾਰ ਚੰਡੀਗੜ੍ਹ ‘ਚ ਮਿਲੇ ਸਨ, ਉਸ ਸਮੇਂ ਦੋਵੇਂ ਥੀਏਟਰ ਕਰਦੇ ਸਨ। ਉੱਥੇ ਹੀ ਦੋਹਾਂ ਵਿਚਕਾਰ ਦੋਸਤੀ ਹੋ ਗਈ। ਫਿਰ ਦੋਵਾਂ ਦੀ ਜ਼ਿੰਦਗੀ ‘ਚ ਆਪਣੇ-ਆਪਣੇ ਹਮਸਫ਼ਰ ਦੀ ਐਂਟਕੀ ਹੋਈ। ਹਾਲਾਂਕਿ ਕੁਝ ਸਾਲਾਂ ਬਾਅਦ ਦੋਵੇਂ ਆਪਣੇ-ਆਪਣੇ ਸਾਥੀਆਂ ਤੋਂ ਵੱਖ ਹੋ ਗਏ। ਇਸ ਤੋਂ ਬਾਅਦ ਅਨੁਪਮ ਅਤੇ ਕਿਰਨ ਦੀ ਦੁਬਾਰਾ ਮੁਲਾਕਾਤ ਹੋਈ ਅਤੇ ਇਹ ਰਿਸ਼ਤਾ ਦੋਸਤੀ ਤੋਂ ਲਾਈਫ ਪਾਰਟਨਰ ‘ਚ ਬਦਲ ਗਿਆ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।