03 ਜੁਲਾਈ (ਪੰਜਾਬੀ ਖ਼ਬਰਨਾਮਾ):ਦੋ ਵਾਰ ਦਾ ਵਿੰਬਲਡਨ ਟੈਨਿਸ ਚੈਂਪੀਅਨ ਐਂਡੀ ਮਰੇ ਆਲ ਇੰਗਲੈਂਡ ਕਲੱਬ ’ਚ ਇਸ ਵਾਰ ਸਿਰਫ ਡਬਲਜ਼ ਵਰਗ ’ਚ ਹਿੱਸਾ ਲਵੇਗਾ। ਇਹ ਉਸ ਦਾ ਆਖਰੀ ਵਿੰਬਲਡਨ ਹੋਵੇਗਾ। ਮਰੇ ਨੇ ਕੁੱਝ ਸਮਾਂ ਪਹਿਲਾਂ ਹੀ ਪਿੱਠ ਦੀ ਸਰਜਰੀ ਕਰਵਾਈ ਸੀ ਅਤੇ ਅੱਜ ਉਸ ਨੇ ਸਿੰਗਲਜ਼ ਮੁਕਾਬਲੇ ਤੋਂ ਹਟਣ ਦਾ ਫ਼ੈਸਲਾ ਕੀਤਾ ਹੈ। 37 ਸਾਲਾ ਮਰੇ ਨੇ ਟੌਮਸ ਮੈਕੇਕ ਖ਼ਿਲਾਫ਼ ਆਪਣੇ ਮੁਕਾਬਲੇ ਤੋਂ ਕੁਝ ਘੰਟੇ ਪਹਿਲਾਂ ਇਹ ਫ਼ੈਸਲਾ ਲਿਆ। 

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।