ਚੰਡੀਗੜ੍ਹ, 10 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ) ਬਾਲੀਵੁੱਡ ਸਟਾਰ ਸੰਜੇ ਦੱਤ ਦੇ ਪ੍ਰਸ਼ੰਸਕਾਂ ਦਾ ਇੰਤਜ਼ਾਰ ਹੁਣ ਖ਼ਤਮ ਹੋ ਗਿਆ ਹੈ। ਸੰਜੇ ਦੱਤ, ਪੰਜਾਬੀ ਗਾਇਕ ਭੁਪਿੰਦਰ ਬੱਬਲ ‘ਤੇ ਅਮਨ ਮਾਨ ਦਾ ਗੀਤ ‘POWERHOUSE’ ਰਿਲੀਜ਼ ਹੋ ਗਿਆ ਹੈ। ਜਿਸ ਨੂੰ ਦਰਸ਼ਕਾਂ ਦਾ ਕਾਫ਼ੀ ਹੁੰਗਾਰਾ ਮਿਲ ਰਿਹਾ ਹੈ। ਦੱਸ ਦੇਈਏ ਕਿ ਪਿਛਲੇ ਸਾਲ ਭੁਪਿੰਦਰ ਨੇ ਰਣਬੀਰ ਕਪੂਰ ਦੀ ਬਲਾਕਬਸਟਰ ਫਿਲਮ ‘ਐਨਿਮਲ’ ਦੇ ਗੀਤ ‘ਅਰਜਨ ਵੈਲੀ’ ‘ਚ ਆਪਣੀ ਆਵਾਜ਼ ਨਾਲ ਦਰਸ਼ਕਾਂ ਦਾ ਜਿੱਤ ਲਿਆ ਸੀ।
ਹੁਣ ਇੱਕ ਵਾਰ ਫਿਰ ਗਾਇਕ ਨੇ ਆਪਣੀ ਆਵਾਜ਼ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ ਹੈ। ਇਸ ਮਿਊਜ਼ਿਕ ਵੀਡੀਓ ‘ਚ ਸੰਜੇ ਦੱਤ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਮਿਊਜ਼ਿਕ ਵੀਡੀਓ ਦੇ ਪੋਸਟਰ ‘ਚ ਸੰਜੇ ਦੱਤ ਦੇ ਲੁੱਕ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਅੰਮ੍ਰਿਤ ਮਾਨ ਨੇ ਸੰਜੇ ਦੱਤ ਨੂੰ ਗਿਫ਼ਟ ਕੀਤੀ ਘਰ ਦੀ ਕੱਢੀ ਦਾਰੂ
ਗੀਤ ਵਿੱਚ ਇਸ ਤਿਗੜੀ ਨੇ ਕਮਾਲ ਕਰ ਦਿੱਤਾ ਹੈ। ਗੀਤ ਦੀ ਸ਼ੁਰੂਆਤ ਵਿੱਚ ਅੰਮ੍ਰਿਤ ਮਾਨ ਨੇ ਸੰਜੇ ਦੱਤ ਨੂੰ ਘਰ ਦੀ ਕੱਢੀ ਦਾਰੂ ਗਿਫ਼ਟ ਕਰਦੇ ਨਜ਼ਰ ਆ ਰਹੇ ਹਨ। ਖਾਸ ਗੱਲ ਇਹ ਹੈ ਕਿ ਸੰਜੇ ਦੱਤ ਨੇ ਪਹਿਲੀ ਵਾਰ ਕਿਸੇ ਪੰਜਾਬੀ ਗੀਤ ਵਿੱਚ ਕੰਮ ਕੀਤਾ ਹੈ।
ਵਰਕਫਰੰਟ ਦੀ ਗੱਲ ਕਰੀਏ ਤਾਂ ਖ਼ਬਰਾਂ ਮੁਤਾਬਕ ਸੰਜੇ ਦੱਤ ਦੀ ਪੰਜਾਬੀ ਫਿਲਮ ‘ਸ਼ੇਰਾ ਦੀ ਕੌਮ ਪੰਜਾਬੀ’ ਦੇ ਨਾਲ-ਨਾਲ ਉਨ੍ਹਾਂ ਦਾ ਨਾਂ ਬਾਲੀਵੁੱਡ ਅਤੇ ਸਾਊਥ ਦੀਆਂ ਕਈ ਫਿਲਮਾਂ ਨਾਲ ਵੀ ਜੁੜ ਰਿਹਾ ਹੈ। ਸੰਜੇ ਦੱਤ ਸਾਊਥ ਦੀ ਫਿਲਮ ‘ਲਿਓ’ ਅਤੇ ‘ਡਬਲ ਆਈਸਮਾਰਟ’ ‘ਚ ਅਹਿਮ ਭੂਮਿਕਾਵਾਂ ‘ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਸੰਜੇ ਦੱਤ ਮੌਨੀ ਰਾਏ-ਪਲਕ ਤਿਵਾਰੀ ਨਾਲ ਬਾਲੀਵੁੱਡ ਫਿਲਮਾਂ ‘ਜੇਲ’ ਅਤੇ ‘ਦਿ ਵਰਜਿਨ ਟ੍ਰੀ’ ‘ਚ ਨਜ਼ਰ ਆਉਣਗੇ।

ਸੰਖੇਪ
ਗਾਇਕ ਅੰਮ੍ਰਿਤ ਮਾਨ ਨੇ ਹਾਲ ਹੀ ਵਿੱਚ ਬਾਲੀਵੁੱਡ ਦਿਗਜ ਸੰਜਯ ਦੱਤ ਨੂੰ ਤੋਹਫੇ ਵਜੋਂ ਆਪਣੀ ਘਰ ਦੀ ਬਣਾਈ ਹੋਈ ਕੱਢੀ ਦਾਰੂ ਦਿੱਤੀ। ਇਹ ਮੋਮੈਂਟ ਇੱਕ ਵਿਡੀਓ ਵਿੱਚ ਕੈਦ ਹੋ ਗਿਆ, ਜਿਸ ਵਿੱਚ ਅੰਮ੍ਰਿਤ ਮਾਨ ਅਤੇ ਸੰਜਯ ਦੱਤ ਦੇ ਨਾਲ ਹਾਸੇ-ਮਜ਼ਾਕ ਵਿੱਚ ਦਾਰੂ ਦੀ ਕੱਢੀ ਦਿਖਾਈ ਦਿੰਦੀ ਹੈ। ਇਸ ਨੇ ਸੋਸ਼ਲ ਮੀਡੀਆ 'ਤੇ ਧਿਆਨ ਖਿੱਚਿਆ ਅਤੇ ਦਰਸ਼ਕਾਂ ਨੇ ਇਸ ਮਜ਼ੇਦਾਰ ਲਹਿਜ਼ੇ ਨੂੰ ਪਸੰਦ ਕੀਤਾ।