ਕੈਰੋਲੀਨਾ/ 27 ਅਪ੍ਰੈਲ : ਅਮਰੀਕਾ ’ਚ ਵਾਪਰੇ ਇਕ ਭਿਆਨਕ ਕਾਰ ਹਾਦਸੇ ’ਚ ਗੁਜਰਾਤ ਦੀਆਂ ਤਿੰਨ ਔਰਤਾਂ ਦੀ ਮੌਤ ਹੋਣ ਦੀ ਦੁਖਦਾਈ ਸਮਾਚਾਰ ਹੈ। ਹਾਦਸੇ ਦੌਰਾਨ ਉਨ੍ਹਾਂ ਦੀ ਐੱਸਯੂਵੀ ਅਮਰੀਕਾ ਦੇ ਦੱਖਣੀ ਕੈਰੋਲੀਨਾ ਦੇ ਗ੍ਰੀਨਵਿਲੇ ਕਾਉਂਟੀ ਵਿਚ ਇਕ ਪੁਲ ਨਾਲ ਟਕਰਾ ਗਈ ਅਤੇ ਫਿਰ ਸੜਕ ਤੋਂ ਹੇਠਾਂ ਡਿੱਗ ਗਈ। ਮ੍ਰਿਤਕਾਂ ਦੀ ਪਛਾਣ ਗੁਜਰਾਤ ਦੇ ਆਨੰਦ ਜ਼ਿਲ੍ਹੇ ਵਿਚ ਰਹਿਣ ਵਾਲੀ ਰੇਖਾਬੇਨ ਪਟੇਲ, ਸੰਗੀਤਾਬੇਨ ਪਟੇਲ ਅਤੇ ਮਨੀਸ਼ਾਬੇਨ ਪਟੇਲ ਵਜੋਂ ਹੋਈ ਹੈ। ਗ੍ਰੀਨਵਿਲੇ ਕਾਉਂਟੀ ਕੋਰੋਨਰ ਦੇ ਦਫ਼ਤਰ ਦੀਆਂ ਰਿਪੋਰਟਾਂ ਅਨੁਸਾਰ, ਐਸਯੂਵੀ-1-85 ਬੇਕਾਬੂ ਹੋਣ ਤੋਂ ਬਾਅਦ ਉੱਤਰ ਵੱਲ ਜਾ ਰਹੀਆਂ ਸਾਰੀਆਂ ਲਾਈਨਾ ਨੂੰ ਪਾਰ ਕਰਦੇ ਹੋਏ ਪੁਲ ਦੇ ਉਲਟ ਪਾਸੇ ਦੇ ਦਰੱਖਤਾਂ ਨਾਲ ਟਕਰਾ ਗਈ ਅਤੇ ਫਿਰ ਡਿਵਾਇਡਰ ਵਿਚ ਜਾ ਵੱਜੀ। ਹਾਦਸੇ ਵਿਚ ਕਾਰ ਦੇ ਪਰਖੱਚੇ ਉੱਡ ਗਏ, ਜਿਸ ਨੂੰ ਵੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਜ਼ੋਰਦਾਰ ਸੀ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੇ ਮੁੱਖ ਡਿਪਟੀ ਕੋਰੋਨਰ ਮਾਈਕ ਐਲਿਸ ਨੇ ਦੱਸਿਆ ਕਿ ਇਸ ਹਾਦਸੇ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਉਨ੍ਹਾਂ ਦੀ ਕਾਰ ਦੀ ਰਫ਼ਤਾਰ ਲਿਮਿਟ ਤੋਂ ਵੱਧ ਸੀ। ਗਨੀਮਤ ਰਹੀ ਕਿ ਇਸ ਦੌਰਾਨ ਕਿਸੇ ਹੋਰ ਵਾਹਨ ਨੂੰ ਕੋਈ ਨੁਕਸਾਨ ਨਹੀਂ ਹੋਇਆ। ਹਾਦਸੇ ਤੋਂ ਬਾਅਦ ਕਾਰ ਦੇ ਕਈ ਟੁੱਕੜੇ ਖਿੱਲਰੇ ਹੋਏ ਮਿਲੇ ਹਨ। ਸਾਊਥ ਕੈਰੋਲੀਨਾ ਹਾਈਵੇ ਪੈਟਰੋਲ, ਗੈਂਟ ਫਾਇਰ ਐਂਡ ਰੈਸਕਿਊ ਅਤੇ ਗ੍ਰੀਨਵਿਲੇ ਕਾਉਂਟੀ ਈਐੱਮਐੱਸ ਦੀਆਂ ਕਈ ਯੂਨਿਟਾਂ ਸਮੇਤ ਐਮਰਜੈਂਸੀ ਰਿਸਪਾਂਸ ਟੀਮਾਂ ਘਟਨਾ ਸਥਾਨ ’ਤੇ ਪਹੁੰਚੀਆਂ।
ਦੱਸ ਦੇਈਏ ਕਿ ਇਸ ਹਾਦਸੇ ’ਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ ਪਰ ਉਸ ਦੀ ਹਾਲਤ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਵਾਹਨ ਦੀ ਖੋਜ ਪ੍ਰਣਾਲੀ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਹਾਦਸੇ ਦੀ ਸੂਚਨਾ ਦਿੱਤੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।