ਚੰਡੀਗੜ੍ਹ, 01 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਰਾਜੀਵ ਗਾਂਧੀ ਭਿੰਡਰਾਂਵਾਲੇ ਨਾਲ ਮੁਲਾਕਾਤ ਕਰਨਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਮੈਂ 2 ਵਾਰ ਮੀਟਿੰਗ ਤੈਅ ਕਰਾਈ ਸੀ ਪਰ ਨਹੀਂ ਹੋ ਸਕੀ …

ਪੰਜਾਬ ਦੇ ਸਭ ਤੋਂ ਅਸ਼ਾਂਤ ਸਮੇਂ ਵਾਲੇ ਦੌਰ ਵਿੱਚ 1980 ਦੇ ਦਹਾਕੇ ਦੇ ਸ਼ੁਰੂ ਵਿੱਚ ਕੈਪਟਨ ਅਮਰਿੰਦਰ ਸਿੰਘ, ਜੋ ਉਸ ਸਮੇਂ ਕਾਂਗਰਸ ਦੇ ਸੰਸਦ ਮੈਂਬਰ ਸਨ, ਨੂੰ ਰਾਜੀਵ ਗਾਂਧੀ ਨੇ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ ਮੁਲਾਕਾਤ ਦਾ ਪ੍ਰਬੰਧ ਕਰਨ ਦਾ ਮਹੱਤਵਪੂਰਨ ਕੰਮ ਸੌਂਪਿਆ ਸੀ। ਇਹ ਮੁਲਾਕਾਤ, ਜੋ ਆਖਰਕਾਰ ਕਦੇ ਨਹੀਂ ਹੋਈ, ਗਾਂਧੀ ‘ਤੇ ਹਮਲੇ ਦੇ ਡਰ ਕਾਰਨ ਆਖਰੀ ਸਮੇਂ ‘ਤੇ ਰੱਦ ਕਰ ਦਿੱਤੀ ਗਈ ਸੀ।

ਇਹ ਖ਼ੁਲਾਸਾ ਸੀਨੀਅਰ ਪੱਤਰਕਾਰ ਅਤੇ ਲੇਖਿਕਾ ਹਰਿੰਦਰ ਬਵੇਜਾ ਦੀ ਨਵੀਂ ਕਿਤਾਬ, ‘ਦੇਅ ਵਿੱਲ ਸ਼ੂਟ ਯੂ, ਮੈਡਮ: ਮਾਈ ਲਾਈਫ ਥਰੂ ਕਨਫਲਿਕਟ’ ਵਿੱਚ ਵਿਸਥਾਰ ਨਾਲ ਕੀਤਾ ਗਿਆ ਹੈ। ਇਹ ਕਿੱਸਾ ਅਮਰਿੰਦਰ ਸਿੰਘ ਨੇ ਹਾਲ ਹੀ ਵਿੱਚ ਨਵੀਂ ਦਿੱਲੀ ਦੇ ਇੰਡੀਆ ਇੰਟਰਨੈਸ਼ਨਲ ਸੈਂਟਰ (ਆਈ ਸੀ ਸੀ) ’ਚ ਹੋਏ ਕਿਤਾਬ ਦੇ ਰਿਲੀਜ਼ ਸਮਾਰੋਹ ਵਿੱਚ ਸੁਣਾਇਆ। ਉਨ੍ਹਾਂ ਮਜ਼ਾਕੀਆ ਕਿੱਸਾ ਵੀ ਸਾਂਝਾ ਕੀਤਾ ਕਿ ਕਿਵੇਂ ਉਹ ਇੱਕ ਵਾਰ ਭਿੰਡਰਾਂਵਾਲੇ ਦੇ ਬਿਸਤਰੇ ’ਤੇ ਸੌਂ ਗਏ ਸਨ, ਜਿਸ ਨੂੰ ਉਨ੍ਹਾਂ ਮਜ਼ਾਕ ਵਿੱਚ ਕਿਹਾ ਕਿ ਇਹ ਕਾਰਨਾਮਾ ਸਿਰਫ਼ ਉਹੀ ਕਰ ਸਕੇ ਸਨ।

ਅਮਰਿੰਦਰ ਸਿੰਘ ਨੇ ਦੱਸਿਆ ਕਿ ਰਾਜੀਵ ਗਾਂਧੀ ਨੇ ਉਨ੍ਹਾਂ ਨੂੰ ਪੁੱਛਿਆ, ‘ਕੀ ਤੁਸੀਂ ਭਿੰਡਰਾਂਵਾਲੇ ਨਾਲ ਮੁਲਾਕਾਤ ਕਰਵਾ ਸਕਦੇ ਹੋ?’ ਮੈਂ ਕਿਹਾ, ‘ਮੈਂ ਕੋਸ਼ਿਸ਼ ਕਰਾਂਗਾ।’ ਉਨ੍ਹਾਂ ਕਿਹਾ, ‘ਇਸ ਲਈ ਮੈਂ ਪੰਜਾਬ ਪੁਲੀਸ ਦੇ ਤਤਕਾਲੀ ਐੱਸ ਐੱਸ ਪੀ ਸਿਮਰਨਜੀਤ ਸਿੰਘ ਮਾਨ ਨੂੰ ਪੁੱਛਿਆ, ਜੋ ਉਸ ਦੇ ਬਹੁਤ ਕਰੀਬ ਸਨ। ਅਸੀਂ ਮਿਲਣ ਲਈ ਸਹਿਮਤ ਹੋ ਗਏ ਅਤੇ ਭਿੰਡਰਾਂਵਾਲੇ ਅੰਬਾਲਾ ਏਅਰਪੋਰਟ ਸਟੇਸ਼ਨ ’ਤੇ ਆਉਣ ਲਈ ਰਾਜ਼ੀ ਹੋ ਗਏ।’
ਉਨ੍ਹਾਂ ਕਿਹਾ, ‘ਅਸੀਂ ਦਿੱਲੀ ਤੋਂ ਉਡਾਣ ਭਰਨੀ ਸੀ ਕਿ ਇਸੇ ਦੌਰਾਨ ਸਾਨੂੰ ਸੁਨੇਹਾ ਮਿਲਿਆ ਕਿ ਪ੍ਰਧਾਨ ਮੰਤਰੀ (ਇੰਦਰਾ ਗਾਂਧੀ) ਚਾਹੁੰਦੇ ਹਨ ਕਿ ਉਹ ਮੀਟਿੰਗ ਰੱਦ ਕਰਕੇ ਵਾਪਸ ਆ ਜਾਣ।’ ਉਨ੍ਹਾਂ ਦੱਸਿਆ ਕਿ ਇਸ ਨਾਲ ਭਿੰਡਰਾਂਵਾਲੇ ਨਾਰਾਜ਼ ਹੋ ਗਏ ਸਨ ਪਰ ਉਨ੍ਹਾਂ ਭਿੰਡਰਾਂਵਾਲਾ ਨੂੰ ਇਹ ਕਹਿ ਕੇ ਕਿਸੇ ਤਰ੍ਹਾਂ ਸਥਿਤੀ ਨੂੰ ਸੰਭਾਲ ਲਿਆ ਕਿ ਜਹਾਜ਼ ਵਿੱਚ ਕੋਈ ‘ਤਕਨੀਕੀ ਖਰਾਬੀ ਹੈ ।

ਸੰਖੇਪ:
ਕੈਪਟਨ ਅਮਰਿੰਦਰ ਸਿੰਘ ਨੇ ਖੁਲਾਸਾ ਕੀਤਾ ਕਿ ਰਾਜੀਵ ਗਾਂਧੀ ਭਿੰਡਰਾਂਵਾਲੇ ਨਾਲ ਮੁਲਾਕਾਤ ਕਰਨਾ ਚਾਹੁੰਦੇ ਸਨ, ਪਰ ਇੰਦਰਾ ਗਾਂਧੀ ਦੀ ਹਸਤਕਸ਼ੇਪ ਕਾਰਨ ਇਹ ਮੀਟਿੰਗ ਰੱਦ ਹੋ ਗਈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।