ਨਵੀਂ ਦਿੱਲੀ , 8 ਜਨਵਰੀ, 2025 (ਪੰਜਾਬੀ ਖਬਰਨਾਮਾ ਬਿਊਰੋ ):- ‘ਸਟੂਡੈਂਟ ਆਫ ਦਿ ਈਅਰ’ ਨਾਲ ਡੈਬਿਊ ਕਰਨ ਵਾਲੀ ਆਲੀਆ ਭੱਟ (Alia Bhatt) ਅੱਜ ਵੱਡਾ ਨਾਂ ਬਣ ਚੁੱਕੀ ਹੈ। ਅਦਾਕਾਰਾ ਭਾਵੇਂ ਫਿਲਮੀ ਪਰਿਵਾਰ ’ਚੋਂ ਆਉਂਦੀ ਹੈ ਪਰ ਉਸ ਨੇ ਪਰਦੇ ‘ਤੇ ਖ਼ੁਦ ਨੂੰ ਸਾਬਿਤ ਕਰਨ ਲਈ ਸਖ਼ਤ ਮਿਹਨਤ ਕੀਤੀ ਹੈ। ਆਲੀਆ ਨੇ ਬਹੁਤ ਛੋਟੀ ਉਮਰ ‘ਚ ਫਿਲਮੀ ਦੁਨੀਆ ‘ਚ ਐਂਟਰੀ ਕੀਤੀ ਸੀ, ਉਸ ਸਮੇਂ ਲੋਕਾਂ ਨੇ ਨਹੀਂ ਸੋਚਿਆ ਸੀ ਕਿ ਉਹ ਇੰਨੀ ਜਲਦੀ ਵੱਡੀ ਸਫਲਤਾ ਹਾਸਿਲ ਕਰ ਸਕੇਗੀ। ਆਲੀਆ ਭੱਟ (Alia Bhatt) ਨੇ ਆਪਣੇ ਡੈਬਿਊ ਤੋਂ ਲੈ ਕੇ ਕਾਫੀ ਲੰਬਾ ਸਫ਼ਰ ਤੈਅ ਕੀਤਾ ਹੈ। ‘Student of the Year’ ਵਿਚ ਉਸ ਨਾਲ ਕੰਮ ਕਰ ਚੁੱਕੇ ਰਾਮ ਕਪੂਰ ਨੇ ਹਾਲ ਹੀ ਵਿਚ ਇੱਕ ਇੰਟਰਵਿਊ ਦੌਰਾਨ ਅਦਾਕਾਰਾ ਦੇ ਸਟਾਰਡਮ ਤੇ ਸਮਰੱਥਾ ਬਾਰੇ ਗੱਲ ਕੀਤੀ।
ਰਾਮ ਕਪੂਰ ਨੇ ਕਿਹਾ ਕਿ ਆਲੀਆ ਭੱਟ ਵਿਚ ਦੀਪਿਕਾ ਪਾਦੂਕੋਣ ਵਰਗੀ ਬਣਨ ਦੀ ਸਮਰੱਥਾ ਹੈ। ਅਦਾਕਾਰ ਨੇ ਆਪਣੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦਿਆਂ ਦੱਸਿਆ ਕਿ ਉਹ ਸੈੱਟ ‘ਤੇ ਸਭ ਤੋਂ ਛੋਟੀ ਸੀ, ਇਸ ਲਈ ਲੋਕ ਸੋਚਦੇ ਸਨ ਕਿ ਵਰੁਣ ਧਵਨ ਤੇ ਸਿਧਾਰਥ ਮਲਹੋਤਰਾ ਨੂੰ ਇੰਡਸਟਰੀ ਵਿਚ ਆਪਣੇ ਪੈਰ ਜਮਾਉਣ ਵਿਚ ਸਮਾਂ ਨਹੀਂ ਲੱਗੇਗਾ ਅਤੇ ਸਫਲਤਾ ਪ੍ਰਾਪਤ ਕਰਨ ਦੇ ਬਿਹਤਰ ਮੌਕੇ ਮਿਲਣਗੇ। ਸਿਧਾਰਥ ਕੰਨਨ ਨਾਲ ਗੱਲਬਾਤ ਵਿਚ ਰਾਮ ਨੇ ਕਿਹਾ, ‘ਉਹ ਅੱਜ ਆਲੀਆ ਭੱਟ ਹੈ, ਜਿਸ ਦਾ ਇਕ ਕਪੂਰ ਨਾਲ ਵਿਆਹ ਹੋਇਆ ਹੈ। ਜੇ ਉਹ ਉਸੇ ਤਰ੍ਹਾਂ ਚੱਲਦੀ ਹੈ, ਜਿਸ ਤਰ੍ਹਾਂ ਉਹ ਅਜੇ ਜਾ ਰਹੀ ਹੈ ਤਾਂ ਉਹ ਦੀਪਿਕਾ ਹੋਵੇਗੀ। ਉਹ ਕੋਈ ਆਮ ਸਟਾਰ ਚਾਈਲਡ ਨਹੀਂ ਹੈ।
ਪ੍ਰੋਫੈਸ਼ਨਲੀ ਰਹਿੰਦੀ ਹੈ ਕਾਫ਼ੀ ਸਰਗਰਮ
ਰਾਮ ਨੇ ਆਲੀਆ ਦੇ ਪੇਸ਼ੇਵਰ ਤਰੀਕਿਆਂ ਬਾਰੇ ਵੀ ਗੱਲ ਕੀਤੀ ਅਤੇ ਦੱਸਿਆ ਕਿ ਕਿਵੇਂ ਉਹ ਕਈ ਨਿਰਮਾਤਾਵਾਂ ਨੂੰ ਜਾਣਦੇ ਹਨ ਜਿਨ੍ਹਾਂ ਨੇ ਅਦਾਕਾਰਾ ਨਾਲ ਕੰਮ ਕੀਤਾ ਹੈ। ਉਹ ਕਹਿੰਦੇ ਹਨ, ‘ਸੈੱਟ ‘ਤੇ ਉਹ ਹਰ ਨਿਰਦੇਸ਼ਕ ਨੂੰ ‘ਸਰ’ ਕਹਿੰਦੀ ਹੈ, ਭਾਵੇਂ ਉਹ ਉਸ ਤੋਂ ਛੋਟਾ ਹੋਵੇ।’ ਰਾਮ ਕਪੂਰ ਨੇ ਕਿਹਾ, ‘ਹਰ ਕੋਈ ਬਹੁਤ ਛੋਟਾ ਸੀ। ਇੰਡਸਟਰੀ ਬਹੁਤ ਔਖੀ ਹੈ, ਹਰ ਕੋਈ ਉਸ ਨੂੰ ਸ਼ੱਕ ਦੀ ਨਜ਼ਰ ਨਾਲ ਦੇਖ ਰਿਹਾ ਸੀ। ਆਲੀਆ ਸਭ ਤੋਂ ਛੋਟੀ ਸੀ। ਜੇ ਉਸ ਸਮੇਂ ਆਲੀਆ ਨੂੰ ਦੇਖਦਿਆਂ ਕਿਹਾ ਜਾਂਦਾ ਕਿ ਉਹ ਬਹੁਤ ਕੁਝ ਹਾਸਲ ਕਰੇਗੀ, ਤਾਂ ਕੋਈ ਵਿਸ਼ਵਾਸ ਨਾ ਕਰਦਾ।
ਰਾਮ ਨੇ ਵੀ ਆਪਣੀ ਕਿਊਟਨੈੱਸ ਬਾਰੇ ਗੱਲ ਕੀਤੀ ਤੇ ਕਿਹਾ, ‘ਉਹ ਸੱਚਮੁੱਚ ਛੋਟੀ ਜਿਹੀ ਕੁੜੀ ਸੀ। ਉਹ ਅੱਜ ਦੀ ਆਲੀਆ ਨਹੀਂ ਹੈ। ਵਰੁਣ ਅਤੇ ਸਿਧਾਰਥ ਲਈ ਲੋਕ ਸੋਚਦੇ ਸਨ ਕਿ ਸ਼ਾਇਦ ਉਨ੍ਹਾਂ ਕੋਲ ਮੌਕਾ ਹੈ ਪਰ ਆਲੀਆ ਤਾਂ ਬੱਚੀ ਸੀ। ਅੱਜ ਉਸ ਨੇ ਜੋ ਕੁਝ ਹਾਸਿਲ ਕੀਤਾ ਹੈ, ਉਸ ਨੂੰ ਦੇਖਦਿਆਂ ਸਲਾਮ!’
ਆਲੀਆ ਭੱਟ ਦਾ ਵਰਕ ਫਰੰਟ
ਆਲੀਆ ਭੱਟ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਵਾਸਨ ਬਾਲਾ ਦੁਆਰਾ ਨਿਰਦੇਸ਼ਿਤ ਫਿਲਮ ਜਿਗਰਾ ਵਿਚ ਨਜ਼ਰ ਆਈ ਸੀ। ਇਸ ਫਿਲਮ ‘ਚ ਉਨ੍ਹਾਂ ਨਾਲ ਵੇਦਾਂਗ ਰੈਨਾ ਨੇ ਕੰਮ ਕੀਤਾ ਸੀ। ਇਸ ਤੋਂ ਇਲਾਵਾ ਉਹ ਜਲਦ ਹੀ ਆਪਣੀ ਨਵੀਂ ਫਿਲਮ ਅਲਫਾ ਨਾਲ ਪਰਦੇ ‘ਤੇ ਵਾਪਸੀ ਕਰਨ ਜਾ ਰਹੀ ਹੈ, ਜਿਸ ‘ਚ ਉਸ ਨਾਲ ਸ਼ਰਵਰੀ ਵਾਘ ਨਜ਼ਰ ਆਵੇਗੀ। ਆਲੀਆ ਕੋਲ ਭੰਸਾਲੀ ਦੀ ਲਵ ਐਂਡ ਵਾਰ ਵੀ ਹੈ, ਜਿਸ ਵਿਚ ਰਣਬੀਰ ਅਤੇ ਵਿੱਕੀ ਕੌਸ਼ਲ ਨਜ਼ਰ ਆਉਣਗੇ।