9 ਅਗਸਤ 2024 : ਸਿਨਸਿਨਾਟੀ: ਕਾਰਲਸ ਅਲਕਰਾਜ਼ ਨੇ ਸਿਨਸਿਨਾਟੀ ਓਪਨ ਵਿੱਚ ਗੇਲ ਮੋਨਫਿਲਸ ਤੋਂ ਸ਼ੁੱਕਰਵਾਰ ਦੁਪਹਿਰ ਵੇਲੇ ਮਿਲੀ ਹਾਰ ਮਗਰੋਂ ਆਪਣੇ ਵਿਵਹਾਰ ਲਈ ਮੁਆਫ਼ੀ ਮੰਗੀ ਹੈ। ਤੀਜੇ ਸੈੱਟ ਦੌਰਾਨ ਅਲਕਰਾਜ਼ ਨੇ ਚਾਰ ਵਾਰ ਦੇ ਗਰੈਂਡਸਲੈਮ ਜੇਤੂ ਤੋਂ ਹਾਰਨ ਮਗਰੋਂ ਕੋਰਟ ’ਤੇ ਵਾਰ-ਵਾਰ ਮਾਰ ਕੇ ਰੈਕੇਟ ਤੋੜ ਦਿੱਤਾ। ਏਟੀਪੀ ਰੈਂਕਿੰਗ ਵਿੱਚ ਤੀਜੇ ਨੰਬਰ ਦੇ ਖਿਡਾਰੀ ਨੂੰ 37 ਸਾਲਾ ਮੋਨਫਿਲਸ ਤੋਂ 4-6, 7-6 (7-5), 6-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਅਲਕਰਾਜ਼ ਨੇ ਸ਼ਨਿੱਚਰਵਾਰ ਨੂੰ ਸਪੈਨਿਸ਼ ਵਿੱਚ ਐਕਸ ’ਤੇ ਪੋਸਟ ਕੀਤਾ ਕਿ ਉਸ ਦਾ ਰਵੱਈਆ ਸਹੀ ਨਹੀਂ ਸੀ ਅਤੇ ਉਸ ਨੂੰ ਕੋਰਟ ’ਚ ਇਹ ਕਾਰਵਾਈ ਨਹੀਂ ਕਰਨੀ ਚਾਹੀਦੀ ਸੀ। ਉਸ ਨੇ ਕਿਹਾ ਕਿ ਜਦੋਂ ਦਿਲ ਦੀ ਧੜਕਣ ਤੇਜ਼ ਹੁੰਦੀ ਹੈ ਤਾਂ ਇਸ ਨੂੰ ਕਾਬੂ ਕਰਨਾ ਮੁਸ਼ਕਲ ਹੁੰਦਾ ਹੈ ਤੇ ਉਹ ਇਹ ਯਕੀਨੀ ਬਣਾਉਣ ਲਈ ਕੰਮ ਕਰੇਗਾ ਕਿ ਅਜਿਹਾ ਦੁਬਾਰਾ ਨਾ ਵਾਪਰੇ। ਅਲਕਰਾਜ਼ ਨੇ ਕਿਹਾ, ‘‘ਮੈਨੂੰ ਮਹਿਸੂਸ ਹੋਇਆ ਕਿ ਇਹ ਮੇਰੇ ਕਰੀਅਰ ਦਾ ਸਭ ਤੋਂ ਖਰਾਬ ਮੈਚ ਸੀ। ਮੈਂ ਵਧੀਆ ਅਭਿਆਸ ਕਰ ਰਿਹਾ ਹਾਂ ਪਰ ਮੈਂ ਖੇਡ ਨਹੀਂ ਸਕਿਆ। ਮੈਂ ਇਸ ਨੂੰ ਭੁੱਲਾਂਗਾ ਨਹੀਂ ਤੇ ਨਿਊਯਾਰਕ ਵਿੱਚ ਬਿਹਤਰ ਪ੍ਰਦਰਸ਼ਨ ਦੀ ਕੋਸ਼ਿਸ਼ ਕਰਾਂਗਾ।’

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।