10 ਅਕਤੂਬਰ 2024 : ਅਦਾਕਾਰ ਅਕਸ਼ੈ ਕੁਮਾਰ, ਜੋ ਆਪਣੀ ਨਵੀਂ ਫਿਲਮ ‘ਸਿੰਘਮ ਅਗੇਨ’ ਦੇ ਰਿਲੀਜ਼ ਦੀ ਤਿਆਰੀ ਕਰ ਰਿਹਾ ਹੈ, ਦੀ ਹੁਣੇ ਜਿਹੇ ਸੋਸ਼ਲ ਮੀਡੀਆ ’ਤੇ ਪੁਰਾਣੀ ਵੀਡੀਓ ਸਾਹਮਣੇ ਆਈ ਹੈ। ਇਸ ਵਿੱਚ ਉਹ ਵਿਆਹ ਮਗਰੋਂ ਅਭਿਨੇਤਰੀਆਂ ਦੇ ਕਰੀਅਰ ’ਤੇ ਆਪਣੇ ਵਿਚਾਰ ਸਾਂਝੇ ਕਰ ਰਿਹਾ ਹੈ। ਵੀਡੀਓ 1990 ਦੇ ਦਹਾਕੇ ਦੇ ਅਖੀਰ ਦੀ ਹੈ। ਇਸ ਵਿੱਚ ਅਕਸ਼ੈ ਆਖਦਾ ਹੈ ਕਿ ਹੀਰੋਇਨਾਂ ਵਿਆਹ ਮਗਰੋਂ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ ਜਾਂ ਉਸ ਦਾ ਪਤੀ ਰੋਕ ਦਿੱਤਾ ਹੈ। ਉਸ ਨੇ ਅੱਗੇ ਕਿਹਾ ਕਿ ਉਸ ਨੂੰ ਜਾਪਦਾ ਹੈ ਕਿ ਅਜਿਹੀਆਂ ਅਭਿਨੇਤਰੀਆਂ ਫਿਲਮੀ ਦੁਨੀਆ ’ਚ ਹਾਲੇ ਹੋਰ ਕਈ ਸਾਲਾਂ ਤੱਕ ਕੰਮ ਕਰ ਸਕਦੀਆਂ ਹਨ।