ਚੰਡੀਗੜ੍ਹ 21 ਫਰਵਰੀ 2025 (ਪੰਜਾਬੀ ਖਬਰਨਾਮਾ ਬਿਊਰੋ ) : ਪੰਜਾਬੀ ਸਿਨੇਮਾ ਅਤੇ ਵੈੱਬ ਸੀਰੀਜ਼ ਦੇ ਵੱਡੇ ਅਤੇ ਚਰਚਿਤ ਨਾਂਅ ਵਜੋਂ ਆਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਅਦਾਕਾਰ ਅਜੇ ਜੇਠੀ, ਜਿੰਨ੍ਹਾਂ ਨੂੰ ਆਨ ਫਲੌਰ ਪੜਾਅ ਦਾ ਹਿੱਸਾ ਬਣੀ ਹੋਈ ਪੰਜਾਬੀ ਫਿਲਮ ‘ਚਿਹਰੇ’ ਦਾ ਅਹਿਮ ਹਿੱਸਾ ਬਣਾਇਆ ਗਿਆ ਹੈ, ਜੋ ਜਲਦ ਹੀ ਰਿਲੀਜ਼ ਕੀਤੀ ਜਾ ਰਹੀ ਹੈ।

‘ਗੁਰਸਾਜ਼ ਫਿਲਮਜ਼’ ਵੱਲੋਂ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਉਕਤ ਥ੍ਰਿਲਰ ਭਰਪੂਰ ਫਿਲਮ ਦਾ ਨਿਰਦੇਸ਼ਨ ਬਲਜੀਤ ਨੂਰ ਕਰ ਰਹੇ ਹਨ, ਜਦਕਿ ਡੀਓਪੀ ਦੇ ਰੂਪ ਵਿੱਚ ਜ਼ਿੰਮੇਵਾਰੀ ਕੇ ਸੁਨੀਲ ਨਿਭਾ ਰਹੇ ਹਨ। ਇੱਕ ਇਨਸਾਨ ਦੇ ਕਈ ਚਿਹਰੇ ਹੁੰਦੇ ਹਨ ਦੀ ਟੈਗ-ਲਾਇਨ ਅਧੀਨ ਬਣਾਈ ਜਾ ਰਹੀ ਇਸ ਚਰਚਿਤ ਅਤੇ ਭਾਵਪੂਰਨ ਫਿਲਮ ਵਿੱਚ ਪਾਲੀਵੁੱਡ ਅਤੇ ਥੀਏਟਰ ਜਗਤ ਨਾਲ ਜੁੜੇ ਕਈ ਨਾਮਵਰ ਕਲਾਕਾਰ ਮਹੱਤਵਪੂਰਨ ਭੂਮਿਕਾਵਾਂ ਅਦਾ ਕਰ ਰਹੇ ਹਨ, ਜਿੰਨ੍ਹਾਂ ਵਿੱਚ ਅਦਾਕਾਰ ਸੁਖਵਿੰਦਰ ਸੋਹੀ, ਲਖਵਿੰਦਰ ਸਿੰਘ, ਅਸ਼ੀਸ਼ ਦੁੱਗਲ ਆਦਿ ਵੀ ਸ਼ੁਮਾਰ ਹਨ।

ਮੂਲ ਰੂਪ ਵਿੱਚ ਪੰਜਾਬ ਨਾਲ ਸੰਬੰਧਤ ਅਦਾਕਾਰ ਅਜੇ ਜੇਠੀ ਅੱਜਕੱਲ੍ਹ ਸਪੈਨਿਸ਼ ਫਿਲਮ ਉਦਯੋਗ ਵਿੱਚ ਵੀ ਮਜ਼ਬੂਤ ਪੈੜ੍ਹਾਂ ਸਿਰਜਦੇ ਜਾ ਰਹੇ ਹਨ, ਜਿੰਨ੍ਹਾਂ ਦੀਆਂ ਹਾਲ ਹੀ ਦੇ ਸਮੇਂ ਵਿੱਚ ਸਾਹਮਣੇ ਆਈਆਂ ਪੰਜਾਬੀ ਫਿਲਮਾਂ ‘ਵਜ਼ੂਦ’ ਅਤੇ ‘ਜੂਨੀਅਰ’ ਵਿੱਚ ਨਿਭਾਈਆਂ ਭੂਮਿਕਾਵਾਂ ਨੂੰ ਵੀ ਦਰਸ਼ਕਾਂ ਵੱਲੋਂ ਕਾਫ਼ੀ ਸਰਾਹਿਆ ਗਿਆ ਹੈ।

ਪੰਜਾਬੀ ਓਟੀਟੀ ਦੀ ਦੁਨੀਆਂ ਵਿੱਚ ਸਨਸਨੀਖੇਜ਼ ਪ੍ਰੋਜੈਕਟ ਵਜੋਂ ਸਾਹਮਣੇ ਆਈ ਵੈੱਬ ਸੀਰੀਜ਼ ‘ਸ਼ਿਕਾਰੀ’ ਅਤੇ ‘ਸ਼ਿਕਾਰੀ ਸੀਜ਼ਨ 2’ ਦਾ ਵੀ ਸ਼ਾਨਦਾਰ ਹਿੱਸਾ ਰਹੇ ਹਨ ਇਹ ਵਰਸਟਾਈਲ ਅਦਾਕਾਰ, ਜੋ ਆਉਂਦੇ ਦਿਨੀਂ ਸਟ੍ਰੀਮ ਹੋਣ ਜਾ ਰਹੇ ਇਸੇ ਵੈੱਬ ਸੀਰੀਜ਼ ਦੇ ਤੀਜੇ ਸੀਜ਼ਨ ‘ਚ ਵੀ ਪ੍ਰਭਾਵੀ ਰੋਲ ਪਲੇਅ ਕਰਦੇ ਨਜ਼ਰੀ ਆਉਣਗੇ।

ਓਧਰ ਅਪਣੀ ਉਕਤ ਨਵੀਂ ਫਿਲਮ ਨੂੰ ਲੈ ਕੇ ਵੀ ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਇਹ ਬਹੁ-ਪੱਖੀ ਅਦਾਕਾਰ, ਜਿੰਨ੍ਹਾਂ ਅਨੁਸਾਰ ਇਸ ਫਿਲਮ ਵਿੱਚ ਉਨ੍ਹਾਂ ਨੂੰ ਅਪਣੀਆਂ ਹਾਲੀਆਂ ਫਿਲਮਾਂ ਨਾਲੋਂ ਇਕਦਮ ਅਲਹਦਾ ਰੋਲ ਨਿਭਾਉਣ ਦਾ ਅਵਸਰ ਮਿਲਿਆ ਹੈ, ਜੋ ਬੇਹੱਦ ਚੁਣੌਤੀਪੂਰਨ ਵੀ ਹੈ, ਜਿਸ ਵਿੱਚ ਦਰਸ਼ਕਾਂ ਅਤੇ ਚਾਹੁੰਣ ਵਾਲਿਆਂ ਨੂੰ ਉਨ੍ਹਾਂ ਦੇ ਅਦਾਕਾਰੀ ਦੇ ਕੁਝ ਨਿਵੇਕਲੇ ਸ਼ੇਡਜ਼ ਵੇਖਣ ਨੂੰ ਮਿਲਣਗੇ।

ਪਾਲੀਵੁੱਡ ਵਿੱਚ ਬਤੌਰ ਅਦਾਕਾਰ ਨਵੇਂ ਦਿਸਹਿੱਦੇ ਸਿਰਜ ਰਹੇ ਇਹ ਪ੍ਰਤਿਭਾਵਾਨ ਅਦਾਕਾਰ ਇੰਨੀ ਦਿਨੀਂ ਪੰਜਾਬੀ ਫਿਲਮਾਂ ਨੂੰ ਹੋਰ ਵੱਡਾ ਗਲੋਬਲੀ ਅਧਾਰ ਦੇਣ ਵਿੱਚ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ, ਜਿੰਨ੍ਹਾਂ ਵੱਲੋਂ ਅਪਣੀਆਂ ਮਾਂ ਬੋਲੀ ਫਿਲਮਾਂ ਨੂੰ ਸਪੇਨ ਟੈਰੇਟਰੀ ਵਿੱਚ ਰਿਲੀਜ਼ ਕਰਵਾਉਣ ਵਿੱਚ ਮੋਹਰੀ ਯੋਗਦਾਨ ਪਾਇਆ ਜਾ ਰਿਹਾ ਹੈ।

ਸੰਖੇਪ:
ਅਜੇ ਜੇਠੀ ਨੇ ਪੰਜਾਬੀ ਫਿਲਮ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਹੈ। ਇਹ ਫਿਲਮ ਜਲਦ ਰਿਲੀਜ਼ ਹੋਣ ਵਾਲੀ ਹੈ ਅਤੇ ਦਰਸ਼ਕਾਂ ਤੋਂ ਚੰਗੀ ਉਮੀਦਾਂ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।