ਨਵੀਂ ਦਿੱਲੀ (ਪੰਜਾਬੀ ਖਬਰਨਾਮਾ) 24 ਮਈ ਏਅਰ ਇੰਡੀਆ ਨੇ ਵੀਰਵਾਰ ਨੂੰ ਆਪਣੇ ਮੁਲਾਜ਼ਮਾਂ ਲਈ ਸਾਲਾਨਾ ਤਨਖਾਹ ਵਾਧੇ ਦਾ ਐਲਾਨ ਕੀਤਾ। ਨਾਲ ਹੀ ਕੰਪਨੀ ਤੇ ਨਿੱਜੀ ਪ੍ਰਦਰਸ਼ਨ ਦੇ ਆਧਾਰ ’ਤੇ ਵਿੱਤੀ ਸਾਲ 2023-24 ਲਈ ਪ੍ਰਦਰਸ਼ਨ ਬੋਨਸ ਭੁਗਤਾਨ ਦਾ ਵੀ ਐਲਾਨ ਕੀਤਾ। ਕੰਪਨੀ ਦੇ ਸੀਐੱਚਆਰਓ ਰਵਿੰਦਰ ਕੁਮਾਰ ਨੇ ਕਿਹਾ ਕਿ ਕੰਪਨੀ ਪੰਜ ਸਾਲਾਂ ਦੀ ਪਰਿਵਰਤਨ ਯੋਜਨਾ ਤਹਿਤ ਖੁਦ ਨੂੰ ਸੁਰਜੀਤ ਕਰਨ ਦੀ ਪ੍ਰਕਿਰਿਆ ’ਚ ਹੈ। ਨਾਲ ਹੀ ਮੁਲਾਜ਼ਮਾਂ ’ਚ ਪ੍ਰਦਰਸ਼ਨ, ਸੰਚਾਲਨ ਤੇ ਯੋਗਤਾ ਆਧਾਰਤ ਕੋਸ਼ਿਸ਼ਾਂ ਤਹਿਤ ਪ੍ਰਤਿਭਾ ਉਤਸ਼ਾਹ ਦੇ ਤਹਿਤ ਮੁਕਾਬਲੇਬਾਜ਼ ਤਨਖਾਹ ਵਾਧਾ ਕਰ ਰਹੀ ਹੈ।

ਦੋ ਸਾਲ ਪਹਿਲਾਂ ਟਾਟਾ ਗਰੁੱਪ ਵਲੋਂ ਘਾਟੇ ’ਚ ਚੱਲ ਰਹੀ ਹਵਾਬਾਜ਼ੀ ਪ੍ਰਕਿਰਿਆ ਐਕਵਾਇਰ ਕਰਨ ਤੋਂ ਬਾਅਦ ਇਹ ਪਹਿਲਾ ਅਪ੍ਰੇਜ਼ਲ ਪ੍ਰੋਸੈਸ ਹੈ। ਏਅਰ ਇੰਡੀਆ ’ਚ ਲਗਪਗ 18 ਹਜ਼ਾਰ ਮੁਲਾਜ਼ਮ ਹਨ। ਏਅਰਲਾਈਨ ਨੇ ਗਰਾਊਂਡ ਸਟਾਫ, ਕੈਬਿਨ ਕਰੂ ਤੇ ਪਾਇਲਟਾਂ ਸਮੇਤ 31 ਦਸੰਬਰ, 2023 ਤੋਂ ਪਹਿਲਾਂ ਸ਼ਾਮਲ ਹੋਏ ਸਾਰੇ ਮੁਲਾਜ਼ਮਾਂ ਲਈ ਸਾਲਾਨਾ ਅਪ੍ਰੇਜ਼ਲ ਸ਼ੁਰੂ ਕੀਤੀ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।