10 ਸਤੰਬਰ 2024 -ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦਰਮਿਆਨ ਫਿਰ ਪੰਜਾਬ ਦੀ ਇੱਕ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਨੂੰ ਲੈ ਕੇ ਖੜਕਣ ਦੇ ਅਸਾਰ ਬਣ ਗਏ ਹਨ ! ਜੇਕਰ ਅੱਜ 10 ਸਤੰਬਰ 2024 ਰਾਤ 12 ਵਜੇ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਸਲੈਕਸ਼ਨ ਕਮੇਟੀ ਦੀਆਂ ਸਿਫਾਰਸ਼ਾਂ ਵੱਲੋਂ ਯੂਨੀਵਰਸਿਟੀ ਦੇ VC ਦੀ ਨਿਯੁਕਤੀ ਲਈ ਹਰੀ ਝੰਡੀ ਨਹੀਂ ਦਿੱਤੀ ਜਾਂਦੀ ਤਾਂ ਪੰਜਾਬ ਸਰਕਾਰ ਦੇ ਹੱਥੋਂ ਵੀਸੀ ਦੀ ਨਿਯੁਕਤੀ ਲਈ ਰੂਲ ਮੁਤਾਬਕ ਅਧਿਕਾਰ ਖਤਮ ਹੋਣ ਜਾਣਗੇ ਤੇ ਸਿੱਧੀ ਨਿਯੁਕਤੀ ਗਵਰਨਰ ਵੱਲੋਂ ਕੀਤੀ ਜਾਵੇਗੀ।
ਜੀ ਹਾਂ ! ਇਹ ਮਾਮਲਾ ਪੰਜਾਬ ਦੀ ਗੁਰੂ ਅੰਗਦ ਦੇਵ ਵੈਟੀਨਰੀ ਸਾਇੰਸਜ ਯੂਨੀਵਰਸਿਟੀ ਦੇ VC ਦੀ ਨਿਯੁਕਤੀ ਦਾ ਹੈ।
ਖਬਰ ਵਾਲੇ ਡਾਟ ਕਾਮ ਨੂੰ ਮਿਲੀ ਜਾਣਕਾਰੀ ਅਨੁਸਾਰ ਇਸ ਯੂਨੀਵਰਸਿਟੀ ਦੇ ਵੀਸੀ ਡਾਕਟਰ ਇੰਦਰਜੀਤ ਸਿੰਘ ਅਹੁਦੇ ਦੀ ਮਿਆਦ ਦੋ ਮਹੀਨੇ ਪਹਿਲਾਂ ਖਤਮ ਹੋ ਚੁੱਕੀ ਸੀ ,ਪਰ ਉਸਨੂੰ ਨਵੇਂ ਵੀਸੀ ਦੀ ਨਿਯੁਕਤੀ ਲਈ ਨਾ ਹੋਣ ਤੱਕ ਦੋ ਮਹੀਨੇ ਲਈ ਕੰਮ ਚਲਾਉਣ ਵਾਸਤੇ ਰੱਖਿਆ ਗਿਆ ਹੈ। ਉਧਰ ਪੰਜਾਬ ਸਰਕਾਰ ਵੱਲੋਂ ਹਾਈ ਲੈਵਲ ਦੀ ਪੰਜ ਮੈਂਬਰੀ ਸਿਲੈਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਨ੍ਹਾਂ ਨੇ ਇਸ ਅਸਾਮੀ ਲਈ ਚੁਣੇ ਗਏ ਉਮੀਦਵਾਰਾਂ ਦੀਆਂ ਦਰਖਾਸਤਾਂ ਵਿੱਚੋਂ ਇੱਕ ਨਾਮ ਸ਼ਾਰਟ ਆਊਟ ਕਰਕੇ ਦੇਣਾ ਸੀ ਅਤੇ ਜਿਸ ਵਿੱਚੋਂ ਸੀਐਮ ਦਫਤਰ ਵੱਲੋਂ ਗਵਰਨਰ ਦਫਤਰ ਨੂੰ ਵੀਸੀ ਦੀ ਫਾਈਲ ਭੇਜ ਕੇ ਇਸ ਤੇ ਆਖਰੀ ਮੋਹਰ ਲਵਾਉਣੀ ਸੀ ਪਰ ਦੋ ਮਹੀਨੇ ਬੀਤ ਚੁੱਕੇ ਹਨ ਅਜੇ ਤੱਕ ਮੁੱਖ ਮੰਤਰੀ ਦਫਤਰ ਵੱਲੋਂ ਕਿਸੇ ਨਾਮ ਨੂੰ ਹਰੀ ਝੰਡੀ ਨਹੀਂ ਦਿੱਤੀ ਗਈ! ਅੱਜ ਰਾਤ 12 ਵਜੇ ਤੋਂ ਪਹਿਲਾਂ ਸਿਲੈਕਟ ਕੀਤੇ ਗਏ ਨਾਵਾਂ ਵਿੱਚੋਂ ਇੱਕ ਨਾਮ ਨੂੰ CM ਵੱਲੋਂ ਹਰੀ ਝੰਡੀ ਨਹੀਂ ਦਿੱਤੀ ਜਾਂਦੀ ਤਾਂ VC ਨਿਯੁਕਤ ਕਰਨ ਦਾ ਅਧਿਕਾਰ ਗਵਰਨਰ ਕੋਲ ਚਲਾ ਜਾਵੇਗਾ!
ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਤਕਾਲੀ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਰਮਿਆਨ ਪਹਿਲਾਂ ਹੀ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਦੀਆਂ ਨਿਯੁਕਤੀਆਂ ਨੂੰ ਲੈ ਕੇ 36 ਦਾ ਆਂਕੜਾ ਬਣਿਆ ਰਿਹਾ ਸੀ।
ਦੱਸ ਦਈਏ ਕਿ ਮੁੱਖ ਮੰਤਰੀ ਵੱਲੋਂ ਨਿਯੁਕਤ ਕੀਤੇ ਗਏ ਵੀਸੀ ਨੂੰ ਤਕਾਲੀ ਗਵਰਨਰ ਰਿਜੈਕਟ ਵੀ ਕਰ ਚੁੱਕੇ ਹਨ ਤੇ ਨਾਲ ਹੀ ਉਸ ਦੀ ਉਸ ਸੰਵਿਧਾਨ ਦੀ ਕਾਪੀ ਵੀ ਆਊਟ ਕੀਤੀ ਗਈ ਸੀ ਤੇ ਜੇਕਰ ਪੰਜਾਬ ਸਰਕਾਰ ਦੋ ਮਹੀਨੇ ਵਿੱਚ VC ਦੀ ਨਿਯੁਕਤੀ ਬਾਰੇ ਕੋਈ ਫੈਸਲਾ ਨਹੀਂ ਲੈਂਦੀ ਤਾਂ ਰਾਜਪਾਲ ਨੂੰ VC ਦੀ ਨਿਯੁਕਤੀ ਕਰਨ ਲਈ ਪੂਰਾ ਅਧਿਕਾਰ ਹੋਵੇਗਾ ।