11 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਫਿਲਮ ਨਿਰਮਾਤਾ ਵਿਵੇਕ ਰੰਜਨ ਅਗਨੀਹੋਤਰੀ ਨੇ ਆਪਣੀ ਨਵੀਂ ਫਿਲਮ ‘ਦਿ ਦਿੱਲੀ ਫਾਈਲਜ਼: ਦਿ ਬੰਗਾਲ ਚੈਪਟਰ’ ਦਾ ਨਾਂ ਬਦਲ ਕੇ ‘ਦਿ ਬੰਗਾਲ ਫਾਈਲਜ਼’ ਕਰ ਦਿੱਤਾ ਹੈ। ਮਿਥੁਨ ਚਕਰਵਰਤੀ, ਅਨੁਪਮ ਖੇਰ ਅਤੇ ਪੱਲਵੀ ਜੋਸ਼ੀ ਦੀ ਭੂਮਿਕਾ ਵਾਲੀ ਇਹ ਫਿਲਮ ਪੰਜ ਸਤੰਬਰ ਨੂੰ ਦੁਨੀਆ ਭਰ ’ਚ ਰਿਲੀਜ਼ ਹੋਵੇਗੀ। ਅਗਨੀਹੋਤਰੀ ਨੇ ਸੋਸ਼ਲ ਮੀਡੀਆ ’ਤੇ ਆਪਣੀ ਨਵੀਂ ਫਿਲਮ ਦਾ ਪੋਸਟਰ ਸਾਂਝਾ ਕਰਦਿਆਂ ਇਸ ਦੇ ਨਵੇਂ ਨਾਮ ਦਾ ਐਲਾਨ ਕੀਤਾ ਹੈ। ਅਗਨੀਹੋਤਰੀ ਨੇ ਕਿਹਾ, ‘‘ਇਕ ਵੱਡਾ ਐਲਾਨ, ‘ਦਿ ਦਿੱਲੀ ਫਾਈਲਜ਼’ ਹੁਣ ‘ਦਿ ਬੰਗਾਲ ਫਾਈਲਜ਼’ ਹੈ। 12 ਜੂਨ ਨੂੰ ਫਿਲਮ ਦਾ ਟੀਜ਼ਰ ਆ ਰਿਹਾ ਹੈ ਅਤੇ ਇਹ ਫਿਲਮ ਇਸੇ ਸਾਲ 5 ਸਤੰਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ’’। ਜ਼ਿਕਰਯੋਗ ਹੈ ਕਿ ‘ਦਿ ਬੰਗਾਲ ਫਾਈਲਜ਼’ 1940 ਦੇ ਦਹਾਕੇ ਦੌਰਾਨ ਅਣਵੰਡੇ ਬੰਗਾਲ ਵਿੱਚ ਹੋਈ ਫਿਰਕੂ ਹਿੰਸਾ ’ਤੇ ਆਧਾਰਿਤ ਹੈ। ਇਹ ਫਿਲਮ ‘ਦਿ ਤਾਸ਼ਕੈਂਟ ਫਾਈਲਜ਼’ (2019) ਅਤੇ ‘ਦਿ ਕਸ਼ਮੀਰ ਫਾਈਲਜ਼’ (2022) ਦਾ ਤੀਜਾ ਭਾਗ ਹੈ। ਫਿਲਮ ‘ਦਿ ਬੰਗਾਲ ਫਾਈਲਜ਼’ ਅਭਿਸ਼ੇਕ ਅਗਰਵਾਲ ਤੇ ਪੱਲਵੀ ਜੋਸ਼ੀ ਵੱਲੋਂ ਇੱਕਠਿਆਂ ਬਣਾਈ ਗਈ ਹੈ।
ਸੰਖੇਪ: ਫਿਲਮ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੇ ਆਪਣੀ ਆਉਣ ਵਾਲੀ ਫਿਲਮ ‘ਦਿ ਦਿੱਲੀ ਫਾਈਲਜ਼’ ਦਾ ਨਾਂ ਬਦਲ ਕੇ ਹੁਣ ‘ਦਿ ਬੰਗਾਲ ਫਾਈਲਜ਼’ ਰੱਖ ਦਿੱਤਾ ਹੈ।