(ਪੰਜਾਬੀ ਖਬਰਨਾਮਾ):ਹਾਲ ਹੀ ਦੇ ਵਿੱਚ ਨੀਰੂ ਬਾਜਵਾ ਅਤੇ ਦਿਲਜੀਤ ਦੋਸਾਂਝ ਦੀ ਫਿਲਮ ‘ਜੱਟ ਐਂਡ ਜੂਲੀਅਟ 3’ ਰਿਲੀਜ਼ ਹੋਈ ਸੀ , ਜਿਸ ਨੇ ਬਾਕਸ ਆਫਿਸ ਵਿੱਚ ਖੂਬ ਧਮਾਲ ਮਚਾਈ। ਇਹ ਫਿਲਮ ਸਿਨੇਮਾਘਰਾਂ ਵਿੱਚ ਸੁਪਰ-ਡੁਪਰ ਹਿੱਟ ਰਹੀ। ਫਿਲਮ ਦੀ ਸਫਲਤਾ ਤੋਂ ਬਾਅਦ ਹੁਣ ਅਦਕਾਰਾ ਨੀਰੂ ਬਾਜਵਾ ਨੇ ਫੈਨਜ਼ ਨੂੰ ਸਪ੍ਰਰਾਈਜ਼ ਦਿੱਤਾ ਹੈ। ਉਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਇਸ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਰਾਹੀਂ ਫੈਨਜ਼ ਨਾਲ ਸਾਂਝੀ ਕੀਤੀ ਹੈ।
ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਪੋਸਟਰ ਸ਼ੇਅਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ ‘ਵਾਹ ਨੀ ਪੰਜਾਬਣੇ’ ਬਾਰੇ ਦੱਸਿਆ ਹੈ। ਅਦਾਕਾਰਾ ਦੀ ਇਹ ਫਿਲਮ ਅਗਲੇ ਸਾਲ ਯਾਨੀ ਕਿ 25 ਜੁਲਾਈ 2025 ਨੂੰ ਰਿਲੀਜ਼ ਹੋ ਰਹੀ ਹੈ। ਪੋਸਟਰ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ ਵਿੱਚ ਲਿਖਿਆ ਕਿ ਪੰਜਾਬਣਾਂ ਆ ਗਈਆਂ ਓਏ!💃🏻 Mark your dates for entertainment in #WaahNiPunjabne style on 25th July, 2025!🥳
ਇਸ ਫਿਲਮ ਦੇ ਨਿਰਮਾਤਾ ਅੰਸੂ ਮਨੀਸ਼ ਸਾਹਨੀ, ਸਹਿ ਨਿਰਮਾਤਾ ਸੰਤੋਸ਼ ਸ਼ੁਭਾਸ਼ ਖਿਟੇ ਹਨ। ਇਸ ਦੇ ਨਾਲ ਹੀ ਫਿਲਮ ਦਾ ਲੇਖਨ ਜਗਦੀਪ ਸਿੰਘ ਵੜਿੰਗ ਨੇ ਕੀਤਾ ਹੈ। ਨੀਰੂ ਬਾਜਵਾ ਦੀ ਇਸ ਪੋਸਟ ਨੂੰ ਵੇਖ ਕੇ ਫੈਨਜ਼ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ ਅਤੇ ਇਸ ਫਿਲਮ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਨ।