ਚੰਡੀਗੜ੍ਹ, 5 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ) ਅੰਮ੍ਰਿਤਸਰ ਤੋਂ ਇਕ ਹੋਰ ਵੱਡੀ ਖਬਰ ਆ ਰਹੀ ਹੈ। ਅੰਮ੍ਰਿਤਸਰ ਏਅਰਪੋਰਟ ‘ਤੇ ਇਕ ਵਿਅਕਤੀ ਦੇ ਬੈਗ ਵਿਚੋਂ ਜ਼ਿੰਦਾ ਕਾਰਤੂਸ ਮਿਲੇ ਹਨ। ਜਾਣਕਾਰੀ ਮਿਲੀ ਹੈ ਕਿ ਜਗਤਾਰ ਸਿੰਘ ਢਿੱਲੋਂ ਨਾਂ ਦੇ ਵਿਅਕਤੀ ਦੇ ਬੈਗ ‘ਚੋਂ 12 ਜਿੰਦਾ ਕਾਰਤੂਸ ਮਿਲੇ ਹਨ।

ਚੈਕਿੰਗ ਦੌਰਾਨ CISF ਨੇ ਸਕੈਨਿੰਗ ਦੌਰਾਨ ਬੈਗ ‘ਚ ਜ਼ਿੰਦਾ ਕਾਰਤੂਸ ਦੇਖੇ। ਯਾਤਰੀ ਅੰਮ੍ਰਿਤਸਰ ਤੋਂ ਕੁਆਲਾਲੰਪੁਰ ਜਾ ਰਿਹਾ ਸੀ। ਸੁਰੱਖਿਆ ਏਜੰਸੀਆਂ ਨੇ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਹੈ। ਪੁਲਿਸ ਹੁਣ ਜਾਂਚ ਕਰੇਗੀ ਕਿ ਇਹ ਕਾਰਤੂਸ ਉਸ ਦੇ ਬੈਗ ਵਿਚ ਕਿਵੇਂ ਆਏ ਅਤੇ ਇਹ ਕਿਸ ਹਥਿਆਰ ਦੇ ਸਨ। ਦੱਸ ਦਈਏ ਕਿ ਕੱਲ੍ਹ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਹੋਇਆ ਸੀ।

ਸੰਖੇਪ
ਸੁਖਬੀਰ ਸਿੰਘ ਬਾਦਲ 'ਤੇ ਹਮਲੇ ਤੋਂ ਬਾਅਦ ਅੰਮ੍ਰਿਤਸਰ ਤੋਂ ਇਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ, ਜਿਸ ਵਿੱਚ ਹਾਲਤ ਨੂੰ ਸੰਜੋਚਣ ਲਈ ਤਤਕਾਲ ਕਾਰਵਾਈ ਜਾਰੀ ਹੈ।
Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।