20 ਅਗਸਤ 2024 : ਰਿਐਲਿਟੀ ਸ਼ੋਅ ਮਾਸਟਰਸ਼ੈਫ (Masterchef) ਸਾਲ 2010 ਤੋਂ ਭਾਰਤੀ ਦਰਸ਼ਕਾਂ (Indian Audiance) ‘ਚ ਮਸ਼ਹੂਰ ਹੋਇਆ। ਇਸ ਦੇ ਪਹਿਲੇ ਸੀਜ਼ਨ ‘ਚ ਅਕਸ਼ੈ ਕੁਮਾਰ, ਕੁਨਾਲ ਕਪੂਰ ਤੇ ਅਜੇ ਚੋਪੜਾ ਨੇ ਸ਼ੋਅ ਨੂੰ ਜੱਜ ਕੀਤਾ ਸੀ। ਪਰ ਕੀ ਤੁਸੀਂ ਜਾਣਦੇ ਹੋ ਕਿ ਮਾਸਟਰ ਸ਼ੈੱਫ ਇੰਡੀਆ ਦੇ ਪ੍ਰੀਮੀਅਰ ਸੀਜ਼ਨ ਲਈ ਮਸ਼ਹੂਰ ਸ਼ੈੱਫ ਸੰਜੀਵ ਕਪੂਰ (Sanjeev Kapoor) ਨੂੰ ਵੀ ਸੰਪਰਕ ਕੀਤਾ ਗਿਆ ਸੀ? ਪਰ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਵਜ੍ਹਾ ਨਾਲ ਉਹ ਇਸ ਤੋਂ ਬਾਹਰ ਹੋ ਗਏ ?
ਅਕਸ਼ੈ ਕੁਮਾਰ ਦੇ ਨਾਲ ਕਰਨਾ ਸੀ ਜੱਜ
ਹਾਲ ਹੀ ‘ਚ ਸੰਜੀਵ ਕਪੂਰ ਨੇ ਸਿਧਾਰਥ ਕੰਨਨ ਨੂੰ ਇਕ ਇੰਟਰਵਿਊ ਦਿੱਤਾ। ਇਸ ਦੌਰਾਨ ਸ਼ੈੱਫ ਨੇ ਦੱਸਿਆ ਕਿ ਉਨ੍ਹਾਂ ਤੋਂ ਮਾਸਟਰ ਸ਼ੈਫ ਇੰਡੀਆ ਸੀਜ਼ਨ 1 ਵਿੱਚ ਜੱਜ ਬਣਨ ਲਈ ਸੰਪਰਕ ਕੀਤਾ ਗਿਆ ਸੀ। ਹਾਲਾਂਕਿ, ਉਨ੍ਹਾਂ ਨੇ ਨਿਰਮਾਤਾਵਾਂ ਸਾਹਮਣੇ ਇਕ ਸ਼ਰਤ ਰੱਖੀ ਸੀ ਜਿਸ ਕਾਰਨ ਉਨ੍ਹਾਂ ਨੂੰ ਇਹ ਸੁਨਹਿਰੀ ਮੌਕਾ ਗੁਆਉਣਾ ਪਿਆ। ਹੋਸਟ ਨਾਲ ਗੱਲਬਾਤ ਕਰਦੇ ਹੋਏ ਸੰਜੀਵ ਕਪੂਰ ਨੇ ਦੱਸਿਆ ਕਿ ਮਾਸਟਰ ਸ਼ੈੱਫ ਦੇ ਭਾਰਤ ਆਉਣ ਤੋਂ ਪਹਿਲਾਂ ਉਹ ਕਈ ਅਜਿਹੇ ਕੁਕਰੀ ਸ਼ੋਅਜ਼ ਦੀ ਐਂਕਰਿੰਗ ਕਰ ਚੁੱਕੇ ਹਨ ਤੇ ਉਹ ਇਸਦੇ ਭਵਿੱਖ ਤੋਂ ਚੰਗੀ ਤਰ੍ਹਾਂ ਜਾਣੂ ਸਨ। ਇਸ ਲਈ ਜਦੋਂ ਸ਼ੋਅ ਦੇ ਨਿਰਮਾਤਾਵਾਂ ਨੇ ਸੀਜ਼ਨ 1 ਲਈ ਸ਼ੈੱਫ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਇੱਕ ਜੱਜ ਨੂੰ ਪਹਿਲਾਂ ਹੀ ਸ਼ੋਅ ਲਈ ਸਾਈਨ ਕਰ ਚੁੱਕਾ ਹੈ ਤੇ ਉਹ ਕੋਈ ਹੋਰ ਨਹੀਂ ਬਲਕਿ ਅਕਸ਼ੈ ਕੁਮਾਰ ਹਨ।
ਉਨ੍ਹਾਂ ਅੱਗੇ ਕਿਹਾ ਕਿ ਮੇਕਰਜ਼ ਨੇ ਕਿਹਾ ਕਿ ਅਸੀਂ ਅਕਸ਼ੈ ਨੂੰ ਸਾਈਨ ਕੀਤਾ ਹੈ ਤੇ ਅਸੀਂ ਤੁਹਾਨੂੰ ਵੀ ਸਾਈਨ ਕਰਨਾ ਚਾਹੁੰਦੇ ਹਾਂ। ਇਸ ‘ਤੇ ਸੈਫ ਨੇ ਕਿਹਾ, ‘ਬਹੁਤ ਚੰਗਾ, ਮੈਂ ਬਹੁਤ ਖੁਸ਼ ਹਾਂ। ਪਰ ਮੇਰੀ ਇੱਕੋ ਸ਼ਰਤ ਹੈ, ‘ਜੋ ਕੁਝ ਤੁਸੀਂ ਉਨ੍ਹਾਂ ਨੂੰ ਦੇ ਰਹੇ ਹੋ, ਮੈਂ ਉਸ ਤੋਂ ਇਕ ਰੁਪਿਆ ਹੋਰ ਲਵਾਂਗਾ।’ ਇਸ ‘ਤੇ ਮੇਕਰਜ਼ ਨੇ ਸੰਜੀਵ ਨੂੰ ਕਿਹਾ ਕਿ ਤੁਸੀਂ ਅਕਸ਼ੈ ਕੁਮਾਰ ਤੋਂ ਜ਼ਿਆਦਾ ਫੀਸ ਦੀ ਮੰਗ ਕਰ ਰਹੇ ਹੋ? ਸੰਜੀਵ ਨੇ ਕਿਹਾ, ‘ਹਾਂ, ਕਿਉਂਕਿ ਇਹ ਮੇਰਾ ਖੇਤਰ ਹੈ। ਇਸ ‘ਤੇ ਉਹ ਚੌਕ ਗਏ ਤੇ ਉਨ੍ਹਾਂ ਸੰਜੀਵ ਕਪੂਰ ਨੂੰ ਸਾਈਨ ਨਹੀਂ ਕੀਤਾ।’
MasterChef India ਦੇ ਹੁਣ ਤਕ ਹਿੰਦੀ ‘ਚ ਕੁੱਲ ਅੱਠ ਸੀਜ਼ਨ ਆ ਚੁੱਕੇ ਹਨ। ਸੰਜੀਵ ਕਪੂਰ ਦੂਜੇ ਸੀਜ਼ਨ ‘ਚ ਸ਼ਾਮਲ ਹੋਏ ਤੇ ਚੌਥੇ ਸੀਜ਼ਨ ਤਕ ਇਸ ਦਾ ਹਿੱਸਾ ਰਹੇ। ਉਸਦੇ ਬਾਹਰ ਜਾਣ ਤੋਂ ਬਾਅਦ ਕੁਝ ਹੋਰ ਸ਼ੈੱਫ ਆਏ ਅਤੇ ਚਲੇ ਗਏ। ਹਾਲਾਂਕਿ, ਵਿਕਾਸ ਖੰਨਾ ਤੇ ਰਣਵੀਰ ਬਰਾੜ ਉਨ੍ਹਾਂ ਸ਼ੈੱਫਜ਼ ‘ਚੋਂ ਹਨ ਜੋ ਸਭ ਤੋਂ ਲੰਬੇ ਸਮੇਂ ਤਕ ਟਿਕੇ ਰਹੇ।