ਅੰਮ੍ਰਿਤਸਰ , 13 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਸੇ ਸੋਸ਼ਲ ਮੀਡੀਆ ਚੈਨਲ ਨਾਲ ਫੋਨ ‘ਤੇ ਗੱਲਬਾਤ ਕਰਦਿਆਂ ਬੀਬੀ ਜਗੀਰ ਕੌਰ ਪ੍ਰਤੀ ਅਪਸ਼ਬਦ ਬੋਲ ਦਿੱਤੇ ਸਨ। ਜਿਸ ਨੂੰ ਲੈ ਕੇ ਪੰਥਕ ਹਲਕਿਆਂ ਵਿੱਚ ਇਸ ਪ੍ਰਤੀ ਰੋਸ ਪੈਦਾ ਹੋ ਗਿਆ । ਐਡਵੋਕੇਟ ਧਾਮੀ ਨੇ ਇਸ ਸਬੰਧੀ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਣੀ ਦਰਖ਼ਾਸਤ ਦਿੰਦਿਆਂ ਬੋਲੇ ਹੋਏ ਅਪਸ਼ਬਦਾਂ ਦੀ ਮਾਫ਼ੀ ਮੰਗੀ ਹੈ ਅਤੇ ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਣ ਵਾਲੇ ਹਰੇਕ ਹੁਕਮ ਨੂੰ ਮੰਨਣ ਦੀ ਗੱਲ ਕਹੀ ਹੈ ।
ਸੰਖੇਪ
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬੀਬੀ ਜਗੀਰ ਕੌਰ ਤੋਂ ਅਪਸ਼ਬਦਾਂ ਦੀ ਮਾਫ਼ੀ ਮੰਗਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ।