6 ਅਗਸਤ 2024 : Alzheimer’s Prevention Tips : ਅਲਜ਼ਾਈਮਰ ਅਜਿਹੀ ਬਿਮਾਰੀ ਹੈ ਜਿਸ ਵਿਚ ਵਿਅਕਤੀ ਹੌਲੀ-ਹੌਲੀ ਆਪਣੀ ਮਾਨਸਿਕ ਸਮਰੱਥਾ ਗੁਆਉਣੀ ਸ਼ੁਰੂ ਕਰ ਦਿੰਦਾ ਹੈ। ਵਿਅਕਤੀ ਨੂੰ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਕਦੋਂ ਆਮ ਲੱਗਦੀਆਂ ਰੋਜ਼ਾਨਾ ਦੀਆਂ ਗੱਲਾਂ ਨੂੰ ਭੁੱਲਣਾ ਹੌਲੀ-ਹੌਲੀ ਅਲਜ਼ਾਈਮਰ ਦਾ ਰੂਪ ਧਾਰਨ ਕਰ ਲੈਂਦਾ ਹੈ। ਭਾਵੇਂ ਇਹ ਬਿਮਾਰੀ ਜ਼ਿਆਦਾਤਰ ਬਜ਼ੁਰਗਾਂ ਨੂੰ ਹੁੰਦੀ ਹੈ ਪਰ ਇਸ ਲਈ ਜ਼ਿੰਮੇਵਾਰ ਆਦਤਾਂ ਜਵਾਨੀ ਤੋਂ ਹੀ ਸ਼ੁਰੂ ਹੋ ਜਾਂਦੀਆਂ ਹਨ। ਰੋਜ਼ਾਨਾ ਦੀਆਂ ਛੋਟੀਆਂ-ਛੋਟੀਆਂ ਆਦਤਾਂ ਹੌਲੀ-ਹੌਲੀ ਦਿਮਾਗ ਨੂੰ ਨੁਕਸਾਨ ਪਹੁੰਚਾਉਣ ਲੱਗਦੀਆਂ ਹਨ, ਜਿਸ ਕਾਰਨ ਭਵਿੱਖ ਵਿਚ ਅਲਜ਼ਾਈਮਰ ਦਾ ਖ਼ਤਰਾ ਵਧ ਜਾਂਦਾ ਹੈ।

ਅਲਜ਼ਾਈਮਰ ਦੇ ਲੱਛਣ

ਯਾਦਦਾਸ਼ਤ ਕਮਜ਼ੋਰ ਹੋਣਾ

ਬੋਲਣ ‘ਚ ਤਕਲੀਫ਼ ਹੋਣਾ

ਸੋਚਣ-ਸਮਝਣ ‘ਚ ਤਕਲੀਫ

ਰੀਜ਼ਨਿੰਗ ਦੀ ਸਮਰੱਥਾ ਘਟਣੀ

ਮੂਡ ‘ਚ ਵਾਰ-ਵਾਰ ਬਦਲਾਅ ਆਉਣਾ

ਬੈਲੇਂਸ ਬਣਾਉਣ, ਸ਼ਰਟ ਦੇ ਬਟਨ ਬੰਦ ਕਰਨ ਵਰਗੇ ਰੋਜ਼ ਦੇ ਕੰਮਾਂ ‘ਚ ਤਕਲੀਫ

ਅਲਜ਼ਾਈਮਰ ਨੂੰ ਕਿਵੇਂ ਰੋਕਿਆ ਜਾਵੇ?

ਹੈਲਦੀ ਵਜ਼ਨ ਮੈਂਟੇਨ ਕਰੋ- ਗਤੀਹੀਣ ਜੀਵਨਸ਼ੈਲੀ ਤੇ ਖਾਣ-ਪੀਣ ਦੀਆਂ ਮਾੜੀਆਂ ਆਦਤਾਂ ਕਾਰਨ ਲੋਕ ਤੇਜ਼ੀ ਨਾਲ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ। ਮੋਟਾਪਾ ਅਲਜ਼ਾਈਮਰ ਦਾ ਖ਼ਤਰਾ ਵਧਾਉਂਦਾ ਹੈ। ਇਸ ਲਈ ਸਿਹਤਮੰਦ ਵਜ਼ਨ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੋ। ਇਸ ਲਈ ਸਿਹਤਮੰਦ ਖੁਰਾਕ ਤੇ ਕਸਰਤ ਕਰੋ।

ਫਿਜ਼ੀਕਲ ਐਕਟੀਵਿਟੀ ਕਰੋ- ਸੈਂਡੇਟਰੀ ਜੀਵਨਸ਼ੈਲੀ ਅਲਜ਼ਾਈਮਰ ਲਈ ਵੱਡਾ ਰਿਸਕ ਫੈਕਟਰ ਹੈ। ਇਸ ਲਈ ਸਰੀਰਕ ਤੌਰ ‘ਤੇ ਐਕਟਿਵ ਰਹਿਣ ਦੀ ਕੋਸ਼ਿਸ਼ ਕਰੋ। ਹਰ ਰੋਜ਼ ਅੱਧਾ ਘੰਟਾ ਕਸਰਤ ਕਰੋ। ਲਿਫਟ ਦੀ ਬਜਾਏ ਪੌੜੀਆਂ ਦੀ ਵਰਤੋਂ ਕਰੋ। ਘੱਟ ਦੂਰੀ ਲਈ ਪੈਦਲ ਜਾਂ ਸਾਈਕਲ ਦਾ ਇਸਤੇਮਾਲ ਕਰੋ।

ਲੋੜੀਂਦੀ ਨੀਂਦ ਲਓ- ਨੀਂਦ ਦੀ ਘਾਟ ਕਾਰਨ ਮਾਨਸਿਕ ਸਮਰੱਥਾ ਹੌਲੀ-ਹੌਲੀ ਘਟਣ ਲੱਗਦੀ ਹੈ। ਇਸ ਲਈ ਹਰ ਰੋਜ਼ 7-8 ਘੰਟੇ ਸੌਣ ਦੀ ਕੋਸ਼ਿਸ਼ ਕਰੋ।

ਕੰਨਾਂ ਦਾ ਰੱਖੋ ਖ਼ਿਆਲ- ਤੁਹਾਡੀ ਸੁਣਨ ਸਮਰੱਥਾ ਪ੍ਰਭਾਵਿਤ ਹੋਣ ਨਾਲ ਵੀ ਅਲਜ਼ਾਈਮਰ ਦਾ ਖ਼ਤਰਾ ਵਧ ਜਾਂਦਾ ਹੈ। ਇਸ ਲਈ ਜੇਕਰ ਸੁਣਨ ‘ਚ ਕੋਈ ਦਿੱਕਤ ਆਉਂਦੀ ਹੈ ਤਾਂ ਤੁਰੰਤ ਈਐਨਟੀ ਨਾਲ ਸੰਪਰਕ ਕਰੋ। ਇਸ ਤੋਂ ਇਲਾਵਾ ਉੱਚੀ-ਉੱਚੀ ਗਾਣੇ ਨਾ ਸੁਣੋ, ਜ਼ਿਆਦਾ ਦੇਰ ਤਕ ਹੈੱਡਫੋਨ ਦੀ ਵਰਤੋਂ ਨਾ ਕਰੋ। ਸ਼ੋਰ ਤੋਂ ਬਚਣ ਦੀ ਕੋਸ਼ਿਸ਼ ਕਰੋ ਤੇ ਕੰਨਾਂ ‘ਚ ਕੋਈ ਵੀ ਤਿੱਖੀ ਚੀਜ਼ ਨਾ ਪਾਓ।

ਸਮੋਕਿੰਗ ਨਾ ਕਰੋ – ਸਿਗਰਟਨੋਸ਼ੀ ਦਿਮਾਗ ਨੂੰ ਬਹੁਤ ਨੁਕਸਾਨ ਪਹੁੰਚਾਉਂਦੀ ਹੈ। ਇਸ ਲਈ ਸਿਗਰਟ ਨਾ ਪੀਓ। ਨਾਲ ਹੀ, ਸੈਕੇਂਡ ਹੈਂਡ ਸਮੋਕਿੰਗ ਤੋਂ ਦੂਰ ਰਹੋ।

ਮੈਡੀਟਿਰੇਨੀਅਨ ਡਾਈਟ- ਹਾਲ ਹੀ ‘ਚ ਹੋਏ ਇਕ ਅਧਿਐਨ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਮੈਡੀਟਿਰੇਨੀਅਨ ਡਾਈਟ, ਜਿਸ ਵਿਚ ਸਬਜ਼ੀਆਂ, ਫਲ, ਅਨਾਜ, ਲੀਨ ਪ੍ਰੋਟੀਨ, ਓਮੈਗਾ-3 ਫੈਟੀ ਐਸਿਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਜਿਸ ਵਿਚ ਚੀਨੀ, ਨਮਕ ਤੇ ਪ੍ਰੋਸੈਸਡ ਭੋਜਨ ਦੀ ਮਾਤਰਾ ਘੱਟ ਹੁੰਦੀ ਹੈ, ਉਸ ਨਾਲ ਅਲਜ਼ਾਈਮਰ ਦਾ ਖ਼ਤਰਾ ਘੱਟ ਜਾਂਦਾ ਹੈ। ਇਸ ਲਈ ਸਿਹਤਮੰਦ ਭੋਜਨ ਖਾਓ।

ਬਲੱਡ ਪ੍ਰੈਸ਼ਰ ਤੇ ਸ਼ੂਗਰ ਕੰਟਰੋਲ- ਸ਼ੂਗਰ ਵਧਣ ਨਾਲ ਸੋਜ ਵਧਣ ਲੱਗਦੀ ਹੈ। ਇਸ ਲਈ ਸ਼ੂਗਰ ਨੂੰ ਕੰਟਰੋਲ ਕਰਨਾ ਜ਼ਰੂਰੀ ਹੈ। ਨਾਲ ਹੀ ਬਲੱਡ ਪ੍ਰੈਸ਼ਰ ਤੇ ਕੋਲੈਸਟ੍ਰਾਲ ਨੂੰ ਕੰਟਰੋਲ ‘ਚ ਰੱਖੋ, ਜਿਸ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਰਹੇ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।