17 ਸਤੰਬਰ 2024 : ਅਦਾਕਾਰਾ ਆਦਿਤੀ ਰਾਓ ਹੈਦਰੀ ਅਤੇ ਅਦਾਕਾਰ ਸਿਦਾਰਥ ਨੇ ਸੋਮਵਾਰ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿਚ ਇਕ ਮੰਦਰ ਵਿਚ ਵਿਆਹ ਕਰਵਾ ਲਿਆ ਹੈ। ਜ਼ਿਕਰਯੋਗ ਹੈ ਕਿ ਦੋਹਾਂ ਨੇ ਮਾਰਚ ਮਹੀਨੇ ਵਿਚ ਸਗਾਈ ਕਰਵਾਈ ਸੀ ਅਤੇ ਹੁਣ ਤੇਲਗਾਨਾ ਦੇ ਵਾਨਾਪਰਥੀ ਵਿਚ 400 ਸਾਲ ਪੁਰਾਣੇ ਮੰਦਰ ਵਿਚ ਵਿਆਹ ਰਚਾਇਆ ਹੈ।
ਦੋਹਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਤਸਵੀਰਾਂ ਨਾਲ ਪਿਆਰ ਭਰਿਆ ਸੰਦੇਸ਼ ਸਾਂਝਾ ਕੀਤਾ ਅਤੇ ਜੋੜੀ ਨੂੰ ਮਿਸਟਰ ਐਂਡ ਮਿਸੇਜ਼ ਅਦੁ-ਸਿੱਧੂ ਦਾ ਨਾਂ ਦਿੱਤਾ। ਦੋਹਾਂ ਅਦਾਕਾਰਾਂ ਦੀ ਜੋੜੀ 2021 ਵਿਚ ਆਈ ਤੇਲਗੁ ਫ਼ਿਲਮ ਮਹਾਂ ਸਮੁੰਦਰਮ ਵਿਚ ਕੰਮ ਕਰ ਚੁੱਕੇ ਹਨ। ਅਦਿਤੀ ਨੇ ਹਾਲ ਹੀ ਵਿਚ ਆਈ ਨੈੱਟਫ਼ਲਿਕਸ ਲੜੀ ‘ਹੀਰਾਮੰਡੀ ਦ ਡਾਇਮੰਡ ਬਜ਼ਾਰ’ ਵਿਚ ਕੰਮ ਕੀਤਾ ਹੈ ਜਦਕਿ ਸਿਦਾਰਥ ਵੱਲੋਂ ਆਖ਼ਰੀ ਫਿਲਮ ‘ਇੰਡੀਅਨ 2’ ਕੀਤੀ ਸੀ।
ਜੋੜੀ ਵੱਲੋਂ ਵਿਆਹ ਤੋਂ ਬਾਅਦ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ