ਪੱਤਰ ਪ੍ਰੇਰਕ, ਲੁਧਿਆਣਾ( ਪੰਜਾਬੀ ਖਬਰਨਾਮਾ) : ਵਧੀਕ ਸੈਸ਼ਨ ਜੱਜ ਸ਼ਾਤਿਨ ਗੋਇਲ ਦੀ ਅਦਾਲਤ ਨੇ ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਤ ਕੌਰ ’ਤੇ ਬਣੀ ਫਿਲਮ ‘ਚਮਕੀਲਾ’ ਦੀ ਰਿਲੀਜ਼ ’ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਫਿਲਮ 12 ਅਪ੍ਰੈਲ ਨੂੰ ਓਟੀਟੀ ਪਲੇਟਫਾਰਮ ਨੈੱਟਫਲਿਕਸ ’ਤੇ ਜਾਰੀ ਹੋਣ ਵਾਲੀ ਹੈ। ਅਦਾਲਤ ਦੇ ਫੈਸਲੇ ਨਾਲ ਰਿਲਾਇੰਸ ਐਂਟਰਟੇਨਮੈਂਟ, ਫਿਲਮ ਨਿਰਮਾਤਾ ਇਮਤਿਆਜ਼ ਅਲੀ, ਅਦਾਕਾਰ ਦਿਲਜੀਤ ਦੁਸਾਂਝ, ਅਦਾਕਾਰਾ ਪਰਿਣੀਤੀ ਚੋਪੜਾ ਨੂੰ ਵੱਡੀ ਰਾਹਤ ਮਿਲੀ ਹੈ। ਅਦਾਲਤ ’ਚ ਰੋਕ ਲਾਉਣ ਦੀ ਅਰਜ਼ੀ ’ਤੇ ਤਕਰੀਬਨ ਦੋ ਘੰਟੇ ਤੱਕ ਬਹਿਸ ਚੱਲੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।