9 ਸਤੰਬਰ 2024 : ਅਦਾਕਾਰ ਵਿਕਾਸ ਸੇਠੀ(48) ਦੀ ਸ਼ਨਿੱਚਰਵਾਰ ਰਾਤ ਨੂੰ ਸੁੱਤੇ ਪਿਆਂ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ। ਸੇਠੀ ਨੂੰ ‘ਕਿਉਂਕਿ ਸਾਸ ਭੀ ਕਭੀ ਬਹੂ ਥੀ’, ‘ਕਹੀਂ ਤੋ ਹੋਗਾ’ ਤੇ ‘ਸਸੁਰਾਲ ਸਿਮਰ ਕਾ’ ਜਿਹੇ ਟੀਵੀ ਸ਼ੋਅਜ਼ ਲਈ ਜਾਣਿਆ ਜਾਂਦਾ ਸੀ।

ਅਦਾਕਾਰ ਦੀ ਪਤਨੀ ਜਾਹਨਵੀ ਸੇਠੀ ਮੁਤਾਬਕ ਉੁਹ ਇਕ ਪਰਿਵਾਰਕ ਸਮਾਗਮ ਲਈ ਨਾਸਿਕ ਵਿਚ ਸਨ। ਅਦਾਕਾਰ ਦੀ ਦੇਹ ਪੋਸਟਮਾਰਟਮ ਲਈ ਮੁੰਬਈ ਦੇ ਕੂਪਰ ਹਸਪਤਾਲ ਭੇਜ ਦਿੱਤੀ ਗਈ ਹੈ।

ਟੀਵੀ ਦੇ ਜਾਣੇ-ਪਛਾਣੇ ਚਿਹਰੇ ਸੇਠੀ ਨੇ 2001 ਦੀ ਸੁਪਰਹਿਟ ਫ਼ਿਲਮ ‘ਕਭੀ ਖੁਸ਼ੀ ਕਭੀ ਗ਼ਮ’ ਵਿਚ ਕਰੀਨਾ ਕਪੂਰ ਖ਼ਾਨ (ਪੂ) ਦੇ ਦੋਸਤ ਰੌਬੀ ਦੀ ਭੂਮਿਕਾ ਨਿਭਾਈ ਸੀ। ਅਦਾਕਾਰ ਦਾ ਸਸਕਾਰ ਸੋਮਵਾਰ ਨੂੰ ਮੁੰਬਈ ਵਿਚ ਕੀਤਾ ਜਾਵੇਗਾ। ਸੇਠੀ ਦੇ ਪਰਿਵਾਰ ਵਿਚ ਪਤਨੀ ਤੇ ਦੋ ਜੌੜੇ ਬੇਟੇ ਹਨ। 

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।