7 ਅਕਤੂਬਰ 2024 : ਕੈਂਸਰ ਦਾ ਜੇਕਰ ਸ਼ੁਰੂਆਤੀ ਪੜਾਅ ’ਚ ਪਤਾ ਲੱਗ ਜਾਵੇ ਤਾਂ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ। ਇਕ ਖੋਜ ’ਚ ਕਿਡਨੀ ਦੇ ਕੈਂਸਰ ਦੀ ਸਟੀਕ ਪਛਾਣ ਲਈ ਇਕ ਨਵੀਂ ਪ੍ਰਣਾਲੀ ਦਾ ਪਤਾ ਲਗਾਇਆ ਗਿਆ ਹੈ। ਇਸ ਪ੍ਰੀਖਣ ’ਚ ਨੌਂ ਵੱਖ-ਵੱਖ ਦੇਸ਼ਾਂ ਦੇ 36 ਰਿਸਰਚ ਹਸਪਤਾਲਾਂ ਨੂੰ ਕਿਡਨੀ ਸਬੰਧੀ ਸਮੱਸਿਆਵਾਂ ਵਾਲੇ 332 ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਸੀ। ਉਮੀਦਵਾਦਾਂ ਦੀ ਔਸਤ ਉਮਰ 61 ਸਾਲ ਸੀ, ਜਿਸ ਵਿਚ 71 ਫ਼ੀਸਦੀ ਮਰਦ ਤੇ 29 ਫ਼ੀਸਦੀ ਮਹਿਲਾਵਾਂ ਸਨ। ਯੂਸੀਐੱਲਏ ਹੈਲਥ ਜੋਨਸਨ ਕਾਂਪ੍ਰੀਹੈਂਸਿਵ ਕੈਂਸਰ ਸੈਂਟਰ ਦੇ ਖੋਜੀਆਂ ਵੱਲੋਂ ਕੀਤੇ ਗਏ ਅਧਿਐਨ ’ਚ ਪਾਇਆ ਗਿਆ ਕਿ ਗੈ਼ਰ-ਇਨਵੇਜ਼ਿਵ ਇਮੇਜਿੰਗ ਤਕਨੀਕ ਕਲੀਅਰ-ਸੈੱਲ ਕਾਰਸੀਨੋਮਾ ਦਾ ਪਤਾ ਲਗਾ ਸਕਦੀ ਹੈ, ਜੋ ਕਿਡਨੀ ਦੇ ਕੈਂਸਰ ਦੀ ਆਮ ਕਿਸਮ ਹੈ। ਇਹ ਖੋਜ ਦਿ ਲਾਂਸੇਟ ਆਨਕੋਲਾਜੀ ’ਚ ਪ੍ਰਕਾਸ਼ਿਤ ਕੀਤੀ ਗਈ ਹੈ।

ਕਿਡਨੀ ਦੇ ਕੈਂਸਰ ਨੂੰ ਰੀਨਲ ਸੈੱਲ ਕਾਰਸੀਨੋਮਸ ਦੇ ਤੌਰ ’ਤੇ ਜਾਣਿਆ ਜਾਂਦਾ ਹੈ, ਜੋ 90 ਫ਼ੀਸਦੀ ਠੋਸ ਕਿਡਨੀ ਟਿਊਮਰ ਬਣਾਉਂਦੇ ਹਨ। ਹਰ ਸਾਲ ਕਿਡਨੀ ਦੇ ਕੈਂਸਰ ਦੇ ਵੱਡੇ ਮਾਮਲੇ ਸਾਹਮਣੇ ਆ ਰਹੇ ਹਨ। ਇਨ੍ਹਾਂ ’ਚ ਸਭ ਤੋਂ ਆਮ ਤੇ ਖ਼ਤਰਨਾਕ ਕਲੀਅਲ ਸੈੱਲ ਰੀਨਲ ਸੈੱਲ ਕਾਰਸੀਨੋਮਾ ਹੈ, ਜੋ 75 ਫ਼ੀਸਦੀ ਮਾਮਲਿਆਂ ’ਚ ਤੇ 90 ਫ਼ੀਸਦੀ ਕਿਡਨੀ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਲਈ ਜ਼ਿੰਮੇਵਾਰ ਹੈ। ਸੀਟੀ ਜਾਂ ਐੱਮਆਰਆਈ ਵਰਗੀਆਂ ਰਵਾਇਤੀ ਇਮੇਜਿੰਗ ਪ੍ਰਣਾਲੀਆਂ ਅਕਸਰ ਆਮ ਤੇ ਖ਼ਤਰਨਾਕ ਟਿਊਮਰ ਦੇ ਵਿਚਾਲੇ ਅੰਤਰ ਕਰਨ ’ਚ ਸੰਘਰਸ਼ ਕਰਦੀਆਂ ਹਨ, ਜਿਸ ਕਾਰਨ ਇਲਾਜ ’ਚ ਦੇਰੀ ਹੋ ਜਾਂਦੀ ਹੈ।

ਕਲੀਅਰ ਸੈੱਲ ਰੀਨਲ ਸੈੱਲ ਕਾਰਸੀਨੋਮਾ ਦਾ ਪਤਾ ਲਾਉਣ ’ਚ ਟੀਮ ਨੇ 89 ਜ਼ੈੱਡਆਰ-ਟੀਐੱਲਐਕਸ 250 ਨਾਮੀ ਮੋਨੋਕਲੋਨਲ ਐਂਟੀਬਾਡੀ ਦਵਾਈ ਦੀ ਵਰਤੋਂ ਕੀਤੀ। ਇਹ ਪ੍ਰੋਟੀਨ ਸੀਏ9 ਨੂੰ ਮਿੱਥਦੀ ਹੈ, ਜੋ ਅਕਸਰ ਕਲੀਅਰ ਸੈੱਲ ਰੀਨਲ ਸੈੱਲ ਕਾਰਸੀਨੋਮਾ ’ਚ ਪਾਈ ਜਾਂਦੀ ਹੈ। 89 ਜ਼ੈੱਡਆਰ-ਟੀਐੱਲਐਕਸ ਨੂੰ ਮਰੀਜ਼ ਦੇ ਸਰੀਰ ’ਚ ਪਾਉਣ ਤੋਂ ਬਾਅਦ ਇਹ ਸੀਏ9 ਨਾਲ ਜੁੜ ਜਾਂਦੀ ਹੈ। ਬਾਅਦ ’ਚ ਜਦੋਂ ਪੀਈਟੀ-ਸੀਟੀ ਸਕੈਨ ਕੀਤੀ ਜਾਂਦੀ ਹੈ ਤਾਂ ਇਹ ਪ੍ਰੋਟੀਨ ਦੇ ਨਾਲ ਸਾਫ਼ ਨਜ਼ਰ ਆਉਂਦੀ ਹੈ, ਜਿਸ ਕਾਰਨ ਕੈਂਸਰ ਦਾ ਪਤਾ ਲਾਉਣਾ ਆਸਾਨ ਹੋ ਜਾਂਦਾ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।