ਫਤਹਿਗੜ੍ਹ ਸਾਹਿਬ (ਪੰਜਾਬੀ ਖਬਰਨਾਮਾ) 27 ਮਈ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੀ ਪਤਨੀ ਗੁਰਪ੍ਰੀਤ ਕੌਰ ਰਾਏਕੋਟ ਤੋਂ ਖੰਨਾ ਵੱਲ ਨੂੰ ਆਉਂਦੇ ਸਮੇਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਜਾਣਕਾਰੀ ਅਨੁਸਾਰ ਉਮੀਦਵਾਰ ਦੀ ਪਤਨੀ ਗੁਰਪ੍ਰੀਤ ਕੌਰ ਰਾਏਕੋਟ ਤੋਂ ਚੋਣ ਪ੍ਰਚਾਰ ਕਰ ਕੇ ਵਾਪਸ ਖੰਨਾ ਵੱਲ ਜਾ ਰਹੀ ਸੀ ਕਿ ਰਸਤੇ ‘ਚ ਉਨ੍ਹਾਂ ਦੀ ਕਾਰ ਪਲਟ ਗਈ। ਕਾਰ ਪਲਟਣ ਕਾਰਨ ਗੁਰਪ੍ਰੀਤ ਕੌਰ ਸਮੇਤ ਉਨ੍ਹਾਂ ਦੇ ਸੁਰੱਖਿਆ ਮੁਲਾਜ਼ਮ ਤੇ ਡਰਾਈਵਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਖੰਨਾ ਦੇ ਇਕ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।

ਗੁਰਪ੍ਰੀਤ ਕੌਰ ਦੇ ਹੱਥ ‘ਚ ਹੋਇਆ ਫਰੈਕਚਰ

ਜਾਣਕਾਰੀ ਅਨੁਸਾਰ ਗੁਰਪ੍ਰੀਤ ਕੌਰ ਦੇ ਹੱਥ ‘ਚ ਫਰੈਕਚਰ ਹੋ ਗਿਆ ਹੈ। ਪਤਨੀ ਦੇ ਸੜਕ ਹਾਦਸੇ ‘ਚ ਜ਼ਖਮੀ ਹੋਣ ਤੋਂ ਬਾਅਦ ਗੁਰਪ੍ਰੀਤ ਸਿੰਘ ਜੀਪੀ ਨੇ ਐਤਵਾਰ ਸ਼ਾਮ ਦਾ ਪ੍ਰਚਾਰ ਪ੍ਰੋਗਰਾਮ ਰੱਦ ਕਰ ਦਿੱਤਾ ਤੇ ਦੇਖਭਾਲ ਕਰਨ ਲਈ ਪਤਨੀ ਦੇ ਕੋਲ ਹੀ ਰਹੇ। ਰਾਜ ਸਭਾ ਮੈਂਬਰ ਰਾਘਵ ਚੱਢਾ ਸੋਮਵਾਰ ਨੂੰ ਜੀਪੀ ਲਈ ਚੋਣ ਪ੍ਰਚਾਰ ਕਰਨ ਪਹੁੰਚ ਰਹੇ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।