5 ਸਤੰਬਰ 2024 : ਆਧਾਰ ਕਾਰਡ ਭਾਰਤ ਦੀ ਨਾਗਰਿਕਤਾ ਦਾ ਪਰਿਮਾਣ ਪੱਤਰ ਹੈ। ਭਾਰਤ ਦੇ ਹਰ ਇਕ ਵਸਨੀਕ ਕੋਲ ਆਧਾਰ ਕਾਰਡ ਦਾ ਹੋਣਾ ਲਾਜ਼ਮੀ ਹੈ। ਆਧਾਰ ਕਾਰਡ ਉੱਤੇ ਦਿੱਤੀ ਗਈ ਜਾਣਕਾਰੀ ਸਹੀ ਹੋਣੀ ਚਾਹੀਦੀ ਹੈ। ਇਸ ਲਈ ਆਧਾਰ ਕਾਰਡ ਨੂੰ ਸਮੇਂ ਸਮੇਂ ਉੱਤੇ ਅੱਪਡੇਟ ਵੀ ਕੀਤਾ ਜਾਣਾ ਜ਼ਰੂਰੀ ਹੈ। ਤੁਸੀਂ ਆਧਾਰ ਕਾਰਡ ਅੱਪਡੇਟ ਵਿਚ ਆਪਣਾ ਪਤਾ, ਨਾਮ, ਜਨਮਿਤੀ ਜਾਂ ਫੋਟੋ ਬਦਲ ਸਕਦੇ ਹੋ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਤੁਹਾਨੂੰ ਆਧਾਰ ਕਾਰਡ ਅੱਪਡੇਟ (Aadhaar Update) ਕਰਨ ਲਈ ਸੁਵਿਧਾ ਕੇਂਦਰ ਜਾਣ ਦੀ ਜ਼ਰੂਰਤ ਨਹੀਂ। ਤੁਸੀਂ ਆਪਣੇ ਆਧਾਰ ਕਾਰਡ ਨੂੰ ਘਰ ਬੈਠੇ ਹੀ ਆਨਲਾਇਨ ਰੂਪ ਵਿਚ ਅੱਪਡੇਟ ਕਰ ਸਕਦੇ ਹੋ। ਜੇਕਰ ਤੁਸੀਂ ਆਧਾਰ ਕਾਰਡ ਨੂੰ ਆਨਲਾਇਨ ਅੱਪਡੇਟ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਇਸਦੇ ਲਈ ਕੋਈ ਫ਼ੀਸ ਅਦਾ ਨਹੀਂ ਕਰਨੀ ਪਵੇਗੀ। ਤੁਸੀਂ ਮੁਫ਼ਤ ਵਿਚ ਹੀ ਘਰ ਬੈਠੇ ਆਪਣਾ ਆਧਾਰ ਕਾਰਡ ਅੱਪਡੇਟ ਕਰ ਸਕੋਗੇ।
ਇਸਦੇ ਨਾਲ ਹੀ ਦੱਸ ਦੇਈਏ ਕਿ ਆਧਾਰ ਕਾਰਡ ਨੂੰ ਆਨਲਾਇਨ ਅੱਪਡੇਟ ਕਰਨ ਦੀ ਆਖ਼ਰੀ ਮਿਤੀ 14 ਸਤੰਬਰ ਰੱਖੀ ਗਈ ਹੈ। UIDAI ਦੇ ਅਨੁਸਾਰ 10 ਸਾਲਾਂ ਬਾਅਦ ਆਧਾਰ ਕਾਰਡ ਨੂੰ ਅੱਪਡੇਟ ਕਰਨਾ ਜ਼ਰੂਰੀ ਹੈ। ਜਿੰਨ੍ਹਾਂ ਨਾਗਰਿਕਾਂ ਦੇ ਆਧਾਰ ਕਾਰਡ ਬਣੇ ਨੂੰ 10 ਸਾਲ ਹੋ ਗਏ ਹਨ, ਉਹ ਆਨਲਾਇਨ ਅਤੇ ਆਫ਼ਲਾਇਨ ਦੋਵੇਂ ਤਰ੍ਹਾਂ ਹੀ ਆਪਣਾ ਆਧਾਰ ਕਾਰਡ ਅੱਪਡੇਟ ਕਰ ਸਕਦੇ ਹਨ। ਧਿਆਨ ਰਹੇ ਕਿ ਆਧਾਰ ਕਾਰਡ ਵਿਚ ਜਨਮ ਮਿਤੀ ਤੇ ਲਿੰਗ ਨੂੰ ਇਕ ਵਾਰ ਬਦਲਣ ਦੀ ਹੀ ਇਜ਼ਾਜਤ ਦਿੱਤੀ ਜਾਵੇਗੀ।
ਜਾਣਕਾਰੀ ਲਈ ਦੱਸ ਦੇਈਏ ਕਿ ਆਧਾਰ ਕਾਰਡ 12 ਅੰਕਾਂ ਦਾ ਇਕ ਪਹਿਚਾਣ ਨੰਬਰ ਹੈ, ਜੋ ਕਿ ਤੁਹਾਡੀ ਭਾਰਤ ਦੀ ਨਾਗਰਿਕਤਾ ਨੂੰ ਦਰਸਾਉਂਦਾ ਹੈ। ਆਧਾਰ ਕਾਰਡ ਵਿਚ ਬਾਇਓਮੈਟਰਿਕ ਸਮੇਂ ਤੁਹਾਡੇ ਬਾਰੇ ਸਾਰੀ ਜਾਣਕਾਰੀ ਹੁੰਦੀ ਹੈ। ਆਧਾਰ ਕਾਰਡ ਤੁਹਾਡੇ ਭਾਰਤ ਦੇ ਨਾਗਰਿਕ ਹੋਣ ਦਾ ਇਕ ਪ੍ਰਮਾਣ ਪੱਤਰ ਹੈ।
- ਆਧਾਰ ਕਾਰਡ ਨੂੰ ਅੱਪਡੇਟ ਕਰਨ ਲਈ ਸਭ ਤੋਂ ਪਹਿਲਾਂ UIDAI ਦੀ ਅਧਿਕਾਰਤ ਵੈੱਬਸਾਇਟ www.uidai.gov.in ਉੱਤੇ ਜਾ ਕੇ ਭਾਸ਼ਾ ਦੀ ਚੋਣ ਕਰੋ।
- ਇਸ ਤੋਂ ਬਾਅਦ my Aadhaar ਆਪਸ਼ਨ ਉੱਤੇ ਕਲਿੱਕ ਕਰੋ। ਤੁਹਾਡੇ ਸਾਹਮਣੇ ਆਧਾਰ ਕਾਰਡ ਨੂੰ ਅੱਪਡੇਟ ਕਰਨ ਦਾ ਵਿਕਲਪ ਆਵੇਗਾ, ਇਸ ਉੱਤੇ ਕਲਿੱਕ ਕਰੋ।
- ਇਸ ਤੋਂ ਬਾਅਦ ਆਪਣੇ ਆਧਾਰ ਕਾਰਡ ਸੰਬੰਧੀ ਅੱਪਡੇਟ ਭਰਨ ਤੋਂ ਬਾਅਦ ਡਾਕੂਮੈਂਟ ਅੱਪਲੋਡ ਕਰੋ।
- ਹੁਣ ਤੁਹਾਨੂੰ ਆਪਣਾ UID ਨੰਬਰ ਭਰਨ ਤੋਂ ਬਾਅਦ ਕੈਪਚਾ ਕੋਡ ਭਰਨਾ ਹੋਵੇਗਾ। ਕੈਪਚਾ ਭਰਨ ਤੋਂ ਬਾਅਦ Send OTP ਆਪਸ਼ਨ ਉੱਤੇ ਕਲਿੱਕ ਕਰੋ।
- ਇਸ ਤੋਂ ਬਾਅਦ ਤੁਹਾਨੂੰ ਆਧਾਰ ਨਾਲ ਰਜਿਸਟਰ ਮੋਬਾਇਲ ਨੰਬਰ ਉੱਤੇ ਓਟੀਪੀ ਪ੍ਰਾਪਤ ਹੋਵੇਗੀ। ਇਸਨੂੰ ਭਰੋ ਅਤੇ ਲੌਗਇਨ ਵਿਕਲਪ ਉੱਤੇ ਕਲਿੱਕ ਕਰੋ।
- ਲੌਗਇਨ ਕਰਨ ਤੋਂ ਬਾਅਦ ਉਸ ਵਿਕਲਪ ਨੂੰ ਚੁਣੋ ਜਿਸਨੂੰ ਤੁਸੀਂ ਅੱਪਡੇਟ ਕਰਨਾ ਚਾਹੁੰਦੇ ਹੋ। ਇਸ ਤੋਂ ਬਾਅਦ ਸਹੀ ਭਾਵ ਅੱਪਡੇਟ ਜਾਣਕਾਰੀ ਨੂੰ ਭਰੋ ਅਤੇ Submit ਉੱਤੇ ਕਲਿੱਕ ਕਰੋ।
- ਇਸ ਤੋਂ ਬਾਅਦ ਮੰਗੇ ਗਏ ਜ਼ਰੂਰੀ ਦਸਤਾਵੇਜ਼ਾਂ ਦੀ ਸਕੈਨ ਕੀਤੀ ਗਈ ਕਾਪੀ ਅੱਪਲੋਡ ਕਰੋ। ਅੰਤ ਵਿਚ Submit Update Request ਉੱਤੇ ਕਲਿੱਕ ਰੋ।
ਆਧਾਰ ਨੂੰ ਆਫਲਾਇਨ ਅੱਪਡੇਟ ਕਰਨ ਦਾ ਤਰੀਕਾ
ਜੇਕਰ ਤੁਸੀਂ ਆਧਾਰ ਕਾਰਡ ਨੂੰ ਆਫਲਾਇਨ ਅੱਪਡੇਟ ਕਰਨਾ ਚਾਹੁੰਦੇ ਹੋ, ਤਾਂ ਇਸਦੇ ਲਈ ਤੁਹਾਨੂੰ ਸੁਵਿਧਾ ਕੇਂਦਰ ਜਾਣਾ ਪਵੇਗਾ। ਇਸਦੇ ਲਈ ਤੁਹਾਨੂੰ ਫਾਰਮ ਸੁਵਿਧਾ ਕੇਂਦਰ ਤੋਂ ਮਿਲ ਜਾਵੇਗਾ। ਤੁਸੀਂ UIDAI ਦੀ ਵੈੱਬਸਾਇਟ ਉੱਤੇ ਜਾ ਕੇ ਆਧਾਰ ਕਾਰਡ ਅੱਪਡੇਟ ਕਰਨ ਦੇ ਲਈ ਫਾਰਮ ਆਪ ਵੀ ਡਾਊਨਲੋਡ ਕਰ ਸਕਦੇ ਹੋ।