ਬਿਜ਼ਨਸ ਡੈਸਕ, ਨਵੀਂ ਦਿੱਲੀ( ਪੰਜਾਬੀ ਖਬਰਨਾਮਾ) : Aadhaar ATM Service : ਜੇਕਰ ਤੁਹਾਨੂੰ ਨਕਦੀ ਦੀ ਲੋੜ ਹੈ ਤੇ ਘਰ ਤੋਂ ਬਾਹਰ ਨਹੀਂ ਜਾ ਸਕਦੇ। ਹੁਣ ਤੁਸੀਂ ਜਾਂ ਤਾਂ ਆਪਣੇ ਗੁਆਂਢੀ ਤੋਂ ਨਕਦੀ ਲਓਗੇ ਜਾਂ UPI ਰਾਹੀਂ ਭੁਗਤਾਨ ਕਰਨ ਬਾਰੇ ਸੋਚੋਗੇ। ਪਰ, ਕੀ ਕਰਨਾ ਹੈ ਜੇਕਰ UPI ਕੰਮ ਨਹੀਂ ਕਰ ਰਿਹਾ ਤੇ ਗੁਆਂਢੀ ਕੋਲ ਵੀ ਨਕਦੀ ਨਹੀਂ ਹੈ।
ਇਸ ਉਲਝਣ ਨੂੰ ਦੂਰ ਕਰਨ ਲਈ ਅੱਜ ਅਸੀਂ ਤੁਹਾਨੂੰ ਡਾਕਘਰ ਦੀ ਇਕ ਖਾਸ ਸਕੀਮ ਬਾਰੇ ਦੱਸਾਂਗੇ। ਇਸ ਸਕੀਮ ਦਾ ਨਾਂ ਹੈ ਆਧਾਰ ਏਟੀਐਮ (Aadhaar ATM)। ਇਸ ‘ਚ ਤੁਹਾਨੂੰ ਕੈਸ਼ ਕਢਵਾਉਣ ਲਈ ਬੈਂਕ ਜਾਂ ATM ਜਾਣ ਦੀ ਲੋੜ ਨਹੀਂ ਪਵੇਗੀ। ਤੁਹਾਨੂੰ ਘਰ ਬੈਠੇ ਹੀ ਕੈਸ਼ ਮਿਲ ਜਾਵੇਗਾ।