ਪਠਾਨਕੋਟ, 14 ਮਾਰਚ 2024 (ਪੰਜਾਬੀ ਖ਼ਬਰਨਾਮਾ)- ਪੰਜਾਬੀ ਚਾਹੇ ਦੁਨੀਆ ਦੇ ਕਿਸੇ ਕੋਨੇ ਚ ਚਲੇ ਜਾਣ ਆਪਣੀ ਮੇਹਨਤ ਅਤੇ ਆਪਣੇ ਜਜ਼ਬੇ ਨਾਲ ਉਥੇ ਕੰਜਬ ਹੋ ਹੀ ਜਾਂਦੇ ਨੇ ਅਤੇ ਅਜਿਹਾ ਹੀ ਕੁਝ ਅਮਰੀਕਾ ਚ ਕਰ ਵਿਖਾਇਆ ਹੈ ਪਠਾਨਕੋਟ ਦੇ ਨੋਜਵਾਨ ਨੇ ਜਿਹੜਾ ਘਰੋਂ ਸੁਪਨਿਆਂ ਦੀ ਪੰਡ ਬਣ ਅਮਰੀਕਾ ਗਿਆ ਪਰ ਉਥੇ ਜਾ ਉਸ ਨੂੰ ਪਤਾ ਲਗਿਆ ਕਿ ਬਾਹਰੀ ਮੁਲਖਾਂ ਦੀ ਜਿੰਦਗੀ ਜਿਨੀ ਸੁਖਾਲੀ ਪੰਜਾਬ ਚ ਬੈਠ ਕੇ ਲਗਦੀ ਹੈ ਉਨੀ ਸੁਖਾਲੀ ਹੈ ਨਹੀਂ ਪਰ ਇਸ ਨੌਜਵਾਨ ਨੇ ਹਿੰਮਤ ਨਹੀਂ ਹਰਿ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਲਗ ਗਿਆ ਜਸ ਦੇ ਲਈ ਉਸ ਨੂੰ ਕਈ ਔਕੜਾਂ ਦਾ ਸਾਮਣਾ ਵੀ ਕਰਣ ਪਿਆ ਪਾਰ ਇਸ ਨੌਜਵਾਨ ਨੇ ਹਾਰ ਨਹੀਂ ਮੰਨੀ।ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਇਸ ਨੌਜਵਾਨ ਨੇ ਦਿਨ ਰਾਤ ਮੇਹਨਤ ਕੀਤੀ ਟਰੱਕ ਵੀ ਚਲਾਏ ਅਤੇ ਉਸੇ ਮੇਹਨਤ ਸਦਕਾ ਅੱਜ ਇਹ ਨੌਜਵਾਨ ਦੁਨੀਆ ਦੀ ਸਬ ਤੋਂ ਬੇਹਤਰੀਨ ਏਅਰਲਾਈਨ ਚ ਗਿਣੀ ਜਨ ਵਾਲੀ ਏਅਰਲਾਈਨ ਯੂਨਾਈਟਡ ਏਅਰਲਾਈਨ ਚ ਪਾਇਲਟ ਵਜੋਂ ਆਪਣੀਆਂ ਸੇਵਾਵਾਂ ਦੇਣ ਜਾ ਰਿਹਾ ਹੈ ਜਿਸ ਤੇ ਪਰਿਵਾਰ ਨੂੰ ਮਾਣ ਹੈ ਇਨਾ ਹੀ ਨਹੀਂ ਇਸ ਨੌਜਵਾਨ ਨੇ ਅਮਰੀਕਾ ਚ ਜਿਥੇ ਆਪਣੇ ਆਪ ਨੂੰ ਸਾਬਤ ਕੀਤਾ ਹੈ ਉਥੇ ਆਪਣੇ ਛੋਟੇ ਭਾਈ ਨੂੰ ਵੀ ਟਰਾਂਸਪੋਰਟ ਦਾ ਕੰਮ ਖੋਲ ਕੇ ਦਿਤਾ ਹੈ ਇਸ ਸਬੰਧੀ ਜਦ ਪਰਿਵਾਰ ਨਾਲ ਗੱਲ ਕੀਤੀ ਗਈ ਤਾਂ ਇਸ ਨੌਜਵਾਨ ਦੇ ਮਾਤਾ ਪਿਤਾ ਗਲ ਕਰਦੇ ਕਰਦੇ ਭਾਵੁਕ ਹੋ ਗਏ ਅਤਵ ਪੀਜੀਆਂ ਅੱਖਾਂ ਨਾਲ ਉਹਨਾਂ ਆਪਣੇ ਪੁੱਤਰ ਦੀ ਮੇਹਨਤ ਨੂੰ ਬਿਆਨ ਕੀਤਾ।ਇਸ ਸਬੰਧੀ ਜਦ ਇਸ ਨੌਜਵਾਨ ਦੇ ਮਾਤਾ ਪਿਤਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਾਡਾ ਬੇਟਾ ਬਹੁਤ ਛੋਟੀ ਉਮਰ ਚ ਘਰੋਂ ਪ੍ਰਦੇਸ਼ ਚਲਾ ਗਿਆ ਸੀ ਅਤੇ ਉਹਨਾਂ ਨੂੰ ਮਾਣ ਹੈ ਕਿ ਉਸ ਨੇ ਬਾਹਰੀ ਦੇਸ਼ ਚ ਰਹੀ ਕੇ ਉਥੋਂ ਦੇ ਨੌਜਵਾਨਾਂ ਨਾਲ ਮੁਕਾਬਲਾ ਕਰ ਅਜਿਹੇ ਮੁਕਾਮ ਤੇ ਪਹੁੰਚਿਆ ਹੈ ਉਹਨਾਂ ਕਿਹਾ ਕਿ ਸਾਡੇ ਪੁੱਤ ਨੇ ਸਾਡੇ ਦੇਸ਼ ਸਬੈ ਸੂਬੇ ਅਤੇ ਸਾਡੇ ਸ਼ਹਿਰ ਦਾ ਨਾਲ ਪੂਰੀ ਦੁਨੀਆ ਚ ਰੋਸ਼ਨ ਕੀਤਾ ਹੈ।ਦੂਜੇ ਪਾਸੇ ਜਦ ਦੁਨੀਆ ਚ ਆਪਣੇ ਦੇਸ਼ ਦਾ ਨਾਲ ਰੋਸ਼ਨ ਕਰਨ ਵਾਲੇ ਇਸ ਨੌਜਵਾਨ ਨਾਲ ਗੱਲ ਲਿਟ ਗਈ ਤਾਂ ਉਸ ਨੇ ਕਿਹਾ ਕਿ ਜਦ ਉਹ ਘਰੋਂ ਗਿਆ ਸੀ ਤਾਂ ਬਹੁਤ ਸਾਰੇ ਸੁਫ਼ਨੇ ਆਪਣੇ ਨਾਲ ਲੈ ਕੇ ਗਿਆ ਸੀ ਪਰ ਉਹਨਾਂ ਸੁਫਨਿਆਂ ਨੂੰ ਪੂਰਾ ਕਰਨ ਦੇ ਲਈ ਉਸ ਨੂੰ ਬਹੁਤ ਸੰਘਰਸ਼ ਕਰਨਾ ਪਿਆ ਉਸ ਨੇ ਕਿਹਾ ਕਿ ਉਸ ਦੇ ਪਿਤਾ ਭਾਰਤੀ ਏਅਰਫੋਰਸ ਚ ਪਾਇਲਟ ਸਨ ਅਤੇ ਉਸ ਦਾ ਵੀ ਸੁਫਨਾ ਸੀ ਕਿ ਉਹ ਪਾਇਲਟ ਬਣੇ ਜਿਸਦੇ ਚਲਦੇ ਉਹ ਅਮਰੀਕਾ ਗਿਆ ਅਤੇ ਉਥੇ ਇਸ ਸਬੰਧੀ ਕੋਰਸ ਕਰਨ ਦਾ ਸੋਚਿਆ ਪਰ ਪੜਾਈ ਬਹੁਤ ਮਹਿੰਗੀ ਸੀ ਜਿਸ ਕਰ ਕੇ ਉਸ ਨੇ ਅਮਰੀਕਾ ਵਿਖੇ ਤਰਕ ਚਲਾ ਆਪਣੀ ਪੜਾਈ ਪੁਰੀ ਕੀਤੀ ਅਤੇ ਅੱਜ ਉਸ ਦਾ ਸੁਫਨਾ ਪੁਰਾ ਹੋਇਆ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।