3 ਜੂਨ (ਪੰਜਾਬੀ ਖਬਰਨਾਮਾ):ਸਰਹੱਦੀ ਪਿੰਡ ਕਲਸੀਆਂ ’ਚੋਂ ਪਾਕਿਸਤਾਨੀ ਡ੍ਰੋਨ ਬਰਾਮਦ ਕੀਤਾ ਗਿਆ ਹੈ। ਇਹ ਡ੍ਰੋਨ ਬੀਐੱਸਐੱਫ ਦੀ ਪੋਸਟ ਨੇੜਿਓਂ ਮਿਲਿਆ ਹੈ। ਸੀਮਾ ਸੁਰੱਖਿਆ ਬਲ ਦੇ ਬੁਲਾਰੇ ਨੇ ਦੱਸਿਆ ਕਿ ਬੀਓਪੀ ਕਲਸੀਆਂ ਦੇ ਇਲਾਕੇ ਵਿਚ ਐਤਵਾਰ ਦੁਪਹਿਰ ਕਰੀਬ 2 ਵਜੇ ਜਵਾਨਾਂ ਨੇ ਡ੍ਰੋਨ ਦੀ ਗਤੀਵਿਧੀ ਦਰਜ ਕੀਤੀ ਜਿਸ ਤੋਂ ਬਾਅਦ ਤਲਾਸ਼ੀ ਮੁਹਿੰਮ ਚਲਾਈ ਤਾਂ ਸਵਾ ਦੋ ਵਜੇ ਦੇ ਕਰੀਬ ਪਿੰਡ ਕਲਸੀਆਂ ਨੇੜੇ ਡੀਜੇਆਈ ਏਅਰ 3 ਚੀਨ ਦਾ ਬਣਿਆ ਡ੍ਰੋਨ ਬਰਾਮਦ ਹੋਇਆ ਜਿਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਐੱਸਐੱਸਪੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਥਾਣਾ ਖਾਲੜਾ ਵਿਚ ਇਸ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।