Price of gold

ਵਾਰਾਣਸੀ 13 ਫਰਵਰੀ 2025 (ਪੰਜਾਬੀ ਖਬਰਨਾਮਾ ਬਿਊਰੋ ):- ਸੋਨੇ ਦੀਆਂ ਵਧਦੀਆਂ ਕੀਮਤਾਂ ਦੇ ਵਿਚਕਾਰ ਹੁਣ ਸਰਾਫਾ ਤੋਂ ਚੰਗੀ ਖਬਰ ਆਈ ਹੈ। ਯੂਪੀ ਦੇ ਵਾਰਾਣਸੀ ਵਿੱਚ ਵੀਰਵਾਰ ਨੂੰ ਸਰਾਫਾ ਬਾਜ਼ਾਰ ਖੁੱਲ੍ਹਣ ਦੇ ਨਾਲ ਹੀ ਸੋਨੇ ਦੀਆਂ ਕੀਮਤਾਂ ਵਿੱਚ 720 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਜੇਕਰ ਚਾਂਦੀ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ ‘ਚ ਵੀ ਮਾਮੂਲੀ ਕਮੀ ਆਈ ਹੈ। ਦੱਸ ਦਈਏ ਕਿ ਟੈਕਸ ਅਤੇ ਐਕਸਾਈਜ਼ ਡਿਊਟੀ ਕਾਰਨ ਸੋਨੇ-ਚਾਂਦੀ ਦੀਆਂ ਕੀਮਤਾਂ ਹਰ ਰੋਜ਼ ਵਧਦੀਆਂ-ਘਟਦੀਆਂ ਰਹਿੰਦੀਆਂ ਹਨ।

ਵਾਰਾਣਸੀ ਸਰਾਫਾ ਬਾਜ਼ਾਰ ‘ਚ 24 ਕੈਰੇਟ ਸੋਨੇ ਦੀ ਕੀਮਤ 720 ਰੁਪਏ ਡਿੱਗ ਕੇ 86810 ਰੁਪਏ ਪ੍ਰਤੀ 10 ਗ੍ਰਾਮ ਉਤੇ ਆ ਗਈ। ਇਸ ਤੋਂ ਪਹਿਲਾਂ 12 ਫਰਵਰੀ ਨੂੰ ਇਸ ਦੀ ਕੀਮਤ 87530 ਰੁਪਏ ਸੀ। ਇਸ ਦੇ ਨਾਲ ਹੀ ਜੇਕਰ 22 ਕੈਰੇਟ ਸੋਨੇ ਦੀ ਕੀਮਤ ਦੀ ਗੱਲ ਕਰੀਏ ਤਾਂ ਬਾਜ਼ਾਰ ‘ਚ ਇਸ ਦੀ ਕੀਮਤ 660 ਰੁਪਏ ਦੀ ਗਿਰਾਵਟ ਤੋਂ ਬਾਅਦ 79550 ਰੁਪਏ ਹੋ ਗਈ। ਜਦਕਿ 12 ਫਰਵਰੀ ਨੂੰ ਇਸ ਦੀ ਕੀਮਤ 80210 ਰੁਪਏ ਸੀ

18 ਕੈਰੇਟ ਸੋਨਾ ਸਸਤਾ

ਇਸ ਤੋਂ ਇਲਾਵਾ ਜੇਕਰ 18 ਕੈਰੇਟ ਸੋਨੇ ਦੀ ਗੱਲ ਕਰੀਏ ਤਾਂ ਵੀਰਵਾਰ ਨੂੰ ਬਾਜ਼ਾਰ ‘ਚ ਇਸ ਦੀ ਕੀਮਤ 570 ਰੁਪਏ ਡਿੱਗ ਕੇ 65090 ਰੁਪਏ ਪ੍ਰਤੀ 10 ਗ੍ਰਾਮ ਉਤੇ ਆ ਗਈ। ਤੁਹਾਨੂੰ ਦੱਸ ਦਈਏ ਕਿ ਸੋਨਾ ਖਰੀਦਣ ਤੋਂ ਪਹਿਲਾਂ ਇਸ ਦੀ ਸ਼ੁੱਧਤਾ ਦੀ ਜਾਂਚ ਜ਼ਰੂਰ ਕਰ ਲੈਣੀ ਚਾਹੀਦੀ ਹੈ। 24 ਕੈਰੇਟ ਸੋਨਾ ਸਭ ਤੋਂ ਸ਼ੁੱਧ ਮੰਨਿਆ ਜਾਂਦਾ ਹੈ। ਇਸ ਨੂੰ ਖਰੀਦਦੇ ਸਮੇਂ ਹਾਲਮਾਰਕ ਨੂੰ ਵੀ ਦੇਖਿਆ ਜਾਣਾ ਚਾਹੀਦਾ ਹੈ। ਬਿਨਾਂ ਹਾਲਮਾਰਕ ਦੇ ਸੋਨਾ ਨਹੀਂ ਖਰੀਦਣਾ ਚਾਹੀਦਾ।

ਚਾਂਦੀ ਵਿਚ ਮਾਮੂਲੀ ਕਮੀ

ਸੋਨੇ ਤੋਂ ਇਲਾਵਾ ਜੇਕਰ ਚਾਂਦੀ ਦੀ ਕੀਮਤ ਦੀ ਗੱਲ ਕਰੀਏ ਤਾਂ ਵੀਰਵਾਰ ਨੂੰ ਇਸ ਦੀ ਕੀਮਤ ‘ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ। ਬਾਜ਼ਾਰ ਖੁੱਲ੍ਹਣ ਨਾਲ ਚਾਂਦੀ 100 ਰੁਪਏ ਡਿੱਗ ਕੇ 99400 ਰੁਪਏ ਪ੍ਰਤੀ ਕਿਲੋਗ੍ਰਾਮ ਉਤੇ ਆ ਗਈ। ਇਸ ਤੋਂ ਪਹਿਲਾਂ 12 ਫਰਵਰੀ ਨੂੰ ਇਸ ਦੀ ਕੀਮਤ 99500 ਰੁਪਏ ਸੀ।

ਵਾਰਾਣਸੀ ਸਰਾਫਾ ਸੰਘ ਦੇ ਪ੍ਰਧਾਨ ਸੰਤੋਸ਼ ਕੁਮਾਰ ਅਗਰਵਾਲ ਨੇ ਦੱਸਿਆ ਕਿ ਫਰਵਰੀ ਮਹੀਨੇ ‘ਚ ਸੋਨੇ ਦੀਆਂ ਕੀਮਤਾਂ ਨੇ ਹਰ ਰੋਜ਼ ਨਵਾਂ ਰਿਕਾਰਡ ਕਾਇਮ ਕੀਤਾ ਸੀ ਪਰ ਹੁਣ ਇਸ ਦੀਆਂ ਕੀਮਤਾਂ ਹੇਠਾਂ ਆ ਗਈਆਂ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ‘ਚ ਇਸ ਦੀ ਕੀਮਤ ‘ਚ ਕੁਝ ਉਤਰਾਅ-ਚੜ੍ਹਾਅ ਦੇਖਿਆ ਜਾ ਸਕਦਾ ਹੈ।

ਸੰਖੇਪ:- ਵਾਰਾਣਸੀ ਵਿੱਚ ਸੋਨੇ ਦੀ ਕੀਮਤ 720 ਰੁਪਏ ਘਟ ਕੇ 86,810 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ। 18 ਕੈਰੇਟ ਸੋਨਾ 65,090 ਰੁਪਏ ਅਤੇ ਚਾਂਦੀ 100 ਰੁਪਏ ਘਟ ਕੇ 99,400 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।