(ਪੰਜਾਬੀ ਖ਼ਬਰਨਾਮਾ)ਜ਼ੀਰਕਪੁਰ ਵਿਚ ਸੜਕ ਹਾਦਸੇ ਵਿਚ ਇਕ ਵਿਦਿਆਰਥਣ ਦੀ ਮੌਤ ਹੋ ਗਈ ਹੈ। 7ਵੀਂ ਦੀ ਇਹ ਵਿਦਿਆਰਥਣ ਆਪਣੀ ਮਾਂ ਨਾਲ ਸਕੂਲ ਜਾ ਰਹੀ, ਇਸ ਦੌਰਾਨ ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ਉਤੇ ਸਿੰਘਪੁਰਾ ਚੌਕ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ, ਜਦਕਿ ਉਸ ਦੀ ਮਾਂ ਦਾ ਬਚਾਅ ਹੋ ਗਿਆ।

ਮ੍ਰਿਤਕਾ ਦੀ ਪਛਾਣ 12 ਸਾਲਾ ਦੀ ਅਨਨਿਆ ਵਾਸੀ ਪ੍ਰੀਤ ਕਲੋਨੀ ਵਜੋਂ ਹੋਈ ਹੈ। ਅਨਨਿਆ ਨਗਲਾ ਰੋਡ ’ਤੇ ਨਿੱਜੀ ਸਕੂਲ ’ਚ ਪੜ੍ਹਦੀ ਸੀ। ਅੱਜ ਸਵੇਰ ਅੱਠ ਵਜੇ ਉਸ ਦੀ ਮਾਂ ਐਕਟੀਵਾ ਉਤੇ ਉਸ ਨੂੰ ਸਕੂਲ ਛੱਡਣ ਜਾ ਰਹੀ ਸੀ।

ਇਸ ਦੌਰਾਨ ਜਦ ਉਹ ਹਾਈਵੇਅ ਤੋਂ ਸਰਵਿਸ ਲਾਈਨ ਉਤੇ ਆਉਣ ਲੱਗੀ ਤਾਂ ਪਿੱਛੋਂ ਆ ਰਹੇ ਟਰੱਕ ਨੇ ਐਕਟੀਵਾ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਮਾਂ ਪੁਸ਼ਪਾ ਇਕ ਪਾਸੇ ਡਿੱਗ ਕੇ ਵਾਲ ਵਾਲ ਬਚ ਗਈ, ਜਦਕਿ ਅਨਨਿਆ ਟਰੱਕ ਦੇ ਪਿੱਛਲੇ ਟਾਇਰ ਹੇਠਾਂ ਆ ਗਈ। ਉਸ ਦੀ ਮੌਕੇ ’ਤੇ ਮੌਤ ਹੋ ਗਈ।  

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।