(ਪੰਜਾਬੀ ਖ਼ਬਰਨਾਮਾ):ਫਿਰੋਜ਼ਪੁਰ ਦੇ ਪਿੰਡ ਵਿਰਕ ਖੁਰਦ (ਕਰਕਾਂਦੀ) ਵਿਚ 10 ਸਾਲਾਂ ਦੇ ਬੱਚੇ ਵੱਲੋਂ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ।
ਮ੍ਰਿਤਕ ਬੱਚੇ ਦੀ ਪਛਾਣ ਕਰਨ ਵਾਸੀ ਪਿੰਡ ਅਰਾਈਆਂਵਾਲਾ ਵਜੋਂ ਹੋਈ ਹੈ। ਬੱਚੇ ਦਾ ਪਿਤਾ ਮੱਧ ਪ੍ਰਦੇਸ਼ ਵਿੱਚ ਰਹਿੰਦਾ ਹੈ ਅਤੇ ਬੱਚਾ ਆਪਣੀ ਮਾਤਾ ਨਾਲ ਪਿੰਡ ਅਰਾਈਆਂਵਾਲਾ ਵਿਖੇ ਰਹਿ ਰਿਹਾ ਸੀ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਡੀਐਸਪੀ ਅਤੁਲ ਸੋਨੀ ਨੇ ਦੱਸਿਆ ਕਿ ਕਰਨ ਪਿੰਡ ਅਰਾਈਆਂ ਵਾਲਾ ਦਾ ਰਹਿਣ ਵਾਲਾ ਸੀ।
ਕਰਨ ਦੇ ਕੋਲੋਂ ਮੋਬਾਇਲ ਟੁੱਟ ਗਿਆ ਸੀ ਜਿਸ ਦੇ ਡਰ ਵਜੋਂ ਕਰਨ ਨੇ ਬਾਹਰ ਖੇਤਾਂ ਵਿੱਚ ਜਾ ਕੇ ਇੱਕ ਪਾਈਪ ਨਾਲ ਲਟਕ ਕੇ ਫਾਹਾ ਲੈ ਲਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।