ਸ੍ਰੀ ਅਨੰਦਪੁਰ ਸਾਹਿਬ 03 ਮਈ (ਪੰਜਾਬੀ ਖ਼ਬਰਨਾਮਾ):ਪੰਜਾਬ ਸਕੂਲ ਸਿੱਖਿਆ ਬੋਰਡ ਵਲੋ ਬਾਰਵੀ ਜਮਾਤ ਦੇ ਐਲਾਨੇ ਗਏ ਨਤੀਜੇ ਵਿੱਚ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ। ਜਿਸ ਵਿੱਚ ਬਾਰਵੀ ਜਮਾਤ ਦੇ ਵਿਦਿਆਰਥੀਆਂ ਨੇ ਮੱਲਾ ਮਾਰੀਆਂ ਅਤੇ ਸਕੂਲ ਦੇ 5 ਵਿਦਿਆਰਥੀਆ ਨੇ 90% ਤੋ ਵੱਧ ਅੰਕ ਲੈ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਜਿਸ ਵਿੱਚ ਸਾਇੰਸ ਸਟਰੀਮ ਦੇ ਵਿਦਿਆਰਥੀ ਨਿਖਿਲ ਸੈਣੀ ਨੇ ਨੇ 473/500 ਅੰਕ ਲੈ ਕੇ ਸਕੂਲ ਪੱਧਰ ਤੇ ਪਹਿਲਾ ਸਥਾਨ,ਰਾਹੁਲ ਨੇ 466/500 ਅੰਕ ਲੈ ਕੇ ਦੂਜਾ ਸਥਾਨ, ਪੁਨੀਤ ਕੁਮਾਰ ਨੇ 453/500 ਅੰਕ ਲੈ ਕੇ ਤੀਜਾ ਸਥਾਨ ਸਥਾਨ ਪ੍ਰਾਪਤ ਕੀਤਾ।ਇਸੇ ਤਰਾਂ ਕਾਮਰਸ ਸਟਰੀਮ ਵਿੱਚੋ ਯੋਗੇਸ਼ ਕੁਮਾਰ ਨੇ 441/500 ਲੈ ਕੇ ਪਹਿਲਾ ਸਥਾਨ , ਪਿ੍ਰੰਸ ਨੇ 412/500 ਅੰਕ ਲੈ ਕੇ ਦੂਜਾ ਸਥਾਨ ਅਤੇ ਗੁਰਸੇਵਕ ਸਿੰਘ ਨੇ 409/500 ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ । ਇਸੇ ਤਰਾਂ ਆਰਟਸ ਸਟਰੀਮ ਵਿੱਚ ਮਨਕਰਨਦੀਪ ਕੌਰ ਨੇ 464/500 ਅੰਕ ਲੈ ਕੇ ਪਹਿਲਾ ਸਥਾਨ , ਜਨਾਰਧਨ ਰਾਣਾ ਨੇ 458/500 ਅੰਕ ਲੈ ਕੇ ਦੂਜਾ ਸਥਾਨ ਅਤੇ ਸੁਖਮਨਪ੍ਰੀਤ ਸਿੰਘ ਨੇ 438/500 ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ । ਇਸ ਤੋ ਇਲਾਵਾ 80-90% ਵਿੱਚ 23 ਵਿਦਿਆਰਥੀ ਅਤੇ 70-80% ਵਿੱਚ 52 ਵਿਦਿਆਰਥੀ ਅਤੇ 60-70% ਵਿੱਚ 37 ਵਿਦਿਆਰਥੀ ਪਾਸ ਹੋਏ। ਸਕੂਲ ਦਾ ਨਤੀਜਾ 100% ਅਤੇ ਸ਼ਾਨਦਾਰ ਰਿਹਾ। ਜਿਕਰਯੋਗ ਹੈ ਕਿ ਆਦਰਸ਼ ਸਕੂਲ ਪੂਰੀ ਤਰਾਂ ਨਾਲ ਅੰਗਰੇਜੀ ਮੀਡੀਅਮ ਸਕੂਲ ਹੈ ।

 ਪ੍ਰਿੰਸੀਪਲ ਅਵਤਾਰ ਸਿੰਘ ਦੜੋਲੀ ਨੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।ਉਹਨਾਂ ਨੇ ਕਿਹਾ ਕਿ ਇਸ ਵਧੀਆ ਨਤੀਜੇ ਦਾ ਸਿਹਰਾ ਸਮੁੱਚੇ ਸਟਾਫ ਨੂੰ ਜਾਂਦਾ ਹੈ। ਇਸ ਮੌਕੇ ਲੈਕ.ਚਰਨਜੀਤ ਸਿੰਘ, ਬਲਕਾਰ ਸਿੰਘ, ਮਨਿੰਦਰ ਕੌਰ,  ਬਲਜੀਤ ਕੌਰ , ਗੁਰਚਰਨ ਸਿੰਘ ,ਮੁਕੇਸ਼ ਕੁਮਾਰ, ਤਪਿੰਦਰ ਕੌਰ,ਅਜਵਿੰਦਰ ਕੌਰ,ਕਮਲਜੀਤ ਕੌਰ, ਸੁਰਿੰਦਰਪਾਲ ਸਿੰਘ, ਕਮਲਪ੍ਰੀਤ ਸਿੰਘ, ਹਰਸਿਮਰਨ ਸਿੰਘ, ਸ਼ੁਸ਼ੀਲ ਕੁਮਾਰ, ਗੁਰਨੈਬ ਸੈਣੀ, ਗੁਰਪ੍ਰੀਤ ਸਿੰਘ, ਪਿੰਕੀ ਰਾਣੀ, ਸੁਖਵਿੰਦਰ ਕੌਰ, ਰਾਜਵੀਰ ਕੌਰ, ਤੇਜਵੰਤ ਕੌਰ, ਲਖਵੀਰ ਕੌਰ, ਨਿਰਮਲ ਕੌਰ, ਚਰਨਜੀਤ ਕੌਰ, ਕੁਲਜਿੰਦਰ ਕੌਰ, ਦਵਿੰਦਰ ਕੌਰ, ਪ੍ਰਦੀਪ ਕੌਰ,  ਦੀਪ ਸ਼ਿਖਾ ਸੈਣੀ,ਰੀਨਾ ਰਾਣੀ ਨਿਰਮਲ ਸਿੰਘ, ਗੁਰਮੇਲ ਸਿੰਘ ਆਦਿ ਹਾਜ਼ਰ ਸਨ ।


Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।