(ਪੰਜਾਬੀ ਖ਼ਬਰਨਾਮਾ):ਸ੍ਰੀ ਅਨੰਦਪੁਰ ਸਾਹਿਬ 02 ਮਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਜਮਾਤ ਦੇ ਐਲਾਨੇ ਗਏ ਨਤੀਜੇ ਵਿੱਚ ਸਰਕਾਰੀ ਕੰਨਿਆ ਸੀਨੀ.ਸੈਕੰ.ਸਕੂਲ ਸ਼੍ਰੀ ਅਨੰਦਪੁਰ ਸਾਹਿਬ ਦਾ ਨਤੀਜਾ ਸ਼ਾਨਦਾਰ ਰਿਹਾ। ਪ੍ਰਿੰ.ਨੀਰਜ ਕੁਮਾਰ ਵਰਮਾ ਨੇ ਕਿਹਾ ਕਿ ਇਹ ਵਿਦਿਆਰਥਣਾਂ ਦੀ ਮਿਹਨਤ ਦਾ ਨਤੀਜਾ ਹੈ ਉਹਨਾ ਨੇ ਵਿਦਿਆਰਥਣਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ। ਵਿਦਿਆਰਥੀਆਂ ਦੇ ਮਾਪਿਆਂ ਨੇ ਕਿਹਾ ਕਿ ਸਕੂਲ ਦੇ ਮਿਹਨਤੀ ਸਟਾਫ ਵੱਲੋਂ ਵਿਦਿਆਰਥੀਆਂ ਨੂੰ ਕੜੀ ਮਿਹਨਤ ਕਰਵਾ ਕੇ ਉਹਨਾਂ ਨੂੰ ਇਸ ਮੁਕਾਮ ਤੇ ਪਹੁੰਚਾਇਆ ਹੈ।ਪ੍ਰਿੰਸੀਪਲ ਨੀਰਜ ਕੁਮਾਰ ਵਰਮਾ ਨੇ ਦੱਸਿਆ ਕਿ ਸਾਇੰਸ ਵਿਸ਼ੇ ਵਿੱਚ ਪੰਜ ਵਿਦਿਆਰਥਣਾਂ ਅਤੇ ਸਮਾਜਿਕ ਵਿਸ਼ੇ ਵਿੱਚ ਇੱਕ ਵਿਦਿਆਰਥਨ ਨੇ 100 ਵਿੱਚੋਂ 100 ਅੰਕ ਪ੍ਰਾਪਤ ਕੀਤੇ ਹਨ।
ਉਨਾਂ ਦੱਸਿਆ ਕਿ ਰਾਧਿਕਾ ਸ਼ਰਮਾ ਨੇ 576/600 ਅੰਕ ਲੈ ਕੇ ਸਕੂਲ ਪੱਧਰ ਤੇ ਪਹਿਲਾ ਸਥਾਨ, ਰੇਮਨਪ੍ਰੀਤ ਨੇ 573/600 ਅੰਕ ਲੈ ਕੇ ਦੂਜਾ ਸਥਾਨ, ਸਹਜਲੀਨ ਕੌਰ ਅਤੇ ਸਿਮਰ ਨੇ 569/600 ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ 12 ਵਿਦਿਆਰਥਣਾਂ ਨੇ 90% ਤੋਂ ਉੱਪਰ ਅੰਕ ਹਾਸਲ ਕੀਤੇ ਅਤੇ 28 ਵਿਦਿਆਰਥਣਾਂ ਦੇ ਅੰਕ 80% ਤੋਂ ਉੱਪਰ ਆਏ। ਇਸ ਮੌਕੇ ਸੁਨੀਤਾ ਧਰਮਾਣੀ, ਗੁਰਪ੍ਰੀਤ ਕੌਰ, ਬਲਜੀਤ ਕੌਰ, ਕਵਿਤਾ ਬੇਦੀ, ਦਲਜੀਤ ਕੌਰ, ਪੂਜਾ ਰਾਣੀ, ਧਨਰਾਜ ਸਿੰਘ, ਗੁਰਦੀਪ ਕੌਰ, ਸੀਮਾ ਰਾਣੀ, ਪੁਨੀਤਾ ਸ਼ਰਮਾ, ਸੁਖਜੀਤ ਕੌਰ, ਜਸਵਿੰਦਰ ਕੌਰ, ਅਸ਼ੋਕ ਕੁਮਾਰ, ਰੇਨੂ ਬਾਲਾ, ਪੁਸ਼ਪਾ ਦੇਵੀ ਹਾਜ਼ਰ ਸਨ।