(ਪੰਜਾਬੀ ਖ਼ਬਰਨਾਮਾ) :ਪੰਜਾਬ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਭਖਿਆ ਹੋਇਆ ਹੈ। ਇਸ ਦੌਰਾਨ ਸਾਰੀਆਂ ਸਿਆਸੀ ਧਿਰਾਂ ਚੋਣ ਪ੍ਰਚਾਰ ਵਿਚ ਜੁਟੀਆਂ ਹੋਈਆਂ ਹਨ। ਪਿੰਡਾਂ ਵਿਚ ਸਿਆਸੀ ਆਗੂਆਂ ਨੂੰ ਤਿੱਖੇ ਸਵਾਲ ਵੀ ਪੁੱਛੇ ਜਾ ਰਹੇ ਹਨ।

ਇਸ ਦੌਰਾਨ ਚੋਣ ਪ੍ਰਚਾਰ ਕਰ ਰਹੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁਡੀਆਂ ਅੱਗੇ ਇਕ ਮਹਿਲਾ ਅਜੀਬ ਮੰਗ ਲੈ ਕੇ ਆਣ ਖੜ੍ਹੀ। ਦਰਅਸਲ, ਮਹਿਲਾ ਨੇ ਮੰਤਰੀ ਤੋਂ ਆਪਣੇ ਪੁੱਤ ਲਈ ਅਫੀਮ ਦੀ ਮੰਗ ਕੀਤੀ। ਉਸ ਨੇ ਅਫੀਮ ਦੀ ਖੇਤੀ ਦੀ ਮੰਗ ਵੀ ਰੱਖੀ। ਮਹਿਲਾ ਦਾ ਕਹਿਣਾ ਹੈ ਉਸ ਦਾ ਪੁੱਤ ਸ਼ਰਾਬ ਪੀਂਦਾ ਹੈ। ਅਫੀਮ ਨਾਲ ਇਨ੍ਹਾਂ ਨਸ਼ਿਆਂ ਤੋਂ ਖਹਿੜਾ ਛੁੱਟ ਸਕਦਾ ਹੈ।

ਉਸ ਨੇ ਕਿਹਾ ਕਿ ਅਫੀਮ ਭੁੱਕੀ ਦੀ ਖੇਤੀ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਹਾਲਾਂਕਿ ਮੰਤਰੀ ਨੇ ਆਖਿਆ ਕਿ ਉਹ ਅਫੀਮ ਕਿਥੋਂ ਲਿਆ ਕੇ ਦੇਵੇ। ਉਸ ਨੂੰ 10 ਦਿਨ ਘਰੇ ਬਿਠਾਓ, ਆਪਣੇ ਆਪ ਨਸ਼ਾ ਛੱਡ ਦੇਵੇਗਾ। ਮਹਿਲਾ ਨੇ ਕਿਹਾ ਕਿ ਉਹ ਹੀ ਘਰ ਵਿਚ ਕਮਾਉਣ ਵਾਲਾ ਹੈ, ਫਿਰ ਘਰ ਕਿਵੇਂ ਚੱਲੇਗੇ। ਇਸ ਦੌਰਾਨ ਤਿੱਖੇ ਸਵਾਲ-ਜਵਾਬ ਹੋਏ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।