Goldy Brar Murder(ਪੰਜਾਬੀ ਖ਼ਬਰਨਾਮਾ):- ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ (Goldy Brar) ਦੀ ਮੌਤ ਦੀ ਖਬਰ ਆ ਰਹੀ ਹੈ। ਗੋਲਡੀ ਬਰਾੜ ਗੈਂਗ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਸੂਤਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਅਣਪਛਾਤਿਆਂ ਵੱਲੋਂ ਕੀਤੀ ਗਈ ਗੋਲੀਬਾਰੀ (gangster Goldy Brar death) ਵਿਚ 2 ਲੋਕ ਮਾਰੇ ਗਏ ਹਨ।

ਇਨ੍ਹਾਂ ਵਿਚੋਂ ਇਕ ਗੋਲਡੀ ਬਰਾੜ ਦੱਸਿਆ ਜਾ ਰਿਹਾ ਹੈ। ਹਾਲਾਂਕਿ ਇਸ ਦੀ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ।  ਦੱਸ ਦਈਏ ਕਿ ਅਮਰੀਕਾ ਦੀ ਨਿਊਜ਼ ਵੈਬਸਾਈਟ ਅਨੁਸਾਰ ਫਰਿਜ਼ਨੋ ਪੁਲਿਸ ਲੈਫਟੀਨੈਂਟ ਲੈਸਲੀ ਵਿਲੀਅਮਜ਼ ਨੇ ਦੱਸਿਆ ਕਿ ਕੇਂਦਰੀ ਫਰਿਜ਼ਨੋ ਵਿੱਚ ਗੋਲੀ ਲੱਗਣ ਤੋਂ ਬਾਅਦ ਮੰਗਲਵਾਰ ਸ਼ਾਮ ਨੂੰ ਦੋ ਵਿਅਕਤੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਇਹ ਗੋਲੀਬਾਰੀ ਫੇਅਰਮੌਂਟ ਅਤੇ ਹੋਲਟ ਐਵੇਨਿਊਜ਼ ‘ਤੇ ਸ਼ਾਮ 5:25 ਵਜੇ ਗਲੀ ਵਿੱਚ ਹੋਈ। ਜਦੋਂ ਇਨ੍ਹਾਂ ਦੋਵਾਂ ‘ਤੇ ਗੋਲੀਬਾਰੀ ਹੋਈ ਤਾਂ ਪੀੜਤ ਗਲੀ ਵਿੱਚ ਖੜ੍ਹੇ ਸਨ। ਪਰ ਪੁਲਿਸ ਵੱਲੋਂ ਹਮਲੇ ਦਾ ਸ਼ਿਕਾਰ ਹੋਏ ਦੋਵਾਂ ਨੌਜਵਾਨਾਂ ਦੀ ਪਛਾਣ ਨਹੀਂ ਦੱਸੀ ਗਈ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।