(ਪੰਜਾਬੀ ਖ਼ਬਰਨਾਮਾ):ਫ਼ਿਲਮ ਚਮਕੀਲਾ ਹਰ ਪਾਸੇ ਛਾਈ ਹੋਈ ਹੈ। ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਦੀ ਫਿਲਮ ‘ਅਮਰ ਸਿੰਘ ਚਮਕੀਲਾ’ ਨੂੰ ਲੋਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ। ਇਸ ਵਿੱਚ ਦਿਲਜੀਤ ਦੋਸਾਂਝ ਨੇ ਅਮਰ ਸਿੰਘ ਚਮਕੀਲਾ ਦਾ ਕਿਰਦਾਰ ਨਿਭਾਇਆ ਹੈ। ਜਦਕਿ ਪਰਿਣੀਤੀ ਚੋਪੜਾ ਅਮਰਜੋਤ ਕੌਰ ਦੇ ਰੋਲ ‘ਚ ਨਜ਼ਰ ਆਈ। ਦੋਸਾਂਝਵਾਲਾ ਨੇ ਆਪਣੀ ਐਕਟਿੰਗ ਨਾਲ ਚਮਕੀਲੇ ਦਾ ਚਮਕਾਇਆ ਅਤੇ ਕਲਾਕਾਰ ਨੂੰ ਲੋਕਾਂ ਵਲੋਂ ਕਾਫੀ ਪਿਆਰ ਮਿਲਿਆ।
‘ਚਮਕੀਲਾ’ ਨੂੰ ਦੇਖਣ ਤੋਂ ਬਾਅਦ ਲੋਕਾਂ ‘ਚ ਅਮਰ ਸਿੰਘ ਨੂੰ ਜਾਣਨ ਦਾ ਕ੍ਰੇਜ਼ ਵਧ ਗਿਆ ਹੈ। ਲੋਕ ਜਾਣਨਾ ਚਾਹੁੰਦੇ ਹਨ ਕਿ ਲੁਧਿਆਣਾ ਦੇ ਇੱਕ ਛੋਟੇ ਜਿਹੇ ਪਿੰਡ ਦਾ ਵਿਅਕਤੀ ‘ਪੰਜਾਬ ਦਾ ਐਲਵਿਸ’ ਕਿਵੇਂ ਬਣਿਆ। ਮਰਹੂਮ ਅਮਰ ਸਿੰਘ ਚਮਕੀਲਾ ਨੂੰ ਸੰਗੀਤ ਵਿੱਚ ਵੱਡਾ ਨਾਂ ਬਣਾਉਣ ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਸੁਰਿੰਦਰ ਛਿੰਦਾ ਦਾ ਵੱਡਾ ਹੱਥ ਸੀ। ਉਨ੍ਹਾਂ ਨੂੰ ਚਮਕੀਲੇ ਦਾ ਗੁਰੂ ਵੀ ਮੰਨਿਆ ਜਾਂਦਾ ਸੀ।
ਚਮਿਕਲਾ ਫ਼ਿਲਮ ਰਿਲੀਜ਼ ਹੋਣ ਤੋਂ ਬਾਅਦ ਸੁਰਿੰਦਰ ਛਿੰਦਾ ਦਾ ਇੱਕ ਇੰਟਰਵਿਊ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਹ ਚਮਕੀਲਾ ਬਾਰੇ ਦੱਸਦੇ ਨਜ਼ਰ ਆ ਰਹੇ ਹਨ। netneuz ਪੈਜ ਵਲੋਂ ਇਹ ਵੀਡੀਓ ਇੰਟਾਗ੍ਰਾਮ ‘ਤੇ ਸ਼ੇਅਰ ਕੀਤੀ ਗਈ ਹੈ। ਇਕ ਚੀਜ਼ ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਉਹ ਸੀ ਗਾਇਕ ਸ਼ੈਰੀ ਮਾਨ ਦਾ ਕਮੈਂਟ। ਦਰਅਸਲ ਇਸ ਵੀਡੀਓ ‘ਚ ਉਨ੍ਹਾਂ ਨੇ ਕਮੈਂਟ ‘ਚ ਇਤਰਾਜ਼ਯੋਗ ਟਿੱਪਣੀ ਕੀਤੀ ਹੈ ਅਤੇ ਇਸਦੇ ਨਾਲ ਹੀ ਉਨ੍ਹਾਂ ਨੂੰ ਝੂਠਾ ਦੱਸਿਆ ਹੈ।