(ਪੰਜਾਬੀ ਖ਼ਬਰਨਾਮਾ):ਕੁਝ ਦਿਨ ਪਹਿਲਾਂ ਪਟਿਆਲਾ ‘ਚ ਕੇਕ ਖਾਣ ਨਾਲ ਇੱਕ 7 ਸਾਲਾ ਬੱਚੀ ਦੀ ਮੌਤ ਦਾ ਮਾਮਲਾ ਅਜੇ ਖਤਮ ਨਹੀਂ ਸੀ ਹੋਇਆ ਕਿ ਹੁਣ ਮਿਆਦ ਪੁੱਗ ਹੋ ਚੁੱਕੀ ਚਾਕਲੇਟ ਖਾਣ ਨਾਲ ਇੱਕ ਡੇਢ ਸਾਲਾ ਬੱਚੀ ਦੀ ਗੰਭੀਰ ਰੂਪ ‘ਚ ਸਹਿਤ ਵਿਗੜਨ ਦੀ ਖ਼ਬਰ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਲੁਧਿਆਣਾ ‘ਚ ਰਹਿਣ ਵਾਲੀ ਇਸ ਮਾਸੂਮ ਬੱਚੀ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਇਹ ਲੜਕੀ ਲੁਧਿਆਣਾ ਤੋਂ ਉਨ੍ਹਾਂ ਦੇ ਘਰ ਰਿਸ਼ਤੇਦਾਰੀ ‘ਚ ਆਈ ਸੀ।

ਬੱਚੀ ਨੂੰ ਤੋਹਫੇ ਵਜੋਂ ਚਾਕਲੇਟ, ਚਿਪਸ, ਜੂਸ ਆਦਿ ਵਾਲਾ ਗਿਫਟ ਪੈਕ ਦਿੱਤਾ ਗਿਆ ਸੀ। ਬੁੱਧਵਾਰ ਨੂੰ ਲੜਕੀ ਪਟਿਆਲਾ ਤੋਂ ਲੁਧਿਆਣਾ ਗਈ ਸੀ। ਵੀਰਵਾਰ ਨੂੰ ਉਸ ਨੇ ਲੁਧਿਆਣਾ ‘ਚ ਗਿਫਟ ਪੈਕ ਖੋਲ੍ਹ ਕੇ ਚਾਕਲੇਟ ਖਾਧੀ ਸੀ। ਜਿਸ ਤੋਂ ਬਾਅਦ ਬੱਚੀ ਬਿਮਾਰ ਹੋ ਗਈ ਅਤੇ ਹੁਣ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।