ਬਿਜ਼ਨਸ ਡੈਸਕ, ਨਵੀਂ ਦਿੱਲੀ : ਭਾਰਤ ਦੇ ਸਭ ਤੋਂ ਵੱਡੇ ਜਨਤਕ ਬੈਂਕ ਸਟੇਟ ਬੈਂਕ ਆਫ ਇੰਡੀਆ ਨੇ ਆਪਣੇ ਗਾਹਕਾਂ ਨੂੰ ਖੁਸ਼ਖਬਰੀ ਦਿੱਤੀ ਹੈ। ਦਰਅਸਲ ਬੈਂਕ ਆਪਣੇ ਗਾਹਕਾਂ ਲਈ ਬਹੁਤ ਸਾਰੀਆਂ ਸਪੈਸ਼ਲ ਐੱਫਡੀ (SBI Special FD Scheme) ਚਲਾ ਰਿਹਾ ਹੈ। ਇਨ੍ਹਾਂ FD ਸਕੀਮਾਂ ‘ਚ SBI Wecare ਸਪੈਸ਼ਲ FD (SBI Wecare FD Scheme) ਤੇ SBI ਅੰਮ੍ਰਿਤ ਕਲਸ਼ ਸਕੀਮ ਵੀ ਸ਼ਾਮਲ ਹੈ।

ਬੈਂਕ ਨੇ ਅੱਜ ਇਨ੍ਹਾਂ FD ‘ਚ ਨਿਵੇਸ਼ ਕਰਨ ਦੀ ਮਿਆਦ ਵਧਾ ਦਿੱਤੀ ਹੈ। ਹੁਣ ਨਿਵੇਸ਼ਕ 30 ਸਤੰਬਰ 2024 ਤਕ ਨਿਵੇਸ਼ ਕਰ ਸਕਦੇ ਹਨ। ਇਸ ਦਾ ਮਤਲਬ ਹੈ ਕਿ ਨਿਵੇਸ਼ਕਾਂ ਨੂੰ ਇਸ ਸਕੀਮ ਵਿੱਚ 30 ਸਤੰਬਰ ਤਕ ਜ਼ਿਆਦਾ ਵਿਆਜ ਮਿਲੇਗਾ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।