ਸ਼੍ਰੀ ਅਨੰਦਪੁਰ ਸਾਹਿਬ 24 ਮਾਰਚ (ਪੰਜਾਬੀ ਖ਼ਬਰਨਾਮਾ ):ਡਾ.ਪ੍ਰੀਤੀ ਯਾਦਵ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਹੋਲਾ ਮਹੱਲਾ ਦੌਰਾਨ ਸ਼ਰਧਾਲੂਆਂ/ਸੰਗਤਾਂ ਦੀ ਸਹੂਲਤ ਲਈ ਹਰ ਵਿਭਾਗ ਨੂੰ ਢੁਕਵੇ ਪ੍ਰਬੰਧ ਕਰਨ ਦੇ ਜਾਰੀ ਕੀਤੇ ਨਿਰਦੇਸ਼ਾ ਤਹਿਤ ਨਗਰ ਕੋਂਸਲਾਂ ਦੇ ਕਰਮਚਾਰੀ ਲਗਾਤਾਰ ਮੇਲਾ ਖੇਤਰ ਵਿਚ ਲਗਾਏ ਲੰਗਰਾਂ ਵਿੱਚੋ ਗਿੱਲਾ ਤੇ ਸੁੱਕਾ ਕੂੜਾ ਵੱਖੋ ਵੱਖਰਾ ਇਕੱਠਾ ਕਰਕੇ ਉਸ ਦਾ ਬਣਾਏ ਪਿੱਟ ਵਿੱਚ ਪ੍ਰਬੰਧਨ ਕਰ ਰਹੇ ਹਨ।
ਪੂਜਾ ਸਿਆਲ ਗਰੇਵਾਲ ਵਧੀਕ ਡਿਪਟੀ ਕਮਿਸ਼ਨਰ (ਯੂ.ਡੀ) ਕਮ ਨੌਡਲ ਅਫਸਰ ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਨੇ ਦੱਸਿਆ ਕਿ ਜਿਲ੍ਹੇ ਦੀਆਂ ਸਮੂਹ ਨਗਰ ਕੋਸਲਾਂ ਵੱਲੋਂ ਸਫਾਈ ਕਰਮਚਾਰੀ ਹੋਲਾ ਮਹੱਲਾ ਦੌਰਾਨ ਵਿਸੇਸ ਡਿਊਟੀ ਉਤੇ ਤੈਨਾਂਤ ਹਨ। ਨਗਰ ਕੋਂਸਲ ਵੱਲੋਂ ਰਾਤ ਸਮੇਂ ਸ਼ਹਿਰ ਵਿਚ ਦਵਾਈ ਦਾ ਛਿੜਕਾਓ ਤੇ ਫੋਗਿੰਗ ਕਰਵਾਈ ਜਾ ਰਹੀ ਹੈ। ਪਾਣੀ ਦਾ ਛਿੜਕਾਓ ਕਰਵਾ ਕੇ ਮੇਲਾ ਖੇਤਰ ਦਾ ਵਾਤਾਵਰਣ ਸਾਫ ਸੁਥਰਾ ਰੱਖਿਆ ਜਾ ਰਿਹਾ ਹੈ। ਨਗਰ ਦੇ ਬਜ਼ਾਰਾ ਗਲੀਆਂ, ਮੁੱਖ ਮਾਰਗਾਂ ਤੇ ਸੰਪਰਕ ਮਾਰਗਾਂ ਦੀ ਨਿਰੰਤਰ ਸਫਾਈ ਕਰਵਾਈ ਜਾ ਰਹੀ ਹੈ। ਕੂੜੇ ਦਾ ਢੁਕਵਾ ਪ੍ਰਬੰਧਨ ਕਰਨ ਦੇ ਨਾਲ ਨਾਲ ਦੁਕਾਨਾ ਦੇ ਬਾਹਰ ਲਗਾਈਆਂ ਰੇਹੜੀ, ਫੜੀਆਂ ਤੇ ਆਰਜੀ ਨਜਾਇਜ ਕਬਜੇ ਹਟਵਾਏ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਨਗਰ ਕੋਂਸਲ ਵੱਲੋਂ ਸਫਾਈ ਅਭਿਆਨ ਪਿਛਲੇ ਇੱਕ ਮਹੀਨੇ ਤੋ ਜਾਰੀ ਹੈ, ਉਨ੍ਹਾਂ ਨੇ ਕਿਹਾ ਕਿ ਗੁਰੂ ਨਗਰੀ ਦੇ ਰੱਖ ਰਖਾਓ ਤੇ ਸਵੱਛਤਾ ਨੂੰ ਤਰਜੀਹ ਦਿੱਤੀ ਗਈ ਹੈ। ਸਟਰੀਟ ਲਾਈਟਾ ਨੂੰ 100 ਪ੍ਰਤੀਸ਼ਤ ਚਾਲੂ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਨਾਲ ਸਮੁੱਚਾ ਮੇਲਾ ਖੇਤਰ ਪਹਿਲਾ ਨਾਲੋ ਵਧੇਰੇ ਸਾਫ ਸੁਥਰਾ ਨਜ਼ਰ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹੋਲਾ ਮਹੱਲਾ ਉਪਰੰਤ ਵੀ ਇਹ ਮੁਹਿੰਮ ਜਾਰੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਕਾਰਜ ਸਾਧਕ ਅਫਸਰ ਨਗਰ ਕੋਂਸਲ ਸ੍ਰੀ ਅਨੰਦਪੁਰ ਸਾਹਿਬ ਹਰਬਖਸ਼ ਸਿੰਘ ਅਤੇ ਨੰਗਲ ਰਵਿੰਦਰ ਪੂਰੀ ਮਿਹਨਤ ਇਸ ਮੁਹਿੰਮ ਦੀ ਨਿਗਰਾਨੀ ਕਰ ਰਹੇ ਹਨ, ਉਨ੍ਹਾਂ ਦੇ ਸਟਾਫ ਮੈਂਬਰ ਸੈਨੇਟਰੀ ਇੰਸਪੈਕਟਰ ਤੇ ਸਫਾਈ ਸੇਵਾਦਾਰ ਸੇਵਾ ਦੀ ਭਾਵਨਾ ਨਾਲ ਜੁਟੇ ਹੋਏ ਹਨ।
ਜਿਕਰਯੋਗ ਹੈ ਕਿ ਖਾਲਸਾਈ ਸ਼ਾਨੋ ਸ਼ੌਕਤ ਦਾ ਪ੍ਰਤੀਕ ਹੋਲਾ ਮਹੱਲਾ ਕੌਮੀ ਤਿਉਹਾਰ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਡਾ.ਪ੍ਰੀਤੀ ਯਾਦਵ ਆਈ.ਏ.ਐਸ ਡਿਪਟੀ ਕਮਿਸ਼ਨਰ ਰੂਪਨਗਰ ਦੇ ਦਿਸ਼ਾ ਨਿਰਦੇਸ਼ ਹੇਠ ਪੂਜਾ ਸਿਆਲ ਗਰੇਵਾਲ ਵਧੀਕ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਰਾਜਪਾਲ ਸਿੰਘ ਸੇਖੋ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਅਨੰਦਪੁਰ ਸਾਹਿਬ ਦੀ ਨਿਗਰਾਨੀ ਹੇਠ ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੇ ਯਤਨਾ ਨਾਲ ਹਰਬਖਸ਼ ਸਿੰਘ ਕਾਰਜ ਸਾਧਕ ਅਫਸਰ ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਮੁਕੇਸ਼ ਸ਼ਰਮਾ ਸੈਨਟਰੀ ਸੁਪਰਡੈਂਟ , ਮਦਨ ਲਾਲ ਸੈਂਨਟਰੀ ਇੰਸਪੈਕਟਰ, ਮਨਦੀਪ ਸਿੰਘ ਪ੍ਰੋਗਰਾਮ ਕੋਆਰਡੀਨੇਟਰ, ਪੂਨਮ ਸੀ.ਐਫ, ਮਨਜੀਤ ਸਿੰਘ ਸੀਐਫ ਐਨਐਸਐਸ ਵਲੰਟੀਅਰ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਸਦਕਾ ਹੋਲਾ ਮਹੱਲਾ ਸ਼੍ਰੀ ਅਨੰਦਪੁਰ ਸਾਹਿਬ ਨੂੰ ਮੁੱਖ ਰੱਖਦੇ ਹੋਏ ਬਾਜ਼ਾਰਾਂ ਦੇ ਦੁਕਾਨਦਾਰਾਂ ਅਤੇ ਰੇੜੀ ਫੜੀ ਤੇ ਖੋਖੇ ਵਾਲਿਆਂ ਨਾਲ ਤਾਲਮੇਲ ਕਰਕੇ ਉਨ੍ਹਾਂ ਤੋ ਸਹਿਯੋਗ ਮੰਗਿਆ ਹੈ। ਇਸ ਵਾਰ ਡਿਪਟੀ ਕਮਿਸ਼ਨਰ ਵੱਲੋਂ ਹੋਲਾ ਮਹੱਲਾ 2024 ਪਲਾਸਟਿਕ ਅਤੇ ਕੂੜਾ ਕਰਕਟ ਮੁਕਤ ਮਨਾਇਆ ਜਾ ਰਿਹਾ ਹੈ। ਪ੍ਰਸਾਸ਼ਨ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਹੋਲਾ ਮਹੱਲਾ ਦੌਰਾਨ ਸਵੱਛਤਾ ਅਪਨਾਉਦੇ ਹੋਏ ਪਲਾਸਟਿਕ, ਥਰਮੋਕੋਲ, ਸਿੰਗਲ ਯੂਜ ਪਲਾਸਟਿਕ ਦੇ ਗਲਾਸਾਂ ਦੀ ਵਰਤੋ ਨਾਂ ਕੀਤੀ ਜਾਵੇ। ਪ੍ਰਬੰਧਥਾਂ ਵੱਲੋਂ ਲੰਗਰ ਕਮੇਟੀਆਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਗਿੱਲਾ ਕੂੜਾ (ਫਲ ,ਸਬਜ਼ੀਆਂ ਦੇ ਛਿਲਕ ਬਚਿਆ ਹੋਇਆ ਖਾਣਾ/ ਚਾਹ ਪੱਤੀ ਆਦਿ) ਨੂੰ ਅਲੱਗ ਤੋਂ ਡਰੱਮ ਵਿੱਚ ਰੱਖਿਆ ਜਾਵੇ ਤਾਂ ਜੋ ਇਸ ਤੋ ਕੰਪੋਸਟ ਖਾਦ ਬਣਾਈ ਜਾ ਸਕੇ ਅਤੇ ਸੁੱਕਾ ਕੂੜਾ (ਪਲਾਸਟਿਕ ਪੈਕਜਿੰਗ ਬੋਤਲ ਆਦਿ) ਨੂੰ ਅਲੱਗ ਤੋਂ ਬੋਰੇ ਵਿੱਚ ਰੱਖਿਆ ਜਾਵੇ ਅਤੇ ਮੇਲਾ ਖੇਤਰ ਵਿੱਚ ਆਲੇ ਦੁਆਲੇ ਦੀ ਸਾਫ ਸਫਾਈ ਰੱਖੀ ਜਾਵੇ, ਕੂੜੇ ਨੂੰ ਅੱਗ ਨਾ ਲਗਾਈ ਜਾਵੇ, ਪਾਣੀ ਦੀ ਦੁਰਵਰਤੋਂ ਨਾ ਕੀਤੀ ਜਾਵੇ, ਹੋਲੇ ਮਹੱਲੇ ਨੂੰ ਪਲਾਸਟਿਕ ਅਤੇ ਕੂੜਾ ਮੁਕਤ ਕਰਨ ਲਈ ਸਹਿਯੋਗ ਦਿੱਤਾ ਜਾਵੇ। ਨਗਰ ਕੋਂਸਲ ਵੱਲੋਂ ਜਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਕੀਤੀ ਇਸ ਅਪੀਲ ਵਿੱਚ ਸਮੂਹ ਸਮਾਜ ਸੇਵੀ ਸੰਗਠਨਾਂ ਤੋ ਸਹਿਯੋਗ ਮੰਗਿਆ ਹੈ ਤਾ ਕਿ ਵਾਤਾਵਰਣ ਤੇ ਪੋਣ ਪਾਣੀ ਦੀ ਸਾਭ ਸੰਭਾਲ ਨੂੰ ਯਕੀਨੀ ਬਣਾਇਆ ਜਾਵੇ।