ਸਰੀ, 20 ਮਾਰਚ 2024 (ਪੰਜਾਬੀ ਖ਼ਬਰਨਾਮਾ)-ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਵਿਚ ਕਹਾਣੀਕਾਰ ਨਰਿੰਦਰ ਪੰਨੂ ਦੀ ਪੁਸਤਕ ‘ਸੇਠਾਂ ਦੀ ਨੂੰਹ’ ਲੋਕ ਅਰਪਣ ਕੀਤੀ ਗਈ। ਸੀਨੀਅਰ ਸਿਟੀਜ਼ਨ ਸੈਂਟਰ ਸਰੀ ਵਿਖੇ ਹੋਈ ਇਸ ਮੀਟਿੰਗ ਦੀ ਪ੍ਰਧਾਨਗੀ ਪ੍ਰਿਤਪਾਲ ਗਿੱਲ, ਪਲਵਿੰਦਰ ਸਿੰਘ ਰੰਧਾਵਾ ਅਤੇ ਨਰਿੰਦਰ ਪੰਨੂ ਨੇ ਕੀਤੀ।
ਪੁਸਤਕ ਬਾਰੇ ਪ੍ਰਿਤਪਾਲ ਗਿੱਲ ,ਪਲਵਿੰਦਰ ਸਿੰਘ ਰੰਧਾਵਾ, ਪ੍ਰੀਤ ਕੌਰ ਗਿੱਲ, ਪ੍ਰੋ: ਕਸ਼ਮੀਰਾ ਸਿੰਘ, ਡਾ: ਪ੍ਰਿਥੀਪਾਲ  ਸੋਹੀ ਅਤੇ ਸੁਖਜਿੰਦਰ ਕੌਰ ਸਿੱਧੂ ਨੇ ਪਰਚੇ ਪੜ੍ਹੇ। ਨਰਿੰਦਰ ਪੰਨੂ ਨੇ ਪੁਸਤਕ ਵਿਚਲੀਆਂ ਕਹਾਣੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਨਰਿੰਦਰ ਪੰਨੂ ਨੂੰ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ। ਸਭਾ ਦੇ ਸਾਬਕਾ ਪ੍ਰਧਾਨ ਚਰਨ ਸਿੰਘ ਨੂੰ ਮਾਣ-ਪੱਤਰ ਨਾਲ ਨਿਵਾਜਿਆ ਗਿਆ। ਇਸ ਮੌਕੇ ਸਭਾ ਦੇ ਸਹਾਇਕ ਸਕੱਤਰ ਦਰਸ਼ਨ ਸੰਘਾ ਨੇ ਐਲਾਨ ਕੀਤਾ ਕਿ ਸਭਾ ਵੱਲੋਂ ਦਿੱਤਾ ਜਾਣ ਵਾਲਾ ਸਰਵਉੱਤਮ ਸਾਹਿਤਕਾਰ ਐਵਾਰਡ ਇਸ ਸਾਲ ਸੁੱਚਾ ਸਿੰਘ ਕਲੇਰ ਨੂੰ ਦਿੱਤਾ ਜਾਵੇਗਾ।
ਦੂਜੇ ਪੜਾਅ ਦੌਰਾਨ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਹੋਇਆ ਜਿਸ ਵਿਚ ਸੁਰਜੀਤ ਸਿੰਘ ਮਾਧੋਪੁਰੀ, ਅਮਰੀਕ ਪਲਾਹੀ, ਇੰਦਰਜੀਤ ਸਿੰਘ ਧਾਮੀ, ਇੰਦਰ ਪਾਲ ਸਿੰਘ ਸੰਧੂ, ਦਰਸ਼ਨ ਸਿੰਘ ਸੰਘਾ, ਕਵਿੰਦਰ  ਚਾਂਦ, ਚਰਨ ਸਿੰਘ, ਡਾ. ਦਵਿੰਦਰ ਕੌਰ, ਹਰਚੰਦ ਸਿੰਘ ਗਿੱਲ, ਹਰਪਾਲ ਸਿੰਘ ਬਰਾੜ ਦਵਿੰਦਰ ਕੌਰ ਜੌਹਲ, ਪਰਮਿੰਦਰ ਸਿੰਘ ਪੰਨੂ, ਬੇਅੰਤ ਸਿੰਘ ਢਿੱਲੋਂ, ਨਰਿੰਦਰ ਬਾਈਆ, ਰਣਜੀਤ ਸਿੰਘ ਨਿੱਝਰ, ਪ੍ਰੀਤ ਗਿੱਲ, ਦਵਿੰਦਰ ਕੌਰ, ਜਰਨੈਲ ਸਿੰਘ ਰਾਏ, ਜਸਬੀਰ ਸਿੰਘ ਰਾਏ, ਮਨਜੀਤ ਸਿੰਘ ਪੰਨੂ, ਸੁਰਿੰਦਰ ਸਿੰਘ ਜੱਸਲ, ਜਿਲ੍ਹੇ ਸਿੰਘ ਮਨਜੀਤ ਸਿੰਘ ਮੱਲ੍ਹਾ, ਮਲਕੀਤ ਸਿੰਘ, ਅਵਤਾਰ ਸਿੰਘ ਢਿੱਲੋਂ, ਅਮਰੀਕ ਸਿੰਘ, ਗੁਰਚਰਨ ਸਿੰਘ ਬਰਾੜ, ਗੁਰਮੀਤ ਸਿੰਘ ਕਾਲਕਟ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਲੇਖਕ ਦਾ ਸਾਰਾ ਪਰਿਵਾਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਇਆ ।
ਅੰਤ ਵਿੱਚ ਸਭਾ ਦੇ ਪ੍ਰਧਾਨ ਪ੍ਰਿਤਪਾਲ ਗਿੱਲ ਨੇ ਸਭ ਦਾ ਧੰਨਵਾਦ ਕੀਤਾ। ਸਟੇਜ ਦੀ ਕਾਰਵਾਈ ਪਲਵਿੰਦਰ ਸਿੰਘ ਰੰਧਾਵਾ ਨੇ ਬਾਖ਼ੂਬੀ ਨਿਭਾਈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।