ਸੰਗਰੂਰ, 12 ਮਾਰਚ (ਪੰਜਾਬੀ ਖ਼ਬਰਨਾਮਾ):ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਐਮ.ਐਲ.ਏ ਸੰਗਰੂਰ ਨਰਿੰਦਰ ਕੌਰ ਭਰਾਜ ਵੱਲੋਂ ਵੀ ਹਲਕਾ ਸੰਗਰੂਰ ਦੇ ਬਹੁ-ਪੱਖੀ ਵਿਕਾਸ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਵਿਧਾਇਕ ਵੱਲੋਂ ਪਿਛਲੇ ਕਈ ਦਿਨਾਂ ਤੋਂ ਲੜੀਵਾਰ ਢੰਗ ਨਾਲ ਸੰਗਰੂਰ ਸ਼ਹਿਰ ਵਿੱਚ ਆਰੰਭ ਕਰਵਾਏ ਵਿਕਾਸ ਕਾਰਜਾਂ ਦੇ ਨਾਲ ਹੀ ਬਾਕੀ ਹਲਕੇ ਵਿੱਚ ਵੀ ਲੋਕ ਹਿਤ ਵਜੋਂ ਹੋਰ ਕਾਰਜ ਸ਼ੁਰੂ ਕਰਵਾ ਦਿੱਤੇ ਗਏ ਹਨ। ਉਨ੍ਹਾਂ ਨੇ ਹਲਕਾ ਸੰਗਰੂਰ ਵਿੱਚ 3.5 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਵਿਧਾਨ ਸਭਾ ਹਲਕਾ ਸੰਗਰੂਰ ਦੇ ਵਿਕਾਸ ਕਾਰਜਾਂ ਲਈ ਫ਼ੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਇਸ ਹਲਕੇ ਨੂੰ ਨਮੂਨੇ ਦਾ ਹਲਕਾ ਬਣਾਉਂਦੇ ਹੋਏ ਦੇਸ਼ ਦੇ ਮੂਹਰਲੀ ਕਤਾਰ ਦੇ ਹਲਕਿਆਂ ਵਿੱਚ ਸ਼ਾਮਿਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵਿਕਾਸ ਕਾਰਜਾਂ ਦੀ ਇਸ ਲੜੀ ਤਹਿਤ ਪਿੰਡ ਭੜੋ ਵਿਖੇ 10.06 ਲੱਖ ਰੁਪਏ ਦੀ ਲਾਗਤ ਨਾਲ ਆਂਗਣਵਾੜੀ ਸੈਂਟਰ, ਪਿੰਡ ਨੂਰਪੁਰਾ ਵਿਖੇ 28,36 ਲੱਖ ਨਾਲ ਨਵੇਂ ਖੇਡ ਸਟੇਡੀਅਮ, ਪਿੰਡ ਮੁਨਸ਼ੀਵਾਲਾ ਵਿਖੇ 18.40 ਲੱਖ ਨਾਲ ਖੇਡ ਪਾਰਕ, 35 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਕਮਿਊਨਿਟੀ ਹਾਲ, ਪਿੰਡ ਫੁੰਮਣਵਾਲ ਵਿਖੇ 29,66 ਲੱਖ ਨਾਲ ਨਵਾਂ ਖੇਡ ਸਟੇਡੀਅਮ, ਪਿੰਡ ਨਦਾਮਪੁਰ ਵਿਖੇ ਕਲੋਨੀਆਂ (ਮੱਟਰਾਂ ਰੋਡ) ਵਿੱਚ 10 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਪਿੱਟ ਦੇ ਪਾਣੀ ਦੇ ਪ੍ਰਬੰਧ ਦੇ ਕੰਮ, ਪਿੰਡ ਹਰਦਿੱਤਪੁਰਾ ਵਿਖੇ 4.96 ਲੱਖ ਰੁਪਏ ਦੀ ਲਾਗਤ ਨਾਲ ਪਾਰਕ ਦੇ ਕੰਮ, ਪਿੰਡ ਆਲੋਅਰਖ ਵਿਖੇ 32,88 ਲੱਖ ਨਾਲ ਨਵਾਂ ਖੇਡ ਸਟੇਡੀਅਮ, ਪਿੰਡ ਭੱਟੀਵਾਲ ਖੁਰਦ ਵਿਖੇ 28.62 ਲੱਖ ਰੁਪਏ ਦੀ ਕੀਮਤ ਨਾਲ ਖੇਡ ਸਟੇਡੀਅਮ, ਪਿੰਡ ਨਰੈਣਗੜ੍ਹ ਵਿਖੇ 14,78 ਲੱਖ ਦੀ ਲਾਗਤ ਨਾਲ ਨਵੇਂ ਖੇਡ ਪਾਰਕ, ਪਿੰਡ ਰੇਤਗੜ੍ਹ ਵਿਖੇ 35 ਲੱਖ ਰੁਪਏ ਦੀ ਕੀਮਤ ਨਾਲ ਨਵੇਂ ਕਮਿਊਨਿਟੀ ਹਾਲ, ਪਿੰਡ ਰਾਏ ਸਿੰਘ ਵਾਲਾ ਵਿਖੇ ਆਂਗਣਵਾੜੀ ਸੈਂਟਰ ਦੀ ਇਮਾਰਤ ਦੀ ਉਸਾਰੀ ਦੇ 1 ਲੱਖ 6 ਹਜਾਰ ਦੀ ਲਾਗਤ ਦੇ ਕੰਮ, ਪਿੰਡ ਥਲੇਸਾਂ ਵਿਖੇ 3.96 ਲੱਖ ਨਾਲ ਖੇਡ ਮੈਦਾਨ ਦੇ ਕੰਮ, ਪਿੰਡ ਅਕੋਈ ਸਾਹਿਬ ਵਿਖੇ 5.41 ਲੱਖ ਰੁਪਏ ਦੀ ਕੀਮਤ ਨਾਲ ਖੇਡ ਮੈਦਾਨ ਦੇ ਕੰਮ, ਪਿੰਡ ਬੰਗਾਵਾਲੀ ਵਿਖੇ 7.50 ਲੱਖ ਰੁਪਏ ਦੀ ਕੀਮਤ ਨਾਲ ਆਂਗਣਵਾੜੀ ਸੈਂਟਰ ਦੇ ਕੰਮ, ਸੰਗਰੂਰ ਸ਼ਹਿਰ ਦੇ ਅਜੀਤ ਨਗਰ ਵਿਖੇ 16.66 ਲੱਖ ਰੁਪਏ ਦੀ ਲਾਗਤ ਨਾਲ ਪਬਲਿਕ ਪਾਰਕ ਦੇ ਕੰਮ, ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚ ਥਰਮੋ ਪਲਾਸਟਿਕ ਕੰਪਾਉਂਡ ਨਾਲ ਮਾਰਕਿੰਗ ਕਰਵਾਉਣ ਦੇ ਕੰਮ ਦੀ ਸ਼ੁਰੂਆਤ ਸੁਨਾਮੀ ਗੇਟ ਤੋਂ ਕਰਵਾਈ। ਇਸ ਤੋਂ ਇਲਾਵਾ ਸ਼ਹਿਰ ਦੀਆਂ ਟੁੱਟੀਆਂ ਸੜਕਾਂ, ਨਾਲੀਆਂ ਅਤੇ ਪੁਲੀਆਂ ਆਦਿ ਦੀ ਮੁਰੰਮਤ ਦੇ 57.80 ਲੱਖ ਦੇ ਕੰਮ ਦੀ ਸ਼ੁਰੂਆਤ ਅੰਬੇਦਕਰ ਨਗਰ ਬਿਜਲੀ ਬੋਰਡ ਦਫਤਰ ਦੇ ਸਾਹਮਣੇ ਤੋ ਕਰਵਾਈ ਗਈ। ਉਨ੍ਹਾਂ ਕਿਹਾ ਕਿ ਹਲਕੇ ਦੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਵਿਕਾਸ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ ਜਿਸ ਨਾਲ ਇਲਾਕੇ ਦੀ ਨੁਹਾਰ ਵਿੱਚ ਵੱਡੇ ਬਦਲਾਅ ਹੋ ਰਹੇ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।