ਮਾਸਕੋ 7  ਮਾਰਚ ( ਪੰਜਾਬੀ ਖਬਰਨਾਮਾ): ਰੂਸ-ਯੂਕਰੇਨ ਜੰਗ ’ਚ ਰੂਸ ਦੀ ਫ਼ੌਜ ਵੱਲੋਂ ਸਹਾਇਕ ਦੇ ਤੌਰ ’ਤੇ ਲੜ ਰਹੇ ਇਕ ਹੋਰ ਭਾਰਤੀ ਦੀ ਮੌਤ ਹੋ ਗਈ ਹੈ। ਭਾਰਤੀ ਅੰਬੈਸੀ ਨੇ ਬੁੱਧਵਾਰ ਨੂੰ ਦੱਸਿਆ ਕਿ ਉਸ ਦੀ ਲਾਸ਼ ਵਤਨ ਭੇਜਣ ਦਾ ਯਤਨ ਕੀਤਾ ਜਾ ਰਿਹਾ ਹੈ। ਮਿ੍ਰਤਕ ਦੀ ਸ਼ਿਨਾਖ਼ਤ ਹੈਦਰਾਬਾਦ ਵਾਸੀ ਮੁਹੰਮਦ ਅਸਫਾਨ ਦੇ ਰੂਪ ’ਚ ਹੋਈ ਹੈ। ਜ਼ਿਕਰਯੋਗ ਹੈ ਕਿ ਯੂਕਰੇਨੀ ਫ਼ੌਜ ਦੇ ਡ੍ਰੋਨ ਹਮਲੇ ’ਚ ਪਿਛਲੇ ਹਫ਼ਤੇ ਗੁਜਰਾਤ ਦੇ ਸੂਰਤ ਵਾਸੀ ਹੇਮਿਲ ਮੰਗੁਕੀਆ ਦੀ ਮੌਤ ਹੋ ਗਈ ਸੀ। ਉਹ ਵੀ ਰੂਸੀ ਫ਼ੌਜ ਵੱਲੋਂ ਜੰਗ ਰਿਹਾ ਸੀ। ਜ਼ਿਕਰਯੋਗ ਹੈ ਕਿ ਕਈ ਭਾਰਤੀਆਂ ਨੂੰ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਰੂਸ ਲਿਜਾਇਆ ਗਿਆ ਹੈ ਤੇ ਉੱਥੇ ਉਨ੍ਹਾਂ ਨੂੰ ਰੂਸ ਵੱਲੋਂ ਜੰਗ ਲੜਨ ਲਈ ਮਜਬੂਰ ਕੀਤਾ ਗਿਆ ਹੈ।ਜ਼ਿਕਰਯੋਗ ਹੈ ਕਿ ਯੂਕਰੇਨੀ ਫ਼ੌਜ ਦੇ ਡ੍ਰੋਨ ਹਮਲੇ ’ਚ ਪਿਛਲੇ ਹਫ਼ਤੇ ਗੁਜਰਾਤ ਦੇ ਸੂਰਤ ਵਾਸੀ ਹੇਮਿਲ ਮੰਗੁਕੀਆ ਦੀ ਮੌਤ ਹੋ ਗਈ ਸੀ। ਉਹ ਵੀ ਰੂਸੀ ਫ਼ੌਜ ਵੱਲੋਂ ਜੰਗ ਰਿਹਾ ਸੀ। ਜ਼ਿਕਰਯੋਗ ਹੈ ਕਿ ਕਈ ਭਾਰਤੀਆਂ ਨੂੰ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਰੂਸ ਲਿਜਾਇਆ ਗਿਆ ਹੈ ਤੇ ਉੱਥੇ ਉਨ੍ਹਾਂ ਨੂੰ ਰੂਸ ਵੱਲੋਂ ਜੰਗ ਲੜਨ ਲਈ ਮਜਬੂਰ ਕੀਤਾ ਗਿਆ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।