ਨਵੀਂ ਦਿੱਲੀ 21 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ 2027 ਦੇ ਸ਼ਡਿਊਲ ਦਾ ਐਲਾਨ ਕਰ ਦਿੱਤਾ ਹੈ। ਇਹ ਟੂਰਨਾਮੈਂਟ ਬੰਗਲਾਦੇਸ਼ ਅਤੇ ਨੇਪਾਲ ਦੀ ਸਾਂਝੀ ਮੇਜ਼ਬਾਨੀ ਵਿੱਚ ਖੇਡਿਆ ਜਾਵੇਗਾ। ਇਹ ਪਹਿਲਾ ਮੌਕਾ ਹੈ, ਜਦੋਂ ਨੇਪਾਲ ਵਿੱਚ ICC ਦਾ ਕੋਈ ਟੂਰਨਾਮੈਂਟ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਨੇਪਾਲ ਵਿੱਚ ਏਸ਼ੀਆਈ ਪੱਧਰ ਦੇ ਕਈ ਟੂਰਨਾਮੈਂਟ ਖੇਡੇ ਜਾ ਚੁੱਕੇ ਹਨ।
ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ਦਾ ਇਹ ਤੀਜਾ ਐਡੀਸ਼ਨ ਹੈ ਅਤੇ ਭਾਰਤੀ ਟੀਮ ਮੌਜੂਦਾ ਚੈਂਪੀਅਨ ਹੈ। ਵਿਸ਼ਵ ਕੱਪ ਦੀ ਸ਼ੁਰੂਆਤ 21 ਜਨਵਰੀ ਨੂੰ ਹੋਵੇਗੀ, ਜਦਕਿ ਫਾਈਨਲ ਮੁਕਾਬਲਾ 6 ਫਰਵਰੀ ਨੂੰ ਖੇਡਿਆ ਜਾਵੇਗਾ। ਜੇਕਰ ਫਾਈਨਲ ਮੈਚ ਵਿੱਚ ਮੀਂਹ ਕਾਰਨ ਰੁਕਾਵਟ ਆਉਂਦੀ ਹੈ, ਤਾਂ ਇਸ ਲਈ ਅਗਲੇ ਦਿਨ ਯਾਨੀ 7 ਫਰਵਰੀ ਨੂੰ ਰਿਜ਼ਰਵ ਡੇ ਰੱਖਿਆ ਗਿਆ ਹੈ। ਟੂਰਨਾਮੈਂਟ ਵਿੱਚ ਕੁੱਲ 16 ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ ਨੂੰ ਚਾਰ ਗਰੁੱਪਾਂ ਵਿੱਚ ਵੰਡਿਆ ਗਿਆ ਹੈ।
ਭਾਰਤੀ ਟੀਮ ਖ਼ਿਤਾਬ ਬਚਾਉਣ ਲਈ ਉਤਰੇਗੀ
ਭਾਰਤ ਨੇ ਹੁਣ ਤੱਕ ਖੇਡੇ ਗਏ ਦੋਵੇਂ ਐਡੀਸ਼ਨਾਂ ਵਿੱਚ ਜਿੱਤ ਹਾਸਲ ਕੀਤੀ ਹੈ। 2025 ਦੇ ਐਡੀਸ਼ਨ ਵਿੱਚ ਨਿੱਕੀ ਪ੍ਰਸਾਦ ਦੀ ਕਪਤਾਨੀ ਹੇਠ ਭਾਰਤੀ ਮਹਿਲਾ ਅੰਡਰ-19 ਟੀਮ ਨੇ ਖ਼ਿਤਾਬ ਆਪਣੇ ਨਾਮ ਕੀਤਾ ਸੀ।
ਹੁਣ ਭਾਰਤੀ ਟੀਮ ਕੋਲ ਖ਼ਿਤਾਬ ਬਚਾਉਣ ਦੇ ਨਾਲ-ਨਾਲ ਲਗਾਤਾਰ ਤੀਜੀ ਵਾਰ ਟਰਾਫ਼ੀ ਜਿੱਤਣ ਦੀ ਹੈਟ੍ਰਿਕ ਲਗਾਉਣ ਦਾ ਮੌਕਾ ਵੀ ਹੋਵੇਗਾ।
ਟੀਮ ਇੰਡੀਆ ਨੂੰ ਆਇਰਲੈਂਡ, ਵੈਸਟਇੰਡੀਜ਼ ਅਤੇ ਮੇਜ਼ਬਾਨ ਨੇਪਾਲ ਦੇ ਨਾਲ ਗਰੁੱਪ A ਵਿੱਚ ਰੱਖਿਆ ਗਿਆ ਹੈ। ਭਾਰਤੀ ਮਹਿਲਾ ਟੀਮ ਆਪਣੇ ਅਭਿਆਨ ਦੀ ਸ਼ੁਰੂਆਤ 22 ਜਨਵਰੀ ਨੂੰ ਕਰੇਗੀ, ਜਦੋਂ ਉਹ ਕੀਰਤੀਪੁਰ ਦੇ ਟੀਯੂ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਵੈਸਟਇੰਡੀਜ਼ ਨਾਲ ਮੁਕਾਬਲਾ ਕਰੇਗੀ। ਇਸ ਤੋਂ ਬਾਅਦ 24 ਜਨਵਰੀ ਨੂੰ ਨੇਪਾਲ ਅਤੇ ਫਿਰ 26 ਜਨਵਰੀ ਨੂੰ ਆਇਰਲੈਂਡ ਨਾਲ ਭਿੜੇਗੀ।
ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ ਦਾ ਪੂਰਾ ਸ਼ਡਿਊਲ
21 ਜਨਵਰੀ 2027
– ਬੰਗਲਾਦੇਸ਼ ਬਨਾਮ UAE — ਸਿਲਹਟ, ਬੰਗਲਾਦੇਸ਼
-ਸ੍ਰੀਲੰਕਾ ਬਨਾਮ ਸਕਾਟਲੈਂਡ — ਅੱਪਰ ਮੁਲਪਾਨੀ, ਨੇਪਾਲ
– ਆਸਟ੍ਰੇਲੀਆ ਬਨਾਮ ਨਾਈਜੀਰੀਆ — ਸਿਲਹਟ, ਬੰਗਲਾਦੇਸ਼
– ਇੰਗਲੈਂਡ ਬਨਾਮ USA — ਅੱਪਰ ਮੁਲਪਾਨੀ, ਨੇਪਾਲ
22 ਜਨਵਰੀ 2027
– ਨਿਊਜ਼ੀਲੈਂਡ ਬਨਾਮ ਸਮੋਆ — ਚਟਗਾਂਵ, ਬੰਗਲਾਦੇਸ਼
– ਨੇਪਾਲ ਬਨਾਮ ਆਇਰਲੈਂਡ — ਟੀਯੂ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ, ਕੀਰਤੀਪੁਰ
– ਦੱਖਣੀ ਅਫ਼ਰੀਕਾ ਬਨਾਮ ਪਾਕਿਸਤਾਨ — ਚਟਗਾਂਵ, ਬੰਗਲਾਦੇਸ਼
– ਭਾਰਤ ਬਨਾਮ ਵੈਸਟਇੰਡੀਜ਼ — ਟੀਯੂ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ, ਕੀਰਤੀਪੁਰ
23 ਜਨਵਰੀ 2027
– UAE ਬਨਾਮ ਨਾਈਜੀਰੀਆ — ਸਿਲਹਟ, ਬੰਗਲਾਦੇਸ਼
– USA ਬਨਾਮ ਸਕਾਟਲੈਂਡ — ਅੱਪਰ ਮੁਲਪਾਨੀ, ਨੇਪਾਲ
– ਬੰਗਲਾਦੇਸ਼ ਬਨਾਮ ਆਸਟ੍ਰੇਲੀਆ — ਸਿਲਹਟ, ਬੰਗਲਾਦੇਸ਼
– ਸ੍ਰੀਲੰਕਾ ਬਨਾਮ ਇੰਗਲੈਂਡ — ਅੱਪਰ ਮੁਲਪਾਨੀ, ਨੇਪਾਲ
24 ਜਨਵਰੀ 2027
– ਸਮੋਆ ਬਨਾਮ ਦੱਖਣੀ ਅਫ਼ਰੀਕਾ — ਚਟਗਾਂਵ, ਬੰਗਲਾਦੇਸ਼
– ਨੇਪਾਲ ਬਨਾਮ ਭਾਰਤ — ਟੀਯੂ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ, ਕੀਰਤੀਪੁਰ
– ਪਾਕਿਸਤਾਨ ਬਨਾਮ ਨਿਊਜ਼ੀਲੈਂਡ — ਚਟਗਾਂਵ, ਬੰਗਲਾਦੇਸ਼
– ਆਇਰਲੈਂਡ ਬਨਾਮ ਵੈਸਟਇੰਡੀਜ਼ — ਟੀਯੂ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ, ਕੀਰਤੀਪੁਰ
25 ਜਨਵਰੀ 2027
– ਆਸਟ੍ਰੇਲੀਆ ਬਨਾਮ UAE — ਸਿਲਹਟ, ਬੰਗਲਾਦੇਸ਼
– ਇੰਗਲੈਂਡ ਬਨਾਮ ਸਕਾਟਲੈਂਡ — ਅੱਪਰ ਮੁਲਪਾਨੀ, ਨੇਪਾਲ
– ਬੰਗਲਾਦੇਸ਼ ਬਨਾਮ ਨਾਈਜੀਰੀਆ — ਸਿਲਹਟ, ਬੰਗਲਾਦੇਸ਼
– USA ਬਨਾਮ ਸ੍ਰੀਲੰਕਾ — ਅੱਪਰ ਮੁਲਪਾਨੀ, ਨੇਪਾਲ
26 ਜਨਵਰੀ 2027
– ਪਾਕਿਸਤਾਨ ਬਨਾਮ ਸਮੋਆ — ਚਟਗਾਂਵ, ਬੰਗਲਾਦੇਸ਼
– ਵੈਸਟਇੰਡੀਜ਼ ਬਨਾਮ ਨੇਪਾਲ — ਟੀਯੂ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ, ਕੀਰਤੀਪੁਰ
– ਨਿਊਜ਼ੀਲੈਂਡ ਬਨਾਮ ਦੱਖਣੀ ਅਫ਼ਰੀਕਾ — ਚਟਗਾਂਵ, ਬੰਗਲਾਦੇਸ਼
– ਭਾਰਤ ਬਨਾਮ ਆਇਰਲੈਂਡ — ਟੀਯੂ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ, ਕੀਰਤੀਪੁਰ
ਸੁਪਰ ਸਿਕਸ ਪੜਾਅ
ਬੁੱਧਵਾਰ, 27 ਜਨਵਰੀ 2027
– A4 ਬਨਾਮ D4 — ਟੀਯੂ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ, ਕੀਰਤੀਪੁਰ
ਵੀਰਵਾਰ, 28 ਜਨਵਰੀ 2027
– B4 ਬਨਾਮ C4 — ਚਟਗਾਂਵ, ਬੰਗਲਾਦੇਸ਼
– A3 ਬਨਾਮ D2 — ਅੱਪਰ ਮੁਲਪਾਨੀ, ਨੇਪਾਲ
– D1 ਬਨਾਮ A2 — ਅੱਪਰ ਮੁਲਪਾਨੀ, ਨੇਪਾਲ
29 ਜਨਵਰੀ 2027
– B3 ਬਨਾਮ C2 — ਸਿਲਹਟ, ਬੰਗਲਾਦੇਸ਼
– C1 ਬਨਾਮ B2 — ਸਿਲਹਟ, ਬੰਗਲਾਦੇਸ਼
30 ਜਨਵਰੀ 2027
– B1 ਬਨਾਮ C3 — ਸਿਲਹਟ, ਬੰਗਲਾਦੇਸ਼
31 ਜਨਵਰੀ 2027
– A2 ਬਨਾਮ D3 — ਚਟਗਾਂਵ, ਬੰਗਲਾਦੇਸ਼
– A1 ਬਨਾਮ D2 — ਚਟਗਾਂਵ, ਬੰਗਲਾਦੇਸ਼
1 ਫਰਵਰੀ 2027
– D1 ਬਨਾਮ A3 — ਚਟਗਾਂਵ, ਬੰਗਲਾਦੇਸ਼
– C1 ਬਨਾਮ B3 — ਸਿਲਹਟ, ਬੰਗਲਾਦੇਸ਼
– C3 ਬਨਾਮ B2 — ਸਿਲਹਟ, ਬੰਗਲਾਦੇਸ਼
2 ਫਰਵਰੀ 2027
– D3 ਬਨਾਮ A1 — ਚਟਗਾਂਵ, ਬੰਗਲਾਦੇਸ਼
– B1 ਬਨਾਮ C2 — ਚਟਗਾਂਵ, ਬੰਗਲਾਦੇਸ਼
ਨਾਕਆਊਟ ਪੜਾਅ
4 ਫਰਵਰੀ 2027
– ਸੈਮੀਫਾਈਨਲ 1 — ਚਟਗਾਂਵ, ਬੰਗਲਾਦੇਸ਼
– ਸੈਮੀਫਾਈਨਲ 2 — ਚਟਗਾਂਵ, ਬੰਗਲਾਦੇਸ਼
5 ਫਰਵਰੀ 2027
– ਸੈਮੀਫਾਈਨਲ ਲਈ ਰਿਜ਼ਰਵ ਡੇ
6 ਫਰਵਰੀ 2027
– ਫਾਈਨਲ — ਚਟਗਾਂਵ, ਬੰਗਲਾਦੇਸ਼
7 ਫਰਵਰੀ 2027
– ਫਾਈਨਲ ਲਈ ਰਿਜ਼ਰਵ ਡੇ
