ਨਵੀਂ ਦਿੱਲੀ 08 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : PF ਦਾ ਪੈਸਾ ਕੱਢਣਾ ਹੈ—ਇਹ ਸੁਣ ਕੇ ਅਕਸਰ ਲੰਬੇ-ਚੌੜੇ ਫਾਰਮ, ਕੰਪਨੀ ਦੇ HR ਦੇ ਚੱਕਰ ਅਤੇ 15-20 ਦਿਨਾਂ ਦੇ ਲੰਬੇ ਇੰਤਜ਼ਾਰ ਦੀ ਤਸਵੀਰ ਬਣਨ ਲੱਗਦੀ ਹੈ। ਉੱਪਰੋਂ EPFO ਦੇ ਸਰਵਰ ਡਾਊਨ ਹੋਣ ਦੇ ਝੰਜਟ ਵੱਖਰੇ ਹੁੰਦੇ ਹਨ ਪਰ ਹੁਣ ਕਰੋੜਾਂ ਨੌਕਰੀਪੇਸ਼ਾ (Salaried) ਲੋਕਾਂ ਲਈ ਇੱਕ ਬੇਹੱਦ ਸ਼ਾਨਦਾਰ ਅਤੇ ਵੱਡੀ ਖੁਸ਼ਖਬਰੀ ਹੈ।

UPI ਤੋਂ ਨਿਕਲੇਗਾ ਪੈਸਾ

ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਆਪਣੇ ਪੂਰੇ ਸਿਸਟਮ ਦਾ ਕਾਇਆਕਲਪ ਕਰਨ ਜਾ ਰਿਹਾ ਹੈ ਅਤੇ ਜਲਦੀ ਹੀ EPFO 3.0 ਲਾਂਚ ਕਰਨ ਵਾਲਾ ਹੈ। ਦੱਸ ਦਈਏ ਕਿ EPFO ਨੇ ਯੂ.ਪੀ.ਆਈ. (UPI) ਦੇ ਜ਼ਰੀਏ ਪੀ.ਐੱਫ. ਨਿਕਾਸੀ (PF withdrawal By UPI) ਦੀ ਸਹੂਲਤ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਲਈ EPFO ਨੇ ਕੁਝ ਬੈਂਕਾਂ ਨਾਲ ਟੈਸਟਿੰਗ ਦਾ ਪ੍ਰੋਸੈਸ ਵੀ ਸ਼ੁਰੂ ਕਰ ਦਿੱਤਾ ਹੈ।

ਕਦੋਂ ਤੋਂ ਮਿਲੇਗਾ ਇਸ ਸਹੂਲਤ ਦਾ ਲਾਭ

 ਮਨੀਕੰਟਰੋਲ ਦੀ ਐਕਸਕਲੂਸਿਵ ਰਿਪੋਰਟ ਮੁਤਾਬਕ, ਇਹ ਸਹੂਲਤ ਦਸੰਬਰ ਦੇ ਅੰਤ ਤੱਕ ਸ਼ੁਰੂ ਹੋਣ ਦੀ ਉਮੀਦ ਜਤਾਈ ਗਈ ਹੈ। ਹਾਲਾਂਕਿ ਇਹ ਦੱਸ ਦਈਏ ਕਿ ਇਸ ਪ੍ਰੋਸੈਸ ਦੀ ਟੈਸਟਿੰਗ ਅਜੇ ਚੱਲ ਰਹੀ ਹੈ ਅਤੇ ਫਾਈਨਲ ਲਾਂਚ ਦੀ ਤਾਰੀਖ ਦਾ ਐਲਾਨ ਹੋਣਾ ਬਾਕੀ ਹੈ ਪਰ ਇਹ ਪ੍ਰਕਿਰਿਆ ਸ਼ੁਰੂ ਹੁੰਦਿਆਂ ਹੀ ਕਰੋੜਾਂ ਕਰਮਚਾਰੀਆਂ ਨੂੰ ਇਸਦਾ ਲਾਭ ਮਿਲੇਗਾ ਅਤੇ ਉਨ੍ਹਾਂ ਦਾ ਕਮ ਬਹੁਤ ਆਸਾਨ ਹੋ ਜਾਵੇਗਾ।

ਮਿੰਟਾਂ ’ਚ ਕੱਢ ਸਕਣਗੇ PF ਦਾ ਪੈਸਾ

ਇਸ ਨਵੀਂ ਸਹੂਲਤ ਦੇ ਸ਼ੁਰੂ ਹੁੰਦਿਆਂ ਹੀ EPFO ਸਬਸਕ੍ਰਾਈਬਰਾਂ ਨੂੰ PF ਦਾ ਪੈਸਾ ਵਿਡਡ੍ਰਾਲ ਕਰਨ ਲਈ ਕਈ ਦਿਨਾਂ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਸਭ ਤੋਂ ਖਾਸ ਗੱਲ ਇਹ ਹੈ ਕਿ EPFO ਦੀ ਇਹ ਨਵੀਂ ਸਹੂਲਤ UAN ਪੋਰਟਲ ਨੂੰ ਯੂਜ਼ਰਸ ਦੇ UPI ਅਕਾਊਂਟ ਨਾਲ ਜੋੜੇਗੀ। ਇਸ ਨਾਲ ਪੀ.ਐੱਫ. ਨਿਕਾਸੀ ਦੀ ਪ੍ਰਕਿਰਿਆ ਪਹਿਲਾਂ ਦੇ ਮੁਕਾਬਲੇ ਆਸਾਨ ਅਤੇ ਤੇਜ਼ ਹੋ ਸਕਦੀ ਹੈ।

ਨਵਾਂ ਐਪ ਵੀ ਲਿਆਉਣ ਦੀ ਤਿਆਰੀ

ਕਈ ਰਿਪੋਰਟਾਂ ਦਾ ਇਹ ਵੀ ਦਾਅਵਾ ਹੈ ਕਿ EPFO ਇੱਕ ਨਵਾਂ ਐਪ ਵੀ ਲਾਂਚ ਕਰ ਸਕਦਾ ਹੈ, ਜਿਸਨੂੰ ਸਬਸਕ੍ਰਾਈਬਰਾਂ ਦੇ ਬੈਂਕ ਅਕਾਊਂਟ ਨਾਲ ਜੋੜਿਆ ਜਾਵੇਗਾ। ਰਿਪੋਰਟ ਮੁਤਾਬਕ, ਇਸ ਐਪ ਨੂੰ ਭੀਮ (BHIM) ਅਤੇ ਦੂਜੇ ਯੂ.ਪੀ.ਆਈ. ਐਪਸ ਨਾਲ ਵੀ ਜੋੜਿਆ ਜਾ ਸਕਦਾ ਹੈ। ਇਸਦਾ ਮਕਸਦ PF ਨਾਲ ਜੁੜੇ ਕੰਮ ਅਤੇ ਪੈਸੇ ਦੀ ਨਿਕਾਸੀ ਨੂੰ ਜ਼ਿਆਦਾ ਆਸਾਨ ਬਣਾਉਣਾ ਹੈ।

UPI ਦੇ ਜ਼ਰੀਏ ਕਿੰਨਾ EPF ਕੱਢ ਸਕਦੇ ਹੋ?

ਮੌਜੂਦਾ ਨਿਯਮਾਂ ਤਹਿਤ, ਸਬਸਕ੍ਰਾਈਬਰ ਦੇ ਅਕਾਊਂਟ ਵਿੱਚ EPF ਬੈਲੇਂਸ ਦਾ ਘੱਟੋ-ਘੱਟ 25% ਹਿੱਸਾ ਬਣਿਆ ਰਹਿਣਾ ਚਾਹੀਦਾ ਹੈ। ਸਿੱਖਿਆ, ਵਿਆਹ ਅਤੇ ਘਰ ਵਰਗੇ ਜ਼ਰੂਰੀ ਖਰਚਿਆਂ ਸਮੇਤ ਕੁਝ ਖਾਸ ਲੋੜਾਂ ਲਈ, ਸਬਸਕ੍ਰਾਈਬਰ ਆਪਣੇ ਜਮ੍ਹਾਂ EPF ਬੈਲੇਂਸ ਦਾ 75% ਤੱਕ ਕੱਢ ਸਕਦਾ ਹੈ। ਬਾਕੀ ਬਚਿਆ 25% ਹਿੱਸਾ ਅਕਾਊਂਟ ਵਿੱਚ ਹੀ ਰਹਿੰਦਾ ਹੈ ਅਤੇ ਉਸ ‘ਤੇ ਟੈਕਸ-ਫ੍ਰੀ ਵਿਆਜ ਮਿਲਦਾ ਰਹਿੰਦਾ ਹੈ। ਸੂਤਰਾਂ ਮੁਤਾਬਕ, EPFO ਦਾ ਕੁੱਲ ਫੰਡ ਲਗਭਗ 26 ਲੱਖ ਕਰੋੜ ਰੁਪਏ ਹੈ, ਜਦਕਿ ਐਕਟਿਵ ਸਬਸਕ੍ਰਾਈਬਰਾਂ ਜਾਂ ਯੋਗਦਾਨ ਦੇਣ ਵਾਲੇ ਮੈਂਬਰਾਂ ਦੀ ਗਿਣਤੀ ਕਰੀਬ 7.5 ਕਰੋੜ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।